ਖਾਦਾਂ, ਕੀਟਨਾਸ਼ਕ ਅਤੇ ਬੀਜਾਂ ਦੀਆਂ ਦੁਕਾਨਾਂ ਪੰਜਾਬ ਭਰ ''ਚ ਰਹਿਣਗੀਆਂ ਬੰਦ : ਪ੍ਰਧਾਨ ਥਿੰਦ

Sunday, Apr 26, 2026 - 12:10 AM (IST)

ਖਾਦਾਂ, ਕੀਟਨਾਸ਼ਕ ਅਤੇ ਬੀਜਾਂ ਦੀਆਂ ਦੁਕਾਨਾਂ ਪੰਜਾਬ ਭਰ ''ਚ ਰਹਿਣਗੀਆਂ ਬੰਦ : ਪ੍ਰਧਾਨ ਥਿੰਦ

ਅੰਮ੍ਰਿਤਸਰ (ਸਰਬਜੀਤ) : ਰਾਸ਼ਟਰੀ ਆਲ ਇੰਡੀਆ ਐਗਰੋ ਇਨਪੁਟਸ ਡੀਲਰਜ਼ ਐਸੋਸੀਏਸ਼ਨ ਦੇ ਸੱਦੇ 'ਤੇ ਦੇਸ਼ ਭਰ ਦੇ ਵਪਾਰੀਆ  ਵਲੋ 27 ਅਪ੍ਰੈਲ ਨੂੰ ਇਕ ਦਿਨ ਦੀ ਪਤੀਕਾਤਮਕ ਹੜਤਾਲ ਕੀਤੀ ਜਾਵੇਗੀ, ਜਿਸ ਅਧੀਨ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਸਾਰੀਆਂ ਹੀ ਖਾਦਾ, ਕੀਟਨਾਸ਼ਕ ਦਵਾਈਆਂ ਅਤੇ ਬੀਜਾਂ ਦੀਆਂ ਦਕਾਨਾਂ ਪੂਰਨ ਤੌਰ 'ਤੇ ਬੰਦ ਕੀਤੀਆਂ ਜਾਣਗੀਆਂ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸੀਡਜ਼, ਪੈਸਟੀਸਾਈਡਜ਼ ਅਤੇ ਫਰਟੀਲਾਇਜਰ ਐਸੋਸੀਏਸ਼ਨ, ਚਿਤਰਾ ਟਾਕੀਜ਼ ਮਾਰਕੀਟ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖਾਦਾ ਬਨਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਡੀਲਰਾਂ ਨੂੰ ਧੱਕੇ ਨਾਲ ਹੋਰ ਵੀ ਗੈਰ ਜਰੂਰੀ ਚੀਜਾਂ ਲੈਣ ਲਈ ਮਜਬੂਰ ਕਰਦੀਆਂ ਹਨ, ਜੋ ਕਿ ਨਹੀ ਹੋਣੀਆਂ ਚਾਹੀਦਾ ਹੈ। ਇਸ ਤੋਂ ਇਲਾਵਾ ਕੋਈ ਵੀ ਸ਼ੈਪਲ ਫੇਲ ਹੋਣ 'ਤੇ ਕਾਨੂੰਨੀ ਕਾਰਵਾਈ ਕੰਪਨੀ ਉਪਰ ਹੋਵੇ ਅਤੇ ਡੀਲਰ ਦੀ ਸਿਰਫ ਗਵਾਹੀ ਹੋਵੇ, ਕਿਹਾ ਕਿ ਬੀਜ਼ ਸਾਥੀ ਪੋਰਟਲ ਸਿਰਫ ਕੰਪਨੀਆਂ ਤੱਕ ਸੀਮਿਤ ਹੋਵੇ। ਕਿਹਾ ਕਿ ਜੇਕਰ ਕਿਸੇ ਪੈਸਟੀਸਾਇਡ ਡੀਲਰ ਦੀ ਮੌਤ ਹੋ ਜਾਦੀ ਹੈ ਤਾਂ ਉਸ ਦਾ ਲਾਇਸੈਸ ਉਸ ਦੇ ਵਾਰਸ ਨੂੰ ਦੇ ਦਿੱਤਾ ਜਾਂਦਾ ਹੈ, ਪਰ ਇਹ ਖਾਦਾ ਦੀਆਂ ਦੁਕਾਨਾਂ ਵਿੱਚ ਨਹੀ ਹੈ, ਜੇਕਰ ਪੈਸਟੀਸਾਈਡ 'ਚ ਇਹ ਕਾਨੂੰਨ ਹੈ ਤਾਂ ਖਾਦਾ ਵਿੱਚ ਵੀ ਹੋਣਾ ਵੀ ਹੋਣਾ ਚਾਹੀਦਾ ਹੈ। ਪ੍ਰਧਾਨ ਨੇ ਕਿਹਾ ਕਿ | ਉਪਰੋਕਤ ਮੰਗਾਂ ਮਨਵਾਉਣ ਲਈ ਪੰਜਾਬ ਭਰ ਦੇ ਸਾਰੇ ਡੀਲਰ ਇਕਮੁਠਤਾ ਦਾ ਪ੍ਰਗਟਾਵਾ ਕਰਦਿਆਂ 27 ਅਪ੍ਰੈਲ ਨੂੰ ਆਪਣੇ ਕਾਰੋਬਾਰ ਬੰਦ ਰੱਖ ਕੇ ਸਰਕਾਰ ਖਿਲਾਫ ਰੋਸ ਪ੍ਰਗਟ ਕਰਨਗੇ। ਇਸ ਮੌਕੇ ਵਿਨੋਦ ਕੁਮਾਰ ਅਗਰਵਾਲ, ਚਮਨ ਲਾਲ ਸ਼ਰਮਾ, ਢੀਗਰਾਂ ਪੈਸਟੀਸਾਈਡਜ਼, ਬੱਬੂ ਖੇਤੀ ਸਟੋਰ, ਮਾਡਰਨ ਪਲਾਂਟ ਪਰਕੈਸਟ ਸੈਂਟਰ, ਕਪੂਰ ਖੇਤੀ ਸਟੋਰ, ਚੌਪੜਾ ਪੋਸ਼ਟੀਸਾਈਡਜ਼ ਤੋਂ ਇਲਾਵਾ ਹੋਰ ਵੀ ਦੁਕਾਨਦਾਰ ਹਾਜ਼ਰ ਸਨ।


author

Sandeep Kumar

Content Editor

Related News