ਸਰਕਾਰ ਦੀ ਅਣਗਹਿਲੀ ਕਾਰਨ ਬਚੀ ਸਕੂਲੀ ਬੱਚਿਆਂ ਦੀ ਜਾਨ

Wednesday, Jul 17, 2019 - 03:26 PM (IST)

ਸਰਕਾਰ ਦੀ ਅਣਗਹਿਲੀ ਕਾਰਨ ਬਚੀ ਸਕੂਲੀ ਬੱਚਿਆਂ ਦੀ ਜਾਨ

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਜ਼ਿਲੇ ਦੇ ਪਿੰਡ ਸੈਦਾਵਾਲਾ 'ਚ ਬੀਤੀ ਰਾਤ ਲਗਾਤਾਰ ਹੋ ਰਹੀ ਬਰਸਾਤ ਕਾਰਨ ਇਕ ਸਕੂਲ ਦੇ ਕਮਰੇ ਦੀ ਛੱਤ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਤ ਦੇ ਸਮੇਂ ਛੱਤ ਡਿੱਗਣ ਕਾਰਨ ਸਕੂਲੀ ਬੱਚਿਆਂ ਦੀ ਜਾਨ ਬਚ ਗਈ ਅਤੇ ਕੋਈ ਵੱਡਾ ਨੁਕਸਾਨ ਨਹੀਂ ਹੋ ਸਕਿਆ। ਸਕੂਲ ਦੇ ਕੰਪਿਊਟਰ ਰੂਮ 'ਚ ਪਏ ਕਈ ਕੰਪਿਊਟਰ ਅਤੇ ਹੋਰ ਬਾਕੀ ਦੇ ਸਾਮਾਨ ਦਾ ਟੁੱਟ ਜਾਣ ਕਾਰਨ ਨੁਕਸਾਨ ਹੋ ਗਿਆ ਹੈ। ਇਸ ਘਟਨਾ ਦੇ ਸਬੰਧ 'ਚ ਸਕੂਲ ਦੇ ਪ੍ਰਬੰਧਕਾਂ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।

PunjabKesari

ਦੱਸ ਦੇਈਏ ਕਿ ਸਮੇਂ ਦੀਆਂ ਸਰਕਾਰਾਂ ਇਕ ਪਾਸੇ ਸਕੂਲੀ ਬੱਚਿਆਂ ਨੂੰ ਸਾਰਿਆਂ ਸਹੂਲਤਾਂ ਦੇਣ ਦੇ ਵਾਅਦਿਆਂ ਕਰਦੀਆਂ ਨਹੀਂ ਥੱਕ ਰਹੀਆਂ, ਦੂਜੇ ਪਾਸੇ ਸਕੂਲਾਂ ਦੀ ਖਸਤਾ ਹਾਲਤ ਕੁਝ ਹੋ ਵੀ ਬਿਆਨ ਕਰ ਰਹੀ ਹੈ।


author

rajwinder kaur

Content Editor

Related News