ਬਰਸਾਤ ਦੇ ਮੌਸਮ 'ਚ ਪਕੌੜੇ ਨਹੀਂ ਸੁਖਬੀਰ ਬਾਦਲ ਨੂੰ ਪਸੰਦ ਨੇ ਸਮੋਸੋ, ਵੀਡੀਓ ਵਾਇਰਲ
Tuesday, Aug 20, 2019 - 10:33 AM (IST)
ਜਲੰਧਰ (ਬਿਊਰੋ) - ਪੰਜਾਬ 'ਚ ਆਏ ਹੜ੍ਹ ਨੂੰ ਲੈ ਕੇ ਜਿੱਥੇ ਸਿਆਸਤ ਹੋ ਰਹੀ ਹੈ, ਉਥੇ ਹੀ ਸਿਆਸਤ ਦੀ ਇਸ ਗਰਮੀਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੋਸੇ ਖਾਂਦੇ ਹੋਏ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਕ ਪਾਸੇ ਜਿੱਥੇ ਆਪਣੇ ਵਰਕਰਾਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਉਹ ਵਰਕਰਾਂ ਨਾਲ ਮਿਲ ਕੇ ਇਕ ਦੁਕਾਨ 'ਚ ਬੈਠ ਕੇ ਸਮੋਸਿਆਂ ਦਾ ਅਨੰਦ ਮਾਣ ਰਹੇ ਹਨ। ਸੋਸ਼ਲ ਮੀਡੀਆਂ 'ਤੇ ਸੁਖਬੀਰ ਸਿੰਘ ਬਾਦਲ ਦੀ ਇਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਛਾਉਣੀ ਦੀ ਮਸ਼ਹੂਰ ਰਾਮੂ ਹਲਵਾਈ ਦੀ ਦੁਕਾਨ 'ਤੇ ਬੈਠ ਕੇ ਬੜੇ ਆਰਾਮ ਨਾਲ ਵਰਕਰਾਂ ਨਾਲ ਮਿਲ ਕੇ ਕਚੌਰੀਆਂ ਅਤੇ ਸਮੋਸੇ ਖਾ ਰਹੇ ਹਨ। ਇੰਨਾ ਹੀ ਨਹੀਂ ਵੀਡੀਓ 'ਚ ਇਹ ਵੀ ਦਿੱਸ ਰਿਹਾ ਹੈ ਕਿ ਉਹ ਸਮੋਸਿਆਂ ਦੇ ਨਾਲ ਚੱਟਣੀ ਦੀ ਵੀ ਮੰਗ ਕਰਦੇ ਹਨ। ਇਸ ਮੌਕੇ ਦੁਕਾਨ 'ਚ ਆਏ ਹੋਏ ਲੋਕਾਂ ਨੇ ਸੁਖਬੀਰ ਬਾਦਲ ਨਾਲ ਸੈਲਫੀਆਂ ਵੀ ਲਈਆਂ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਅਕਾਲੀ ਆਗੂ ਅਤੇ ਵਰਕਰ ਵੀ ਉਨ੍ਹਾਂ ਨਾਲ ਮੌਜੂਦ ਸਨ। ਸਮੋਸੇ ਅਤੇ ਕਚੌਰੀਆਂ ਖਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਰਾਮੂ ਹਲਵਾਈ ਦੇ ਦੁਕਾਨ ਮਾਲਕ ਸੰਜੇ ਅਤੇ ਮਨੋਜ ਗੁਪਤਾ ਨਾਲ ਫੋਟੋਆਂ ਖਿਚਵਾਈਆਂ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਵਾਇਰਲ ਹੋ ਰਹੀ ਵੀਡੀਓ ਤੋਂ ਇਸ ਗੱਲ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸੁਖਬੀਰ ਬਾਦਲ ਨੂੰ ਹੜ੍ਹ ਕਾਰਨ ਪ੍ਰਭਾਵਿਤ ਹੋ ਰਹੇ ਪਿੰਡਾਂ ਅਤੇ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ।