ਫੈਂਸਿੰਗ ਦੇ ਦੋਵੇਂ ਪਾਸੇ ਖੜ੍ਹੀ ਝੋਨੇ ਦੀ ਫ਼ਸਲ BSF ਲਈ ਬਣੀ ਸਿਰਦਰਦ, ਡਰੋਨ ਤੋਂ ਸੁੱਟੀ ਖੇਪ ਨੂੰ ਟਰੇਸ ਕਰਨਾ ਹੋਇਆ ਔਖ

Friday, Sep 17, 2021 - 02:29 PM (IST)

ਫੈਂਸਿੰਗ ਦੇ ਦੋਵੇਂ ਪਾਸੇ ਖੜ੍ਹੀ ਝੋਨੇ ਦੀ ਫ਼ਸਲ BSF ਲਈ ਬਣੀ ਸਿਰਦਰਦ, ਡਰੋਨ ਤੋਂ ਸੁੱਟੀ ਖੇਪ ਨੂੰ ਟਰੇਸ ਕਰਨਾ ਹੋਇਆ ਔਖ

ਅੰਮ੍ਰਿਤਸਰ (ਨੀਰਜ) - ਕਿਸਾਨਾਂ ਵੱਲੋਂ ਸਾਧਾਰਨ ਖੇਤਾਂ ਅਤੇ ਬਾਰਡਰ ਫੈਂਸਿੰਗ ਦੇ ਦੋਵੇਂ ਪਾਸੇ ਬੀਜੀ ਝੋਨੇ ਦੀ ਫ਼ਸਲ ਇਸ ਸਮੇਂ ਪੱਕ ਚੁੱਕੀ ਹੈ ਅਤੇ ਕਟਾਈ ਲਈ ਤਿਆਰ ਹੈ। ਪ੍ਰਸ਼ਾਸਨ ਨੇ ਵੀ ਇਕ ਅਕਤੂਬਰ ਤੋਂ ਝੋਨੇ ਦੀ ਖਰੀਦ ਲਈ ਤਿਆਰੀਆਂ ਕਰ ਲਈਆਂ ਹਨ ਪਰ ਬਾਰਡਰ ਫੈਂਸਿੰਗ ਦੇ ਦੋਵੇਂ ਪਾਸੇ ਸੈਂਕਡ਼ੇ ਏਕਡ਼ ਜ਼ਮੀਨ ’ਤੇ ਖਡ਼੍ਹੀ ਇਹ ਝੋਨੇ ਦੀ ਫ਼ਸਲ ਇਸ ਸਮੇਂ ਬੀ. ਐੱਸ. ਐੱਫ. ਲਈ ਵੱਡੀ ਸਿਰਦਰਦ ਬਣ ਚੁੱਕੀ ਹੈ। ਇਸ ਦਾ ਕਾਰਨ ਇਹ ਕਿ ਪਾਕਿਸਤਾਨ ਵੱਲੋਂ ਲਗਾਤਾਰ ਚੀਨੀ ਡਰੋਨ ਦੀ ਮਦਦ ਨਾਲ ਖਡ਼੍ਹੀ ਫ਼ਸਲ ’ਚ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭੇਜੀ ਜਾ ਰਹੀ ਹੈ, ਜਿਸ ਨੂੰ ਟਰੇਸ ਕਰ ਪਾਉਣਾ ਬੀ. ਐੱਸ. ਐੱਫ. ਅਤੇ ਹੋਰ ਸੁਰੱਖਿਆ ਏਜੰਸੀਆਂ ਲਈ ਆਸਾਨ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ - 7ਵੇਂ ਮਹੀਨੇ ਜਨਾਨੀ ਨੇ 4 ਬੱਚਿਆਂ ਨੂੰ ਦਿੱਤਾ ਜਨਮ, ਸਿਹਤਮੰਦ ਹੋ ਕੇ ਇਕ ਮਹੀਨੇ ਬਾਅਦ ਪੁੱਜੇ ਘਰ

