RBI ਦੇ ਆਦੇਸ਼ਾਂ ਮਗਰੋਂ ਫਿਰੋਜ਼ਪੁਰ ਦੀ ਯੈਸ ਬੈਂਕ ’ਚ ਕੈਸ਼ ਕਢਵਾਉਣ ਵਾਲਿਆਂ ਦਾ ਲੱਗਾ ਤਾਂਤਾ

Friday, Mar 06, 2020 - 04:14 PM (IST)

RBI ਦੇ ਆਦੇਸ਼ਾਂ ਮਗਰੋਂ ਫਿਰੋਜ਼ਪੁਰ ਦੀ ਯੈਸ ਬੈਂਕ ’ਚ ਕੈਸ਼ ਕਢਵਾਉਣ ਵਾਲਿਆਂ ਦਾ ਲੱਗਾ ਤਾਂਤਾ

ਫ਼ਿਰੋਜ਼ਪੁਰ (ਸੰਨੀ, ਕੁਮਾਰ) - ਯੈਸ ਬੈਂਕ ਦੀ ਮਾਲੀ ਹਾਲਤ ਖਰਾਬ ਹੋਣ ਦੇ ਬਾਅਦ ਆਰ.ਬੀ.ਆਈ. ਨੇ ਇਹ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਬੈਂਕ ’ਚੋਂ ਪਹਿਲੇ 30 ਦਿਨਾਂ ਵਿਚ ਖਾਤਾਧਾਰਕ 50 ਹਜ਼ਾਰ ਰੁਪਏ ਤੱਕ ਦਾ ਕੈਸ਼ ਕਢਵਾ ਸਕਦੇ ਹਨ। ਉਕਤ ਆਦੇਸ਼ਾਂ ਦੇ ਜਾਰੀ ਹੋਣ ਤੋਂ ਬਾਅਦ ਫਿਰੋਜ਼ਪੁਰ ਸ਼ਹਿਰ ਦੇ ਯੈਸ ਬੈਂਕ ਵਿਚੋਂ ਕੈਸ਼ ਕੱਢਵਾਉਣ ਆਏ ਲੋਕਾਂ ਦਾ ਤਾਂਤਾ ਲੱਗਾ ਹੋਇਆ ਹੈ, ਜਿਸ ਕਾਰਨ ਖਾਤਾਧਾਰਕਾਂ ਵਿਚ ਡਰ ਦਾ ਮਾਹੌਲ ਦੇਖਣ ਨੂੰ ਮਿਲਿਆ। ਬੇਸ਼ੱਕ ਆਰ.ਬੀ.ਆਈ. ਨੇ ਖਾਤਾਧਾਰਕਾਂ ਨੂੰ ਉਨ੍ਹਾਂ ਦੀ ਯੈਸ ਬੈਂਕ ਵਿਚ ਜਮਾਂ ਰਾਸ਼ੀ ਸੁਰੱਖਿਅਤ ਹੋਣ ਦਾ ਭਰੋਸਾ ਦਿੱਤਾ ਹੈ ਪਰ ਇਸ ਦੇ ਬਾਵਜੂਦ ਯੈਸ ਬੈਂਕ ਦੇ ਜ਼ਿਆਦਾਤਰ ਖਾਤਾਧਾਰਕ ਸਹਿਮੇ ਹੋਏ ਹਨ। 5 ਮਾਰਚ ਤੋਂ 3 ਅਪ੍ਰੈਲ ਤੱਕ ਲੋਕ ਯੈਸ ਬੈਂਕ ਵਿਚੋਂ 50 ਹਜ਼ਾਰ ਰੁਪਏ ਦੀ ਰਾਸ਼ੀ ਕੱਢਵਾ ਪਾਉਣਗੇ ਅਤੇ ਯੈਸ ਬੈਂਕ ਦੇ ਬੋਰਡ ’ਤੇ ਆਰ.ਬੀ.ਆਈ. ਦਾ ਕਬਜ਼ਾ ਹੋਵਗਾ।

ਪੜ੍ਹੋ ਇਹ ਖਬਰ ਵੀ- ਯੈੱਸ ਬੈਂਕ ''ਚੋਂ ਨਹੀਂ ਕੱਢਵਾ ਸਕੋਗੇ 50 ਹਜ਼ਾਰ ਰੁਪਏ ਤੋਂ ਜ਼ਿਆਦਾ ਪੈਸੇ, ਸਰਕਾਰ ਨੇ ਤੈਅ ਕੀਤੀ ਹੱਦ

