ਫਿਰੋਜ਼ਪੁਰ : 20 ਕਰੋੜ ਦੀ ਹੈਰੋਇਨ ਸਣੇ BSF ਦੇ ਹੱਥ ਲੱਗੇ ਹਥਿਆਰ
Monday, Dec 09, 2019 - 10:49 AM (IST)

ਫਿਰੋਜ਼ਪੁਰ (ਕੁਮਾਰ) - ਬੀ.ਐੱਸ.ਐੱਫ ਦੀ 2 ਬਟਾਲੀਅਨ ਅਤੇ ਲੁਧਿਆਣਾ ਪੁਲਸ ਨੇ ਜੁਆਇੰਟ ਆਪ੍ਰੇਸ਼ਨ ਦੌਰਾਨ 4 ਕਿਲੋ ਹੈਰੋਇਨ, 9 ਐੱਮ.ਐੱਮ. ਦਾ ਪਿਸਤੋਲ ਅਤੇ 10 ਜਿੰਦਾ ਕਾਰਤੂਸ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਵਲੋਂ ਬਰਾਮਦ ਕੀਤੀ ਗਈ 4 ਕਿਲੋ ਹੈਰੋਇਨ ਦੇ 4 ਪੈਕੇਟ ਇਕ-ਇਕ ਕਿਲੋ ਦੇ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਬੀ.ਐੱਸ.ਐੱਫ 2 ਬਟਾਲੀਅਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਰਿਕਵਰੀ ਪਿਲਰ ਨੰਬਰ 218/ਐੱਮ ਕੋਲੋ ਕੀਤੀ ਹੈ। ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 20 ਕਰੋੜ ਰੁਪਏ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਪੁਲਸ ਨੇ ਹੈਰੋਇਨ ਅਤੇ ਹਥਿਆਰਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।