ਇਸ ਦਾ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਪਾਕਿ ਰਾਤ ਸਮੇਂ ਲਗਭਗ 2 ਤੋਂ 3 ਵਜੇ ਡਰੋਨ ਦੀ ਮੂਵਮੈਂਟ ਕਰਵਾਉਂਦਾ ਹੈ ਅਤੇ ਇਸ ਸਮੇਂ ਜ਼ਿਆਦਾਤਰ ਲੋਕ ਜੋ ਸਰਹੱਦੀ ਇਲਾਕਿਆਂ ’ਚ ਰਹਿੰਦੇ ਹਨ, ਉਹ ਸੋ ਰਹੇ ਹੁੰਦੇ ਹਨ। ਉੱਪਰੋਂ ਪਾਕਿਸਤਾਨ ਵੱਲੋਂ ਭੇਜੇ ਜਾਣ ਵਾਲੇ ਚੀਨੀ ਡਰੋਨ ਦੀ ਆਵਾਜ਼ ਬਹੁਤ ਘੱਟ ਹੁੰਦੀ ਹੈ, ਜੋ ਰਾਤ ਸਮੇਂ ਬਾਰਡਰ ’ਤੇ ਪਹਿਰਾ ਦੇ ਰਹੇ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਵੀ ਆਸਾਨੀ ਨਾਲ ਨਹੀਂ ਸੁਣਦੀ ਹੈ। ਡਰੋਨ ਆਕਾਸ਼ ’ਚ ਇੰਨਾ ਉੱਚਾ ਉਡਾਇਆ ਜਾਂਦਾ ਹੈ ਕਿ ਹੇਠਾਂ ਆਵਾਜ਼ ਨਹੀਂ ਆਉਂਦੀ। ਬਾਰਡਰ ਫੈਂਸਿੰਗ ਦਾ ਇਲਾਕਾ ਪਾਰ ਕਰਨ ਤੋਂ ਬਾਅਦ ਡਰੋਨ ਆਸਾਨੀ ਨਾਲ ਚਾਰ ਤੋਂ ਪੰਜ ਫੁੱਟ ਖਡ਼੍ਹੀ ਝੋਨੇ ਦੀ ਫ਼ਸਲ ’ਚ ਖੇਪ ਸੁੱਟ ਦਿੰਦਾ ਹੈ, ਜੋ ਕਿਸੇ ਨੂੰ ਨਜ਼ਰ ਵੀ ਨਹੀਂ ਆਉਂਦੀ ਹੈ। ਉਪਰੋਂ ਖੇਪ ਲੈਣ ਆ ਰਹੇ ਸਮੱਗਲਰ ਡਰੋਨ ਨੂੰ ਕੰਟਰੋਲ ਕਰਨ ਵਾਲੇ ਸਮੱਗਲਰਾਂ ਨੂੰ ਪੂਰੀ ਲੋਕੇਸ਼ਨ ਦੱਸ ਦਿੰਦੇ ਹਨ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ

