ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ

Saturday, Oct 19, 2019 - 10:47 AM (IST)

ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ (ਕੁਮਾਰ, ਮਨਦੀਪ)—ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ 'ਤੇ ਅੱਜ ਬੀ.ਐੱਸ.ਐੱਫ ਨੇ ਇਕ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦਾ ਭਾਰ ਕਰੀਬ ਇਕ ਕਿਲੋ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹੈਰੋਇਨ ਦੇਰ ਰਾਤ ਫਿਰੋਜ਼ਪੁਰ ਬਾਰਡਰ 'ਤੇ ਸਥਿਤ ਬੀ.ਓ.ਪੀ. ਸੂਬਿਆਂ ਦੇ ਪਿਲਰ ਨੰਬਰ.144/4-5 ਦੇ ਏਰੀਆ ਤੋਂ ਬਰਾਮਦ ਕੀਤੀ ਗਈ ਹੈ, ਜੋ ਪਾਕਿਸਤਾਨ ਦੀ ਛੱਤਾਂਵਾਲਾ ਦੇ ਨਾਲ ਲੱਗਦੀ ਹੈ। ਦੱਸਿਆ ਜਾਂਦਾ ਹੈ ਇਹ ਹੈਰੋਇਨ ਪਾਕਿਸਤਾਨੀ ਸਮੱਗਲਰਾਂ ਵਲੋਂ ਭੇਜੀ ਗਈ ਸੀ, ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੀਬ 5 ਕਰੋੜ ਰੁਪਏ ਹਨ। ਇਸ ਬਰਾਮਦਗੀ ਨੂੰ ਲੈ ਕੇ ਬੀ.ਐੱਸ.ਐੱਫ ਅਤੇ ਸਬੰਧਿਤ ਥਾਣੇ ਦੀ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।


author

Shyna

Content Editor

Related News