ਦੱਸ ਦੇਈਏ ਕਿ ਅਜਿਹੇ ਆਦੇਸ਼ਾਂ ਤੋਂ ਬਾਅਦ ਆਰ.ਬੀ.ਆਈ. ਵਲੋਂ ਕੀ ਫੈਸਲਾ ਲਿਆ ਜਾਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬੇਸ਼ੱਕ ਕਾਫੀ ਸਮੇਂ ਤੋਂ ਯੈਸ ਬੈਂਕ ਫੰਡ ਜੁਟਾਉਣ ਵਿਚ ਜੁਟਿਆ ਹੋਇਆ ਸੀ ਪਰ ਆਰ.ਬੀ.ਆਈ. ਵਲੋਂ ਇਸ ਬੈਂਕ ਦੀ ਆਰਥਿਕ ਸਥਿਤੀ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਜਾਰੀ ਸੀ। ਬੀਤੀ ਰਾਤ ਆਰ.ਬੀ.ਆਈ. ਵਲੋਂ ਐਲਾਨ ਕਰਨ ਦੇ ਨਾਲ ਸਵੇਰੇ 9 ਵਜੇ ਖਾਤਾਧਾਰਕ ਯੈਸ ਬੈਂਕ ਫਿਰੋਜ਼ਪੁਰ ਸ਼ਹਿਰ ਦੇ ਬਾਹਰ ਇਕੱਠਾ ਹੋਣੇ ਸ਼ੁਰੂ ਹੋ ਗਏ। ਕੁਝ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਸਾਰੇ ਪੈਸੇ ਤੇ ਸੈਲਰੀ ਸੇਵਿੰਗ ਅਕਾਊਂਟ ਯੈਸ ਬੈਂਕ ਵਿਚ ਹੈ, ਇਸ ਲਈ ਉਹ ਬੇਹੱਦ ਪਰੇਸ਼ਾਨ ਹਨ।

ਕੁਝ ਪੈਨਸ਼ਨਰਾਂ ਨੇ ਦੱਸਿਆ ਕਿ ਸੇਵਾਮੁਕਤੀ ਹੋਣ ’ਤੇ ਸਰਕਾਰ ਤੋਂ ਮਿਲੇ ਸਾਰੇ ਪੈਸੇ ਉਨ੍ਹਾਂ ਨੇ ਯੈਸ ਬੈਂਕ ਵਿਚ ਜਮਾਂ ਕਰਵਾ ਦਿੱਤੇ ਸਨ। ਇਸੇ ਕਰਕੇ ਉਨ੍ਹਾਂ ਨੂੰ ਲੱਗਦਾ ਸੀ ਕਿ ਬੁਢਾਪੇ ਵਿਚ ਬੈਂਕ ਦੀ ਵਿਆਜ ਆਸਰੇ ਉਨ੍ਹਾਂ ਦਾ ਬਾਕੀ ਦਾ ਜੀਵਨ ਅਸਾਨੀ ਨਾਲ ਗੁਜ਼ਰ ਜਾਵੇਗਾ ਪਰ ਜਦ ਤੱਕ ਉਨ੍ਹਾਂ ਨੂੰ ਸਾਰੇ ਪੈਸੇ ਨਹੀਂ ਮਿਲ ਜਾਂਦੇ, ਉਦੋਂ ਤੱਕ ਉਨ੍ਹਾਂ ਦੀ ਪਰੇਸ਼ਾਨੀ ਬਣੀ ਰਹੇਗੀ। ਬੇਸ਼ੱਕ ਆਰ.ਬੀ.ਆਈ. ਵਲੋਂ ਸਾਰੇ ਬੈਂਕ ਧਾਰਕਾਂ ਨੂੰ ਭਰੋਸਾ ਦਿੱਤਾ ਗਿਆ ਹੈ, ਉਸਦੇ ਬਾਵਜੂਦ ਵੀ ਲੋਕਾਂ ਵਿਚ ਪਰੇਸ਼ਾਨੀ ਦਾ ਮਾਹੌਲ ਹੈ।


author

rajwinder kaur

Content Editor

Related News