ਮੰਗਲਵਾਰ ਰਾਤ ਨੂੰ ਡਰੋਨ ਤੋਂ ਸੁੱਟੀ ਖੇਪ ਬਣੀ ਭੇਤ
ਮੰਗਲਵਾਰ ਦੀ ਰਾਤ ਨੂੰ ਸਰਹੱਦੀ ਪਿੰਡ ਭੈਣੀ ’ਚ ਪਾਕਿ ਡਰੋਨ ਵੱਲੋਂ ਸੁੱਟੀ ਖੇਪ ਇਸ ਸਮੇਂ ਇਕ ਭੇਤ ਬਣ ਚੁੱਕੀ ਹੈ। ਸੁਰੱਖਿਆ ਏਜੰਸੀਆਂ ਨੂੰ ਸਰਚ ਆਪ੍ਰੇਸ਼ਨ ਦੌਰਾਨ ਥਰਮੋਕੋਲ ਦੇ 2 ਖਾਲੀ ਡੱਬੇ ਮਿਲੇ ਹਨ, ਜੋ ਸੰਕੇਤ ਦੇ ਰਹੇ ਹਨ ਕਿ ਡਲਿਵਰੀ ਲੈਣ ਆਏ ਸਮੱਗਲਰ ਥਰਮੋਕੋਲ ਦੇ ਡੱਬਿਆਂ ’ਚ ਬੰਦ ਕੀਤੀ ਖੇਪ ਨੂੰ ਕੱਢ ਚੁੱਕੇ ਹਨ। ਹਾਲਾਂਕਿ ਇਸ ਸਬੰਧ ’ਚ ਅਜੇ ਤੱਕ ਸੁਰੱਖਿਆ ਏਜੰਸੀਆਂ ਵੱਲੋਂ ਪੱਕੇ ਤੌਰ ’ਤੇ ਕੁਝ ਕਿਹਾ ਨਹੀਂ ਜਾ ਰਿਹਾ ਹੈ ਅਤੇ ਨਾ ਹੀ ਅਜੇ ਤੱਕ ਕਿਸੇ ਸਮੱਗਲਰ ਨੂੰ ਇਸ ਕੇਸ ਦੇ ਸਬੰਧ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੈਂਕੜੇ ਏਕੜ ’ਚ ਫੈਲੇ ਝੋਨੇ ਦੇ ਖੇਤਾਂ ’ਚ ਡਰੋਨ ਕਿੱਥੇ ਖੇਪ ਸੁੱਟੇ, ਦੇ ਬਾਰੇ ’ਚ ਟਰੈਪ ਨਹੀਂ ਲਾਇਆ ਜਾ ਸਕਦਾ ਹੈ ਅਤੇ ਨਾ ਹੀ ਸਾਰੀ ਰਾਤ ਇਸ ਸੈਂਕੜੇ ਏਕੜ ’ਚ ਫੈਲੇ ਖੇਤਾਂ ’ਤੇ ਨਜ਼ਰ ਰੱਖੀ ਜਾ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਦਿੱਲੀ ’ਚ ਫੜੇ ਅੱਤਵਾਦੀਆਂ ਦੇ ਖੁਲਾਸੇ ਨੇ ਸੁਰੱਖਿਆ ਏਜੰਸੀਆਂ ਦੀ ਉਡਾਈ ਨੀਂਦ
ਦਿੱਲੀ ਕ੍ਰਾਈਮ ਬ੍ਰਾਂਚ ਵੱਲੋਂ ਗ੍ਰਿਫ਼ਤਾਰ ਕੀਤੇ ਅੱਤਵਾਦੀਆਂ, ਜਿਸ ’ਚ ਜਾਨ ਮੁਹੰਮਦ ਸ਼ੇਖ ਉਰਫ ਓਸਾਮਾ, ਮੂਲਚੰਦ, ਜੀਸ਼ਾਨ ਕਮਰ, ਅਬੁ ਬਕੇ ਅਤੇ ਜਾਵੇਦ ਵੱਲੋਂ ਕੀਤੇ ਖੁਲਾਸੇ ਨੇ ਵੀ ਸੁਰੱਖਿਆ ਏਜੰਸੀਆਂ ਦੀ ਨੀਂਦ ਉੱਡਾ ਰੱਖੀ ਹੈ। ਇਨ੍ਹਾਂ ਅੱਤਵਾਦੀਆਂ ਤੋਂ ਜ਼ਬਤ ਕੀਤੇ ਹਥਿਆਰ ਅੰਮ੍ਰਿਤਸਰ ’ਚ 7 ਅਗਸਤ ਨੂੰ ਡਰੋਨ ਤੋਂ ਸੁੱਟੇ ਟਿਫਿਨ ਬੰਬ, ਗ੍ਰੇਨੇਡ ਅਤੇ ਕਾਰਤੂਸਾਂ ਨਾਲ ਮਿਲਦੇ ਹਨ ਅਤੇ ਇਹ ਠੀਕ ਵੀ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਅਜੇ ਤੱਕ ਡਰੋਨ ਰਾਹੀਂ ਭੇਜੀ ਕਈ ਖੇਪਾਂ ਨਿਕਲ ਚੁੱਕੀਆਂ ਹਨ, ਜਿਨ੍ਹਾਂ ਨੂੰ ਨਾ ਤਾਂ ਬੀ. ਐੱਸ. ਐੱਫ. ਟਰੇਸ ਕਰ ਸਕੀ ਅਤੇ ਨਾ ਹੀ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੀ ਇਸ ਦਾ ਪਤਾ ਨਹੀਂ ਲਾ ਸਕੀਆਂ।

ਪੜ੍ਹੋ ਇਹ ਵੀ ਖ਼ਬਰ - ਮਾਂ-ਪਿਓ ਦੀ ਮੌਤ ਤੋਂ ਪ੍ਰੇਸ਼ਾਨ ਨੌਜਵਾਨ ਨੇ ਦਰਿਆ ’ਚ ਮਾਰੀ ਛਾਲ, ਲੋਕਾਂ ਨੇ ਇੰਝ ਬਚਾਈ ਜਾਨ

ਦਰਜਨਾਂ ਸਮੱਗਲਰਾਂ ਨੇ ਸਰਹੱਦੀ ਇਲਾਕੇ ’ਚ ਠੇਕੇ ’ਤੇ ਲੈ ਰੱਖੀ ਹੈ ਜ਼ਮੀਨ
ਸੁਰੱਖਿਆ ਏਜੰਸੀਆਂ ਦੀ ਜਾਂਚ ’ਚ ਇਹ ਕਈ ਵਾਰ ਸਾਬਤ ਹੋ ਚੁੱਕਾ ਹੈ ਕਿ ਸਰਹੱਦੀ ਇਲਾਕਿਆਂ ਦੀ ਜ਼ਮੀਨ ਨੂੰ ਦਰਜਨਾਂ ਸਮੱਗਲਰਾਂ ਨੇ ਠੇਕੇ ’ਤੇ ਇਸ ਲਈ ਲੈ ਰੱਖਿਆ ਹੈ ਤਾਂ ਕਿ ਉਹ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਕਰ ਸਕਣ। ਅਜਿਹੇ ਕਿਸਾਨ ਰੂਪੀ ਸਮੱਗਲਰਾਂ ਨੂੰ ਆਸਾਨੀ ਨਾਲ ਟਰੇਸ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ’ਚ ਵਿਸ਼ੇਸ਼ ਤੌਰ ’ਤੇ ਤਾਰ (ਫੈਂਸਿੰਗ) ਦੇ ਪਾਰ ਅਤੇ ਤਾਰ ਦੇ ਨਾਲ ਵਾਲੀ ਜ਼ਮੀਨ ਠੇਕੇ ’ਤੇ ਲਈ ਜਾਂਦੀ ਹੈ ਤਾਂ ਕਿ ਪਾਕਿ ਸਮੱਗਲਰ ਆਸਾਨੀ ਨਾਲ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਸੁੱਟ ਸਕਣ ਅਤੇ ਇਸ ਨੂੰ ਆਸਾਨੀ ਨਾਲ ਰਿਸੀਵ ਕੀਤਾ ਜਾ ਸਕੇ।

