ਚੰਡੀਗੜ੍ਹ ਦੇ ਰਿਹਾਇਸ਼ੀ ਇਲਾਕੇ ''ਚੋਂ ਮਿਲਿਆ 5 ਮਹੀਨਿਆਂ ਦਾ ਭਰੂਣ

03/13/2019 10:41:24 AM

ਚੰਡੀਗੜ੍ਹ (ਸੁਸ਼ੀਲ) : ਸੈਕਟਰ-22 ਦੇ ਰਿਹਾਇਸ਼ੀ ਇਲਾਕੇ 'ਚ ਲਿਫਾਫੇ ਅੰਦਰ 5 ਮਹੀਨਿਆਂ ਦੀ ਬੱਚੀ ਦਾ ਭਰੂਣ ਮਿਲਣ ਕਾਰਨ ਸਨਸਨੀ ਫੈਲ ਗਈ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਭਰੂਣ ਨੂੰ ਜ਼ਬਤ ਕਰਕੇ ਸੈਕਟਰ-16 ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ। ਸੈਕਟਰ-17 ਥਾਣਾ ਪੁਲਸ ਨੇ ਅਣਪਛਾਤੇ ਮਾਤਾ-ਪਿਤਾ ਖਿਲਾਫ ਮਾਮਲਾ ਦਰਜ ਕਰ ਲਿਆ। ਪੁਲਸ ਘਟਨਾ ਵਾਲੀ ਥਾਂ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਰਹੀ ਹੈ। ਪੁਲਸ ਮੁਤਾਬਕ ਸੈਕਟਰ-22 ਸਥਿਤ ਮਕਾਨ ਨੇੜੇ ਭਰੂਣ ਮਿਲਿਆ ਹੈ। ਪੁਲਸ ਮੌਕੇ 'ਤੇ ਪੁੱਜੀ ਅਤੇ ਪਲਾਸਟਿਕ ਦਾ ਲਿਫਾਫਾ ਖੋਲ੍ਹਿਆ ਤਾਂ 5 ਮਹੀਨੇ ਦੀ ਬੱਚੀ ਦੀ ਭਰੂਣ ਮਿਲਿਆ। ਪੁਲਸ ਹਸਪਤਾਲਾਂ ਦਾ ਰਿਕਾਰਡ ਖੰਗਾਲਣ 'ਚ ਜੁੱਟ ਗਈ।


Babita

Content Editor

Related News