ਅਣਪਛਾਤੇ ਲੁਟੇਰੇ ਪੈਟਰੋਲ ਪੰਪ ਤੋਂ ਪਿਸਤੋਲ ਦਿਖਾ ਫੋਨ ਅਤੇ 1500 ਰੁਪਏ ਲੈ ਕੇ ਹੋਏ ਫਰਾਰ

Sunday, Apr 12, 2020 - 01:49 PM (IST)

ਫਿਰੋਜ਼ਪੁਰ (ਹਰਚਰਨ, ਬਿੱਟੂ) - ਜਿਥੇ ਕੋਰੋਨਾ ਵਾਇਰਸ ਦੇ ਡਰ ਤੋਂ ਪੂਰੇ ਭਾਰਤ ਨੂੰ ਲਾਕਡਾਊਨ ਕੀਤਾ ਗਿਆ ਹੈ, ਉਥੇ ਲੁੱਟਾ-ਖੋਹਾਂ ਕਰਨ ਵਾਲਿਆਂ ਦੇ ਹੌਂਸਦੇ ਬੁੰਲਦ ਦਿਖਾਈ ਦੇ ਰਹੇ ਹਨ। ਅਜਿਹਾ ਮਾਮਲਾ ਫਰੀਦਕੋਟ ਰੋਡ ’ਤੇ ਸਥਿਤ ਪਿੰਡ ਬੂਟੇ ਵਾਲਾ ਨੇੜੇ ਸੁਖਚੈਨ ਸਿੰਘ ਐਂਡ ਕੰਪਨੀ ਦੇ ਪਟਰੋਲ ਪੰਪ ’ਤੇ ਦੇਖਣ ਨੂੰ ਮਿਲਿਆ, ਜਿਥੇ 3 ਅਣਪਛਾਤੇ ਵਿਅਕਤੀ 1500 ਰੁਪਏ ਨਕਦ ਅਤੇ ਸੈਮਸੰਗ ਦਾ ਮੋਬਾਇਲ ਫੋਨ ਰਿਵਾਲਰ ਦਿਖਾ ਕੇ ਲੁੱਟ ਕੇ ਲੈ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੰਪ ’ਤੇ ਕੰਮ ਕਰਦੇ ਵਿੱਕੀ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 6.50 ਵਜੇ ਦੇ ਕਰੀਬ ਇਕ ਕਾਲੇ ਰੰਗ ਦੀ ਕਾਰ ਇਡਗੋ ਸੀ.ਐੱਸ, ਜਿਸ ਦਾ ਨੰਬਰ ਐੱਚ.ਆਰ ਦਿਖਾਈ ਦੇ ਰਿਹਾ ਸੀ, ਫਰੀਦਕੋਟ ਸਾਇਡ ਤੋਂ ਆਈ। ਉਸ ’ਚ ਸਵਾਰ ਸ਼ਖਸ ਨੇ ਜਦੋਂ ਉਸ ਨੂੰ 500 ਰੁਪਏ ਦਾ ਤੇਲ ਪਾਉਣ ਲਈ ਕਿਹਾ ਤਾਂ 2 ਵਿਅਕਤੀ ਰਿਵਾਲਰ ਲੈ ਕੇ ਕਾਰ ਤੋਂ ਬਾਹਰ ਨਿਕਲੇ, ਜਿਨ੍ਹਾ ਦੇ ਆਪਣੇ ਮੂੰਹ ’ਤੇ ਮਾਸਕ ਪਾਇਆ ਹੋਇਆ ਸੀ। 

ਪੜ੍ਹੋ ਇਹ ਵੀ ਖਬਰ - ਨਿਹੰਗ ਸਿੰਘਾਂ ਦੀ ਟੋਲੀ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਤਸਵੀਰਾਂ) 

ਪੜ੍ਹੋ ਇਹ ਵੀ ਖਬਰ - ਕੀ ਚੀਨ 'ਚ 5 ਜੀ ਨੈੱਟਵਰਕ ਹੈ, ਕੋਰੋਨਾ ਵਾਇਰਸ ਦਾ ਕਾਰਨ ? (ਵੀਡੀਓ)      

ਪੜ੍ਹੋ ਇਹ ਵੀ ਖਬਰ - ਫਰੀਦਕੋਟ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਨੇ ਜਿੱਤੀ ਜੰਗ, ਰਿਪੋਰਟ ਆਈ ਨੈਗਟਿਵ

ਉਕਤ ਵਿਅਕਤੀਆਂ ਨੇ ਕੰਨਪਟੀ ’ਤੇ ਲਿਵਾਲਰ ਰੱਖ ਕੇ ਪੈਸਿਆ ਦੀ ਮੰਗ ਕੀਤੀ ਅਤੇ ਵਿੱਕੀ ਦੀ ਪਿਛਲੀ ਜੇਬ ’ਚੋਂ ਪਰਸ ਕੱਢ ਕੇ 1500 ਰੁਪਏ ਲੈ ਕੇ ਫਰੀਦਕੋਟ ਸਾਇਡ ਚਲੇ ਗਏ। ਪੰਪ ਮਾਲਕ ਨੇ ਮੌਕੇ ’ਤੇ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਸਥਾਨ ’ਤੇ ਲੱਗੇ ਕੈਮਰੇ ਦੀ ਫੂਟੇਜ਼ ਤੋਂ ਪਤਾ ਲਗਾ ਕਿ ਕਾਰ ਦੀ ਨੰਬਰ ਪਲੇਟ ਫੋਲਡ ਕੀਤੀ ਹੋਈ ਸੀ, ਜਿਸ ’ਤੇ ਸਿਰਫ ਐੱਚ.ਆਰ ਹੀ ਨਜ਼ਰ ਆ ਰਿਹਾ ਸੀ। ਇਸ ਮਾਮਲੇ ਸਬੰਧੀ ਥਾਣਾ ਕੁਲਗੜ੍ਹੀ ਦੇ ਐੱਸ.ਐੱਚ.ਓ ਅਭੀਨਵ ਚੋਹਾਨ ਨੇ ਕਿਹਾ ਕਿ ਉਨ੍ਹਾਂ ਨੇ ਮੁਕਦਮਾਂ ਨੰ: 379 ਬੀ. ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਗੱਡੀ ਸਾਦਿਕ ਸਾਈਡ ਗਈ ਹੈ। ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 


rajwinder kaur

Content Editor

Related News