ਫਿਰੋਜ਼ਪੁਰ ਦੇ ਕਈ ਪਿੰਡਾਂ ਨੂੰ ਮਿਲੀ ਸਤਲੁਜ ਦੇ ਪਾਣੀ ਤੋਂ ਰਾਹਤ
Wednesday, Aug 28, 2019 - 04:57 PM (IST)

ਫਿਰੋਜ਼ਪੁਰ (ਸੰਨੀ) - ਕੁਝ ਸਮਾਂ ਪਹਿਲਾਂ ਬਰਸਾਤ ਹੋਣ ਨਾਲ ਪੰਜਾਬ ’ਚ ਹੜ੍ਹ ਆ ਜਾਣ ਕਾਰਨ ਫਿਰੋਜ਼ਪੁਰ ਦੇ ਨਾਲ ਲੱਗਦੇ ਕਈ ਪਿੰਡ ਇਸ ਦੀ ਲਪੇਟ ’ਚ ਆ ਗਏ ਹਨ। ਸਮਾਂ ਬੀਤ ਜਾਣ ਦੇ ਨਾਲ-ਨਾਲ ਪਿੰਡਾਂ ’ਚ ਪਾਣੀ ਦਾ ਪੱਧਰ ਕਾਫੀ ਮਾਤਰਾ ’ਤੇ ਘਟਦਾ ਜਾ ਰਿਹਾ ਹੈ, ਜੋ ਹੁਣ ਸਿਰਫ 2-3 ਫੁੱਟ ਹੀ ਰਹਿ ਗਿਆ ਹੈ। ਹੜ੍ਹ ਦੇ ਪਾਣੀ ਕਾਰਨ ਜਿੱਥੇ ਆਮ ਲੋਕ ਚਮੜੀ ਅਤੇ ਪੇਟ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਉਥੇ ਹੀ ਇਹ ਗੰਦਾ ਪਾਣੀ ਜਾਨਵਰਾਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਹੜ੍ਹ ਦੇ ਪਾਣੀ ਕਾਰਨ ਪਸ਼ੂਆਂ ਦੇ ਪੈਰ ਖਰਾਬ ਹੋ ਗਏ ਹਨ, ਜਿਸ ਕਾਰਨ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਲਗਾਤਾਰ ਕੀਤਾ ਜਾ ਰਿਹਾ ਹੈ।
ਪ੍ਰਸ਼ਾਸਨ ਵਲੋਂ ਹੜ੍ਹ ਪੀੜਤ ਲੋਕਾਂ ਦੀ ਘਰ-ਘਰ ਜਾ ਕੇ ਮਦਦ ਕੀਤੀ ਜਾ ਰਹੀ ਹੈ ਅਤੇ ਇਲਾਜ ਲਈ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।