ਜਨਾਨਾ ਜੇਲ ''ਚ ਬੰਦ ਮਹਿਲਾ ਕੈਦੀਆਂ ਨੇ ਕੀਤਾ ਕਲਾ ਦਾ ਪ੍ਰਦਰਸ਼ਨ
Saturday, Aug 25, 2018 - 11:08 AM (IST)
ਲੁਧਿਆਣਾ (ਹਿਤੇਸ਼) : ਸਥਾਨਕ ਜਨਾਨਾ ਜੇਲ•'ਚ 'ਤੀਆਂ' ਦਾ ਤਿਓਹਾਰ ਮਨਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਤੇ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਡਾ. ਗੁਰਪ੍ਰੀਤ ਕੌਰ ਨੇ ਸ਼ਿਰੱਕਤ ਕੀਤੀ। ਇਸ ਸਮਾਗਮ ਦੌਰਾਨ ਜੇਲ•'ਚ ਬੰਦ ਕੈਦਣਾਂ ਅਤੇ ਬੰਦੀਆਂ ਨੇ ਆਪਣੀ ਕਲਾ ਦਾ ਬੇਹਤਰੀਨ ਤਰੀਕੇ ਨਾਲ ਮੁਜ਼ਾਹਰਾ ਕਰਦਿਆਂ ਸਾਰਿਆਂ ਦਾ ਮਨੋਰੰਜਨ ਕੀਤਾ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਗੁਰਪ੍ਰੀਤ ਕੌਰ ਨੇ ਜਿੱਥੇ ਸਮੂਹ ਪ੍ਰਤੀਭਾਗੀਆਂ ਦੇ ਹੌਂਸਲੇ ਦੀ ਦਾਦ ਦਿੱਤੀ, ਉਥੇ ਹੀ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਉਹ ਅਤੀਤ ਵਿੱਚ ਜਾਣੇ-ਅਣਜਾਣੇ 'ਚ ਹੋਈਆਂ ਗਲਤੀਆਂ ਨੂੰ ਸੁਧਾਰ ਕੇ ਆਪਣੀ ਕਾਬਲੀਅਤ ਨੂੰ ਨਿਖ਼ਾਰਨ 'ਤੇ ਜ਼ੋਰ ਦੇਣ। ਉਨ੍ਹਾਂ ਕਿਹਾ ਕਿ ਅਜਿਹੀਆਂ ਕਈ ਉਦਾਹਰਣਾਂ ਸਾਡੇ ਸਾਹਮਣੇ ਹਨ, ਜਿਨ੍ਹਾਂ ਵਿੱਚ ਕੈਦਣਾਂ ਅਤੇ ਬੰਦੀਆਂ ਨੇ ਜੇਲਾਂ ਦੀਆਂ ਸਜ਼ਾਵਾਂ ਪੂਰੀਆਂ ਕਰਕੇ ਆਪਣੇ ਜੀਵਨ ਦੀ ਬਾਖ਼ੂਬੀ ਮੁੜ ਸ਼ੁਰੂਆਤ ਕਰਕੇ ਨਵੀਂਆਂ ਉਚਾਈਆਂ ਨੂੰ ਛੂਹਿਆ ਹੈ। ਉਨ੍ਹਾਂ ਸਮੂਹ ਕੈਦਣਾਂ, ਬੰਦੀਆਂ ਅਤੇ ਉਨ੍ਹਾਂ ਵਿੱਚੋਂ ਕੁਝ ਦੇ ਉਥੇ ਰਹਿ ਰਹੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।