ਮੀਂਹ ਕਾਰਨ ਦੁਕਾਨ 'ਚ ਦਾਖਲ ਹੋਏ ਆਵਾਰਾ ਪਸ਼ੂ ਨੇ ਪਾਇਆ ਭੜਥੂ, ਵੇਖੋ ਵੀਡੀਓ

Friday, Dec 13, 2019 - 11:22 AM (IST)

ਫਿਰੋਜ਼ਪੁਰ (ਸੰਨੀ) - ਦੇਸ਼ ਦੇ ਵੱਖ-ਵੱਖ ਹਿੱਸਿਆ ’ਚ ਬੀਤੇ ਦਿਨ ਤੋਂ ਹੀ ਤੇਜ਼ ਮੀਂਹ ਪੈ ਰਿਹਾ ਹੈ, ਜਿਸ ਨਾਲ ਠੰਡ ਹੋਰ ਜ਼ਿਆਦਾ ਵੱਧ ਗਈ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਜ਼ਿਲੇ ’ਚ ਉਸ ਸਮੇਂ ਭੜਥੂ ਪੈ ਗਿਆ, ਜਦੋਂ ਮੀਂਹ ਤੋਂ ਬੱਚਣ ਲਈ ਫਿਰੋਜ਼ਪੁਰ ਦੇ ਦਿੱਲੀ ਗੇਟ ਵਿਖੇ ਸਥਿਤ ਇਕ ਬੂਟ ਦੀ ਦੁਕਾਨ ਅੰਦਰ ਸਾਨ੍ਹ ਦਾਖਲ ਹੋ ਗਿਆ। ਸਾਨ੍ਹ ਦੇ ਅੰਦਰ ਆਉਣ ’ਤੇ ਦੁਕਾਨ ’ਚ ਬੈਠੇ ਲੋਕਾਂ ਦੇ ਸਾਹ ਸੁੱਕ ਗਏ ਅਤੇ ਉਹ ਆਪਣਾ ਬਚਾਅ ਕਰਨ ਲਈ ਇੱਧਰ-ਉਧਰ ਦੋੜਨ ਲੱਗੇ।

PunjabKesari

ਇਸ ਦੌਰਾਨ ਦੁਕਾਨਦਾਰ ਅਤੇ ਇਕੱਠੇ ਹੋਏ ਲੋਕਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਸਾਨ੍ਹ ਨੂੰ ਦੁਕਾਨ ਤੋਂ ਬਾਹਰ ਕੱਢਿਆ, ਜਿਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਦੱਸ ਦੇਈਏ ਕਿ ਬੂਟਾ ਦੀ ਦੁਕਾਨ ’ਚ ਵੜੇ ਸਾਨ੍ਹ ਦੀ ਵੀਡੀਓ ਲੋਕਾਂ ਵਲੋਂ ਬਣਾਈ ਗਈ ਹੈ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।  


author

rajwinder kaur

Content Editor

Related News