5 ਭੈਣਾਂ ਦੇ ਇਕਲੌਤੇ ਭਰਾ ਦੀ ਰੱਖੜੀ ਵਾਲੇ ਦਿਨ ਮੌਤ, ਛੱਤ ਨਾਲ ਲਟਕਦੀ ਮਿਲੀ ਲਾਸ਼

Monday, Aug 03, 2020 - 05:17 PM (IST)

5 ਭੈਣਾਂ ਦੇ ਇਕਲੌਤੇ ਭਰਾ ਦੀ ਰੱਖੜੀ ਵਾਲੇ ਦਿਨ ਮੌਤ, ਛੱਤ ਨਾਲ ਲਟਕਦੀ ਮਿਲੀ ਲਾਸ਼

ਫਿਰੋਜ਼ਪੁਰ (ਗੁਲਾਟੀ) : ਪਿੰਡ ਸ਼ਹਿਜ਼ਾਦੀ ਵਿਖੇ ਇਕ ਨੌਜਵਾਨ ਦੀ ਉਸ ਦੇ ਘਰ ਅੰਦਰ ਹੀ ਛੱਤ ਨਾਲ ਲਟਕਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਨਸ਼ੀਲੀ ਚੀਜ਼ ਪਿਲਾਅ ਕੁੜੀ ਨੂੰ ਬੇਸੁੱਧ ਕਰਕੇ ਪਹਿਲਾਂ ਬਣਾਈ ਵੀਡੀਓ ਫਿਰ ਕਰ ਦਿੱਤਾ ਇਹ ਕਾਰਾ

ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਤਰਸੇਮ ਸਿੰਘ (18) ਵਾਸੀ ਸ਼ਹਿਜ਼ਾਦੀ ਵਜੋਂ ਹੋਈ ਹੈ ਜੋ ਪੰਜ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਹੈ। ਘਟਨਾ ਸਥਾਨ 'ਤੇ ਪੁੱਜੇ ਡੀ. ਐੱਸ. ਪੀ. ਸਤਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਛੱਤ ਨਾਲ ਲਟਕਦੀ ਪਾਈ ਗਈ ਹੈ, ਜਿਸਦੇ ਪਿੱਛੋਂ ਹੱਥ ਬੰਨ੍ਹੇ ਹੋਏ ਸਨ। ਇਸ ਸਬੰਧ 'ਚ ਮ੍ਰਿਤਕ ਦੀ ਭੈਣ ਮਨਜੀਤ ਕੌਰ ਦੇ ਬਿਆਨਾਂ 'ਤੇ ਪੁਲਸ ਨੇ ਅਣਪਛਾਤਿਆਂ ਖਿਲ਼ਾਫ਼ ਕਤਲ ਦਾ ਮਾਮਲਾ ਦਰਜ ਕਰਕੇ ਬਾਰੀਕੀ ਨਾਲ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋਂ :  ਸ਼ਰਮਸਾਰ ਹੋਏ ਰਿਸ਼ਤੇ: ਮਾਸੜ ਨੇ ਨਾਬਾਲਗ ਭਾਣਜੀ ਨੂੰ ਕੀਤਾ ਗਰਭਵਤੀ


author

Baljeet Kaur

Content Editor

Related News