ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਸੜਕਾਂ ''ਤੇ ਘੁੰਮਦੇ ਅਵਾਰਾਂ ਸਾਂਢ

Tuesday, Oct 24, 2017 - 04:00 PM (IST)

ਫਿਰੋਜ਼ਪੁਰ (ਚੋਪੜਾ) - ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਵਿਖੇ ਅਵਾਰਾਂ ਸਾਂਢਾਂ ਕਾਰਨ ਸ਼ਹਿਰ 'ਚ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ। ਇਸ ਸਬੰਧੀ ਸ਼ਹਿਰ ਵਾਸੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਈ ਵਾਰ ਸਵੇਰੇ ਤੜਕੇ ਜਦੋਂ ਉਨ੍ਹਾਂ ਦੇ ਛੋਟੇ ਬੱਚੇ ਸਕੂਲ ਜਾਂਦੇ ਹਨ ਤਾਂ ਗਲੀ 'ਚ ਜਾਂ ਚੌਂਕਾਂ 'ਚ ਸਾਂਢ ਖੜੇ ਹੁੰਦੇ ਹਨ ਤੇ ਆਪਸ ਲੜਦੇ ਹੋਏ ਦੇਖੇ ਜਾਂਦੇ ਹਨ ਜਿਸ ਕਾਰਨ ਬੱਚਿਆਂ ਨੂੰ ਕਈ ਵਾਰ ਇਨ੍ਹਾਂ ਤੋਂ ਬਚਾਇਆ ਗਿਆ ਹੈ। ਪ੍ਰਸ਼ਾਸਨ ਨੂੰ ਇਸ ਵੱਲ ਸਖਤ ਧਿਆਨ ਦੇਣ ਦੀ ਜ਼ਰੂਰ ਹੈ ਤਾਂ ਜੋ ਆਉਣ ਵਾਲੇ ਸਮੇਂ ਕੋਈ ਅਣਹੋਣੀ ਨਾ ਵਾਪਰ ਸਕੇ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਸਾਂਢਾ ਨੂੰ ਸ਼ਹਿਰ 'ਚ ਬਣਾਈ ਗਈ ਗਾਊਸ਼ਾਲਾ 'ਚ ਭੇਜਣਾ ਚਾਹੀਦਾ ਹੈ ਤਾਂ ਜੋ ਇਹ ਭੁੱਖੇ ਨਾ ਮਰ ਸਕਣ ਤੇ ਆਮ ਜਨਤਾ ਨੂੰ ਕੋਈ ਨੁਕਸਾਨ ਨਾ ਹੋ ਸਕੇ।


Related News