ਫੀਸ ਮੁਆਫੀ ਲਈ ਵਿਦਿਆਰਥੀਅਾਂ ਨੇ ਧਰਮਸੋਤ ਦਾ ਪੁਤਲਾ ਫੂਕਿਆ

Tuesday, Jul 24, 2018 - 01:26 AM (IST)

ਫੀਸ ਮੁਆਫੀ ਲਈ ਵਿਦਿਆਰਥੀਅਾਂ ਨੇ ਧਰਮਸੋਤ ਦਾ ਪੁਤਲਾ ਫੂਕਿਆ

ਮਾਲੇਰਕੋਟਲਾ,  (ਜ਼ਹੂਰ)–  ਸਰਕਾਰੀ ਕਾਲਜ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਨੇ  ਆਗੂ ਨਰਿੰਦਰ ਸਿੰਘ ਬੁਰਜ ਦੀ ਅਗਵਾਈ ਹੇਠ ਸੂਬਾ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਸਾਡ਼ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਨਰਿੰਦਰ ਬੁਰਜ ਨੇ ਦੱਸਿਆ ਕਿ ਅੱਜ ਯੂਨੀਅਨ ਦੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦੌਰਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਦਲਿਤ ਵਿਦਿਆਰਥੀਆਂ ਦੀ ਪੂਰੀ ਫੀਸ ਮੁਅਾਫ ਕੀਤੀ ਜਾਵੇ, ਛੋਟੀ ਕਿਸਾਨੀ ਵਾਲੇ ਅਤੇ ਢਾਈ ਲੱਖ ਰੁਪਏ ਤੋਂ ਹੇਠਾਂ ਦੀ ਆਮਦਨ ਵਾਲੇ ਸਾਰੇ ਵਿਦਿਆਰਥੀਆਂ ਦੀ ਫੀਸ ਮੁਅਾਫ ਕੀਤੀ ਜਾਵੇ, ਪੀ.ਟੀ.ਏ. ਫੰਡਾਂ ਦੇ ਨਾਂ ’ਤੇ ਕੀਤੀ ਜਾਂਦੀ ਲੁੱਟ ਨੂੰ ਤੁਰੰਤ ਬੰਦ ਕੀਤਾ ਜਾਵੇ, ਲਡ਼ਕੀਆਂ ਦੀ ਪਡ਼੍ਹਾਈ ਮੁਫਤ ਕੀਤੀ ਜਾਵੇ, ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਫਿਰੋਜ਼ਪੁਰ ਸਥਿਤ ਇਤਿਹਾਸਕ ਟਿਕਾਣੇ ਨੂੰ ਮਿਊਜ਼ੀਅਮ ’ਚ ਵਿਕਸਿਤ ਕਰਵਾਉਣਾ, ਪੰਜਾਬੀ ਨੂੰ ਲਾਜ਼ਮੀ ਅਤੇ ਅੰਗਰੇਜ਼ੀ ਵਿਸ਼ੇ ਨੂੰ ਚੋਣਵੇਂ ਵਿਸ਼ੇ ਵਜੋਂ ਪਡ਼੍ਹਾਉਣਾ ਆਦਿ ਮੰਗਾਂ ਨੂੰ ਤੁਰੰਤ ਪ੍ਰਵਾਨ ਕੀਤਾ ਜਾਵੇ।  ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਕਿਉਂਕਿ ਸਰਕਾਰ ਦਲਿਤ ਵਿਦਿਆਰਥੀਆਂ ਨਾਲ ਕੀਤੇ ਫੀਸ ਮੁਅਾਫੀ ਦੇ ਵਾਅਦੇ ਤੋਂ ਮੁੱਕਰ ਗਈ ਹੈ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਰੂਪ ਫਰਵਾਲੀ, ਸ਼ਰਨਜੀਤ ਸਿੰਘ ਚੀਮਾ, ਸੁਖਚੈਨ ਸਿੰਘ ਬਮਾਲ, ਬੂਟਾ ਰੁਡ਼ਕਾ, ਬਿੱਕਰ ਸਿੰਘ ਅਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।


Related News