AAP ’ਚ ਫੁੱਟ, ਜਲੰਧਰ ’ਚ ਵਰਕਰਾਂ ਨੇ ਰਾਘਵ ਚੱਢਾ ਦਾ ਕੀਤਾ ਵਿਰੋਧ (ਵੀਡੀਓ)

Friday, Jan 07, 2022 - 11:38 PM (IST)

AAP ’ਚ ਫੁੱਟ, ਜਲੰਧਰ ’ਚ ਵਰਕਰਾਂ ਨੇ ਰਾਘਵ ਚੱਢਾ ਦਾ ਕੀਤਾ ਵਿਰੋਧ (ਵੀਡੀਓ)

ਜਲੰਧਰ (ਰਾਹੁਲ ਕਾਲਾ, ਸੋਨੂੰ)-ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਅੱਜ ਜਲੰਧਰ ’ਚ ਸਨ, ਜਿਥੇ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਯੂਥ ਕਾਂਗਰਸੀ ਆਗੂ ਦਿਨੇਸ਼ ਢੱਲ ਤੇ ਹੋਰ ਆਗੂਆਂ ਨੂੰ ‘ਆਪ’ ’ਚ ਸ਼ਾਮਲ ਕੀਤਾ। ਇਸ ਪ੍ਰੈੱਸ ਕਾਨਫਰੰਸ ਮਗਰੋਂ ਆਪ ਵਰਕਰਾਂ ਨੇ ਰਾਘਵ ਚੱਢਾ ਦਾ ਵਿਰੋਧ ਕੀਤਾ। ਇਸ ਦੌਰਾਨ ਵਰਕਰਾਂ ਨੇ ਰਾਘਵ ਚੱਢਾ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਵਿਰੋਧ ਕਰ ਰਹੇ ਵਰਕਰ ਕਹਿ ਰਹੇ ਸਨ ਕਿ ਆਮ ਆਦਮੀ ਪਾਰਟੀ ਨੇ ਪੈਸੇ ਲੈ ਕੇ ਉਸ ਵਿਅਕਤੀ ਨੂੰ ਟਿਕਟ ਦੇ ਦਿੱਤੀ, ਜਿਸ ਦਾ ਉਨ੍ਹਾਂ ਨੇ ਨਾਂ ਨਹੀਂ ਸੁਣਿਆ। ਉਨ੍ਹਾਂ ਨੇ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਲਈ ਮਿਹਨਤ ਕੀਤੀ ਪਰ ਅੱਜ ਆਪ ਨੇ ਪੈਸੇ ਲੈ ਕੇ ਟਿਕਟਾਂ ਵੇਚ ਦਿੱਤੀਆਂ। 

 
AAP ‘ਚ ਫੁੱਟ, ਵਰਕਰਾਂ ਵੱਲੋਂ ਰਾਘਵ ਚੱਢਾ ਦਾ ਵਿਰੋਧ

AAP ‘ਚ ਫੁੱਟ, ਵਰਕਰਾਂ ਵੱਲੋਂ ਰਾਘਵ ਚੱਢਾ ਦਾ ਵਿਰੋਧ #aap #punjab #raghavchadda

Posted by JagBani on Friday, January 7, 2022

 


author

Manoj

Content Editor

Related News