ਪੜ੍ਹੋ ਇਹ ਵੀ ਖ਼ਬਰ - ਰਾਏਕੋਟ : ਆਰਥਿਕ ਤੰਗੀ ਤੋਂ ਪਰੇਸ਼ਾਨ ਵਿਅਕਤੀ ਨੇ ਖ਼ੁਦ ਨੂੰ ਅੱਗ ਲੱਗਾ ਕੀਤੀ ਖੁਦਕੁਸ਼ੀ, ਫੈਲੀ ਸਨਸਨੀ

ਐੱਨ. ਸੀ. ਬੀ. ਦੇ ਕੇਸਾਂ ’ਚ ਭਗੌਡ਼ੇ ਚੱਲ ਰਹੇ ਹਨ ਦਰਜਨਾਂ ਕਿਸਾਨ
ਸਰਹੱਦੀ ਇਲਾਕਿਆਂ ਅਤੇ ਮੁੱਖ ਤੌਰ ’ਤੇ ਤਾਰ ਦੇ ਪਾਰ ਵਾਲੇ ਖੇਤਾਂ ’ਚ ਜ਼ਬਤ ਕੀਤੀ ਹੈਰੋਇਨ ਦੇ ਕੇਸਾਂ ’ਚ ਐੱਨ. ਸੀ. ਬੀ. ਨੂੰ ਦਰਜਨਾਂ ਅਜਿਹੇ ਕਿਸਾਨ ਲੋਡ਼ੀਂਦੇ ਹਨ, ਜਿਨ੍ਹਾਂ ਨੂੰ ਵਿਭਾਗ ਦੇ ਸਾਹਮਣੇ ਪੇਸ਼ ਹੋਣ ਲਈ ਨੋਟਿਸ ਭੇਜਿਆ ਗਿਆ। ਇਹ ਕਿਸਾਨ ਰੂਪੀ ਸਮੱਗਲਰ ਇਸ ਸਮੇਂ ਅੰਡਰਗਰਊਂਡ ਹੋ ਚੁੱਕੇ ਹਨ ਅਤੇ ਵਿਭਾਗ ਦੇ ਸਾਹਮਣੇ ਪੇਸ਼ ਨਹੀਂ ਹੋ ਰਹੇ ਹਨ। ਇੰਨਾ ਹੀ ਨਹੀਂ ਡਰੋਨ ਰਾਹੀਂ ਕੀਤੀ ਜਾਣ ਵਾਲੀ ਸਮੱਗਲਿੰਗ ਦੀ ਤਕਨੀਕ ਨੇ ਹੁਣ ਕਿਸਾਨ ਰੂਪੀ ਸਮੱਗਲਰਾਂ ਦਾ ਰਿਸਕ ਵੀ ਕਾਫੀ ਘੱਟ ਕਰ ਦਿੱਤਾ ਹੈ। ਉਨ੍ਹਾਂ ਨੂੰ ਹੁਣ ਫੈਂਸਿੰਗ ਕੋਲ ਜਾਣ ਦੀ ਲੋਡ਼ ਨਹੀਂ ਪੈਂਦੀ ਹੈ। ਡਰੋਨ ਆਸਾਨੀ ਨਾਲ ਫੈਂਸਿੰਗ ਪਾਰ ਕਰ ਕੇ ਕਈ ਕਿਲੋਮੀਟਰ ਅੰਦਰ ਆ ਕੇ ਖੇਪ ਸੁੱਟ ਜਾਂਦਾ ਹੈ ਅਤੇ ਕਿਸੇ ਨੂੰ ਪਤਾ ਤਕ ਵੀ ਨਹੀਂ ਚੱਲਦਾ ਹੈ।


author

rajwinder kaur

Content Editor

Related News