ਬੀਮਾਰ ਬੇਬੇ ਲਈ ਮਸੀਹਾ ਬਣੀ ਆਰਮੀ, ਦੇਖੋ ਤਸਵੀਰਾਂ
Thursday, Aug 22, 2019 - 05:36 PM (IST)
ਫਿਰੋਜ਼ਪੁਰ (ਸੰਨੀ) - ਬੀਤੇ ਦਿਨ ਪਾਕਿ ਨੇ ਨਾਪਾਕ ਹਰਕਤਾਂ ਕਰਦੇ ਹੋਏ ਆਪਣੇ ਇਲਾਕੇ 'ਚ ਵਹਿੰਦੇ ਦਰਿਆ ਦੇ ਬੰਨ੍ਹ ਨੂੰ ਤੋੜ ਕੇ ਫੈਕਟਰੀਆਂ ਦਾ ਗੰਦਾ ਪਾਣੀ ਭਾਰਤ ਵੱਲ ਨੂੰ ਛੱਡ ਦਿੱਤਾ ਹੈ, ਜਿਸ ਦਾ ਪਾਣੀ ਵੱਖ-ਵੱਖ ਪਿੰਡਾਂ 'ਚ ਪਹੁੰਚ ਰਿਹਾ ਹੈ। ਪਾਕਿ ਤੋਂ ਆ ਰਹੇ ਫੈਕਟਰੀਆਂ ਦੇ ਇਸ ਗੰਦੇ ਪਾਣੀ 'ਚ ਜ਼ਹਿਰੀਲੇ ਤੱਤ ਪਾਏ ਜਾ ਰਹੇ ਹਨ, ਜਿਸ 'ਚ ਕਈ ਤਰ੍ਹਾਂ ਦੀ ਜੀਵ-ਜੰਤੂ ਮਰੇ ਹੋਣ ਦੀ ਸ਼ੱਕਾਂ ਜਤਾਈ ਜਾ ਰਹੀ ਹੈ, ਜਿਸ ਕਾਰਨ ਭਿਆਨਕ ਬੀਮਾਰੀਆਂ ਹੋ ਸਕਦੀਆਂ ਹਨ। ਪਾਣੀ ਭਰ ਜਾਣ ਕਾਰਨ ਕਿਸੇ ਪਿੰਡ 'ਚ ਰਹਿ ਰਹੀ ਇਕ ਬੇਬੇ ਨੂੰ ਜ਼ਹਿਰੀਲੇ ਜੀਵ ਦੇ ਕੱਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਆਰਮੀ ਦੇ ਜਵਾਨ ਆਪਣੇ ਹੱਥਾਂ 'ਚ ਚੁੱਕ ਕੇ ਕਿਸ਼ਤੀ 'ਚ ਸਵਾਰ ਹੋ ਕੇ ਪਿੰਡ ਤੋਂ ਬਾਹਰ ਲੈ ਆਏ। ਪਿੰਡ ਤੋਂ ਬਾਹਰ ਆਉਣ 'ਤੇ ਆਰਮੀ ਨੇ ਉਸ ਬੇਬੇ ਨੂੰ ਕੈਂਪ 'ਚ ਭਰਤੀ ਕਰਵਾ ਦਿੱਤਾ, ਜਿਥੇ ਮੌਜੂਦ ਡਾਕਟਰਾਂ ਵਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਜ਼ਹਿਰੀਲੇ ਪਾਣੀ ਦੇ ਸਬੰਧ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਗੁਰਮੇਜ ਸਿੰਘ ਨੇ ਲੋਕਾਂ ਨੂੰ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਪੀਣ ਦੀ ਅਪੀਲ ਕੀਤੀ। ਪਾਣੀ 'ਚ ਗੰਦਗੀ ਅਤੇ ਜ਼ਹਿਰੀਲੇ ਪਦਾਰਥ ਹੋਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਲੱਗ ਸਕਦੀਆਂ ਹਨ, ਜਿਸ ਤੋਂ ਉਨ੍ਹਾਂ ਨੂੰ ਆਪਣਾ ਬਚਾਅ ਕਰਨਾ ਚਾਹੀਦਾ ਹੈ।