ਫਾਸਟੈਗ ਨੇ ਤੰਗ ਕੀਤੇ ਪੰਜਾਬੀ ਘਰ ਖੜ੍ਹੀ ਗੱਡੀ ਦਾ ਕੱਟਿਆ ਗਿਆ ਟੋਲ (ਵੀਡੀਓ)

Sunday, Dec 22, 2019 - 10:04 AM (IST)

ਫਿਰੋਜ਼ਪੁਰ (ਸੰਨੀ): ਘਰ 'ਚ ਖੜ੍ਹੀ ਗੱਡੀ ਦਾ ਫਾਸਟੈਗ ਨਾਲ ਟੋਲ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਕੇਂਦਰ ਸਰਕਾਰ ਵਲੋਂ ਲੋਕਾਂ ਨੂੰ ਸਹੂਲਤ ਦੇਣ ਲਈ ਫਾਸਟੈਗ ਜਾਰੀ ਕੀਤਾ ਗਿਆ ਸੀ ਪਰ ਫਾਸਟੈਗ ਹੁਣ ਲੋਕਾਂ ਲਈ ਮੁਸੀਬਤ ਬਣਦਾ ਜਾ ਰਿਹਾ ਤੇ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਫਿਰੋਜ਼ਪੁਰ ਦੇ ਰਹਿਣ ਵਾਲੇ ਬਬਲ ਸ਼ਰਮਾ ਨੇ ਆਪਣੀ ਗੱਡੀ 'ਤੇ ਫਾਸਟੈਗ ਲਗਵਾਇਆ ਸੀ ਤੇ ਬਬਲ ਸ਼ਰਮਾ ਦੇ ਗੈਰਾਜ 'ਚ ਖੜ੍ਹੀ ਗੱਡੀ ਦਾ ਫਾਸਟੈਗ ਜਰੀਏ ਹਿਸਾਰ ਦੇ ਲਾਂਧਰੀ ਟੋਲ ਤੋਂ ਪੈਸੇ ਕੱਟੇ ਗਏ, ਜਿਸਦਾ ਉਸਨੂੰ ਮੋਬਾਇਲ 'ਤੇ ਮੈਸੇਜ ਆਇਆ। ਬਬਲ ਸ਼ਰਮਾ ਵੱਲੋਂ ਫਾਸਟੈਗ ਹੈਲਪ ਲਾਈਨ 'ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ।

PunjabKesari

ਪਹਿਲਾਂ ਵੀ ਅਜਿਹੀ ਸ਼ਿਕਾਇਤ ਸਾਹਮਣੇ ਆ ਚੁੱਕੀ ਹੈ। ਉਹ ਮਾਮਲਾ ਬਰਨਾਲਾ ਦਾ ਸੀ। ਇਕ ਸਰਕਾਰੀ ਅਧਿਆਪਕ ਦੀ ਗੱਡੀ ਦਾ ਟੋਲ ਕੱਟਿਆ ਗਿਆ ਸੀ ਪਰ ਉਨ੍ਹਾਂ ਦੀ ਗੱਡੀ ਟੋਲ ਤੋਂ ਗੁਜਰੀ ਸੀ, ਜਿਨ੍ਹਾਂ ਦਾ ਦੋ ਵਾਰ ਟੋਲ ਕੱਟਿਆ ਗਿਆ ਸੀ ਪਰ ਇਹ ਜੋ ਮਾਮਲਾ ਸਾਹਮਣੇ ਆਇਆ ਹੈ ਉਸ 'ਚ ਤਾਂ ਗੱਡੀ ਹਿਸਾਰ ਗਈ ਹੀ ਨਹੀਂ। ਫਾਸਟੈਗ ਨਾਲ ਹੋ ਰਹੀ ਗੜਬੜ ਲੋਕਾਂ ਲਈ ਮੁਸੀਬਤ ਬਣਦੀ ਜਾ ਰਹੀ ਹੈ।


author

Shyna

Content Editor

Related News