ਫਿਰੋਜ਼ਪੁਰ 'ਚ ਪੰਜਾਬ ਬੰਦ ਦਾ ਅਸਰ, ਝੰਡੀਆਂ ਲੈ ਸੜਕਾਂ 'ਤੇ ਉਤਰੇ ਲੋਕ (ਵੀਡੀਓ)

Tuesday, Aug 13, 2019 - 11:12 AM (IST)

ਫਿਰੋਜ਼ਪੁਰ (ਸੰਨੀ) - ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਤੋੜੇ ਜਾਣ ਦਾ ਅਸਰ ਜਿੱਥੇ ਪੂਰੇ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਇਹ ਅਸਰ ਫਿਰੋਜ਼ਪੁਰ ਜ਼ਿਲੇ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਰਵਿਦਾਸ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਸੜਕਾਂ 'ਤੇ ਉਤਰ ਆਏ ਹਨ, ਜਿਨ੍ਹਾਂ ਵਲੋਂ ਸਾਰਾ ਬਾਜ਼ਾਰ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਫਿਰੋਜ਼ਪੁਰ 'ਚ ਪ੍ਰਦਰਸ਼ਨ ਕਰ ਰਹੇ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਸਰਕਾਰ ਤੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਦੀ ਉਸਾਰੀ ਮੁੜ ਤੋਂ ਕਰਨ ਦੀ ਮੰਗ ਕੀਤੀ ਹੈ।

PunjabKesari

ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਦੀ ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਉਨ੍ਹਾਂ ਵਲੋਂ ਇਸ ਤੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਧਰਨਾ ਦੇ ਰਹੇ ਭਾਈਚਾਰੇ ਦੇ ਲੋਕ ਹੱਥਾਂ 'ਚ ਕਾਲੀਆਂ ਝੰਡੀਆਂ ਲੈ ਕੇ ਬੈਠੇ ਹੋਏ ਹਨ ਅਤੇ ਕਈ ਵਿਅਕਤੀਆਂ ਨੇ ਕਾਲੇ ਰੰਗ ਦੀਆਂ ਪੱਟੀਆਂ ਲਈਆਂ ਹਨ। 

PunjabKesari


author

rajwinder kaur

Content Editor

Related News