ਫਿਰੋਜ਼ਪੁਰ-ਅਗਰਤਲਾ ਐਕਸਪ੍ਰੈੱਸ ਟਰੇਨ 4 ਤੇ 11 ਨੂੰ ਰਹੇਗੀ ਰੱਦ

07/01/2022 8:43:21 AM

ਜੈਤੋ (ਪਰਾਸ਼ਰ) : ਉੱਤਰ ਰੇਲਵੇ ਨੇ ਵੀਰਵਾਰ ਨੂੰ ਕਿਹਾ ਕਿ ਪੂਰਬ-ਉੱਤਰ ਸਰਹੱਦੀ ਰੇਲਵੇ ਦੇ ਲਮਡਿੰਗ ਮੰਡਲ ’ਤੇ ਕੁਦਰਤੀ ਆਫ਼ਤ ਕਾਰਨ ਟਰੇਨ ਨੰਬਰ 14620 ਫਿਰੋਜ਼ਪੁਰ-ਅਗਰਤਲਾ ਐਕਸਪ੍ਰੈੱਸ ਟਰੇਨ 4 ਤੇ 11 ਜੁਲਾਈ ਨੂੰ ਬੰਦ ਰਹੇਗੀ।

ਇਸ ਦੇ ਨਾਲ ਹੀ ਟਰੇਨ ਨੰਬਰ 14619 ਅਗਰਤਲਾ-ਫਿਰੋਜ਼ਪੁਰ ਐਕਸਪ੍ਰੈੱਸ ਟਰੇਨ 7 ਤੇ 14 ਜੁਲਾਈ ਨੂੰ ਰੱਦ ਰਹੇਗੀ। 


Babita

Content Editor

Related News