ਦੇਖੋ, ਕਿਸਾਨਾਂ ਨੇ ਡੀ.ਸੀ ਦਫਤਰ ਅੱਗੇ ਛੱਡੇ ਆਵਾਰਾ ਪਸ਼ੂ (ਵੀਡੀਓ)

07/17/2019 10:29:20 AM

ਫਿਰੋਜ਼ਪੁਰ (ਸੰਨੀ ਚੋਪੜਾ) - ਬੀਤੇ ਦਿੰਨੀ 'ਜਗਬਾਣੀ' ਵਲੋਂ ਆਵਾਰਾ ਪਸ਼ੂ ਕਾਰਨ ਮਾਸੂਮ ਬੱਚੀ ਦੀ ਮੌਤ ਹੋਣ ਜਾਣ ਦੀ ਖਬਰ ਨਸ਼ਰ ਕੀਤੀ ਗਈ ਸੀ। ਖਬਰ ਲੱਗਣ ਦੇ ਬਾਵਜੂਦ ਗੂੜੀ ਨੀਂਦ ਸੁੱਤਾ ਪ੍ਰਸ਼ਾਸਨ ਅਜੇ ਵੀ ਨਹੀਂ ਜਾਗਿਆ, ਜਿਸ ਤੋਂ ਸਿੱਧ ਹੋ ਰਿਹਾ ਹੈ ਕਿ ਇਹ ਪ੍ਰਸ਼ਾਸਨ ਕਿਸੇ ਹੋਰ ਕੀਮਤੀ ਜਾਨ ਦੇ ਚੱਲੇ ਜਾਣ ਨੂੰ ਉਡੀਕ ਕਰ ਰਿਹੈ। ਮਿਲੀ ਜਾਣਕਾਰੀ ਅਨੁਸਾਰ ਆਵਾਰਾ ਪਸ਼ੂਆਂ ਤੋਂ ਪਰੇਸ਼ਾਨ ਹੋ ਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ 40 ਤੋਂ 50 ਆਵਾਰਾ ਪਸ਼ੂਆਂ ਨੂੰ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਛੱਡ ਦਿੱਤਾ, ਜਿਸ ਤੋਂ ਬਾਅਦ ਉਥੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਕਿ ਉਕਤ ਪਸ਼ੂ ਉਨ੍ਹਾਂ ਦਾ ਬਹੁਤ ਨੁਕਸਾਨ ਕਰਦੇ ਹਨ ਅਤੇ ਉਨ੍ਹਾਂ ਦੇ ਖੇਤਾਂ 'ਚ ਦਾਖਲ ਹੋ ਕੇ ਫਸਲਾਂ ਤਬਾਅ ਕਰ ਰਹੇ ਹਨ। 

ਦੱਸ ਦੇਈਏ ਕਿ ਆਵਾਰਾ ਪਸ਼ੂਆਂ ਕਾਰਨ ਵਾਪਰ ਰਹੇ ਸੜਕ ਹਾਦਸੇ ਇਕ ਗੰਭੀਰ ਮੁੱਦਾ ਹੈ, ਜਿਸ ਨੂੰ ਪ੍ਰਸ਼ਾਸਨ ਗੰਭੀਰਤਾ ਨਾਲ ਨਹੀਂ ਲੈ ਰਿਹਾ। ਪ੍ਰਸ਼ਾਸਨ ਨੂੰ ਚਾਹੀਦਾ ਕਿ ਇੰਨਾ ਪਸ਼ੂਆਂ ਨੂੰ ਸ਼ਹਿਰੀ ਇਲਾਕਿਆਂ ਤੇ ਕਿਸਾਨਾਂ ਦੇ ਖੇਤਾਂ ਤੋਂ ਦੂਰ ਰੱਖਣ ਲਈ ਯੋਗ ਉਪਰਾਲੇ ਕਰੇ।  


rajwinder kaur

Content Editor

Related News