ਕੇਂਦਰੀ ਜੇਲ ਫਿਰੋਜ਼ਪੁਰ ''ਚ ਗੈਂਗਸਟਰ ਕੋਲੋਂ ਮੋਬਾਇਲ ਫੋਨ ਬਰਾਮਦ
Saturday, May 23, 2020 - 09:54 AM (IST)

ਫਿਰੋਜ਼ਪੁਰ (ਮਨਦੀਪ ਕੁਮਾਰ): ਫਿਰੋਜ਼ਪੁਰ ਕੇਂਦਰੀ ਜੇਲ ਤੋਂ ਹਵਾਲਾਤੀਆਂ ਅਤੇ ਕੈਦੀਆਂ ਕੋਲੋਂ ਮੋਬਾਇਲ ਫੋਨ ਫੜ੍ਹੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਕ ਵਾਰ ਫਿਰ ਫਿਰੋਜ਼ਪੁਰ ਕੇਂਦਰੀ ਜੇਲ 'ਚ ਹਵਾਲਾਤੀ ਗੈਂਗਸਟਰ ਦੀਪਕ ਕੁਮਾਰ ਉਰਫ ਟੀਨੂੰ ਤੋਂ ਜੇਲ 'ਚ ਇਕ ਟਚ ਮੋਬਾਇਲ ਫੋਨ ਜੇਲ ਪੁਲਸ ਕਰਮਚਾਰੀਆਂ ਵਲੋਂ ਤਲਾਸ਼ੀ ਦੌਰਾਨ ਫੜ੍ਹਿਆ ਗਿਆ ਹੈ। ਗੈਂਗਸਟਰ ਵਲੋਂ ਮੋਬਾਇਲ ਫੋਨ ਨੂੰ ਕੰਧ 'ਚ ਮਾਰ ਕੇ ਉਸ ਦੀ ਟਚ ਤੋੜ ਦਿੱਤੀ ਅਤੇ ਮੋਬਾਇਲ ਫੋਨ ਦੀ ਮਿਸ ਮੂੰਹ 'ਚ ਪਾ ਕੇ ਦੰਦਾਂ ਨਾਲ ਚਬਾ ਕੇ ਤੋੜ ਦਿੱਤੀ ਗਈ ਹੈ। ਕੇਂਦਰੀ ਜੇਲ ਫਿਰੋਜ਼ਪੁਰ ਦੇ ਸੁਪਰੀਡੈਂਟ ਸੁਖਵੰਤ ਸਿੰੰਘ ਦੀ ਸ਼ਿਕਾਇਤ 'ਤੇ ਥਾਣਾ ਸਿਟੀ 'ਚ ਉਸ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ।