ਫੈੱਡਰੇਸ਼ਨ ਵਰਕਰਾਂ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਸਨਮਾਨਿਆ
Sunday, Dec 03, 2017 - 04:45 PM (IST)
ਜ਼ੀਰਾ (ਅਕਾਲੀਆਂ ਵਾਲਾ) - ਮੇਰਾ ਇਕ ਮੁੱਖ ਟੀਚਾ ਧਰਮ ਦੇ ਪ੍ਰਚਾਰ ਵਿਚ ਤੇਜ਼ੀ ਲਿਆਉਣਾ ਹੈ। ਆਪਣੇ ਅਣਮੁੱਲੇ ਇਤਿਹਾਸ ਤੋਂ ਦੂਰ ਹੋਏ ਨੌਜਵਾਨ ਵਰਗ ਵਿਚ ਜਾਗਰੂਕਤਾ ਲਿਆਉਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਯੋਗ ਅਗਵਾਈ ਹੇਠ ਪ੍ਰੋਗਰਾਮ ਕਰਵਾਏ ਜਾਣਗੇ। ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਹਲਕਾ ਜ਼ੀਰਾ ਦੇ ਪਿੰਡਾਂ ਵਿਚ ਗੁਰਮਤਿ ਪ੍ਰਚਾਰ ਲਈ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ। ਇਹ ਵਿਚਾਰ ਸ਼੍ਰੋਮਣੀ ਕਮੇਟੀ ਦੇ ਨਵ-ਨਿਯੁਕਤ ਕਾਰਜਕਾਰੀ ਮੈਂਬਰ ਜਥੇ. ਗੁਰਮੀਤ ਸਿੰਘ ਬੂਹ ਨੇ ਸਨਮਾਨ ਦੇਣ ਆਏ ਫੈੱਡਰੇਸ਼ਨ ਵਰਕਰਾਂ ਨਾਲ ਸਾਂਝੇ ਕੀਤੇ।
ਉਨ੍ਹਾਂ ਆਖਿਆ ਕਿ ਵਫਾਦਾਰੀ, ਈਮਾਨਦਾਰੀ ਕਰ ਕੇ ਹੀ ਸਮਾਜ ਵਿਚ ਅਜਿਹੇ ਮਾਣ-ਸਨਮਾਨ ਮਿਲਦੇ ਹਨ ਕਿਉਂਕਿ ਸਾਡਾ ਪਰਿਵਾਰ ਹਮੇਸ਼ਾ ਧਰਮ ਦੀ ਸੇਵਾ ਨੂੰ ਸਮਰਪਿਤ ਰਿਹਾ ਹੈ। ਜੇਕਰ ਰਾਜਨੀਤਕ ਤੌਰ 'ਤੇ ਗੱਲ ਕੀਤੀ ਜਾਵੇ ਤਾਂ ਜਥੇ. ਹਰੀ ਸਿੰਘ ਜ਼ੀਰਾ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਨਾਲ ਵਫਾਦਾਰੀ ਵਿਖਾਈ ਹੈ ਤਾਂ ਹੀ ਅਜਿਹੇ ਅਹੁਦਿਆਂ ਦੀ ਪ੍ਰਾਪਤੀ ਹੋਈ ਹੈ। ਬੂਹ ਨੇ ਕਿਹਾ ਕਿ ਮੈਂ ਬਾਦਲ ਪਰਿਵਾਰ, ਜ਼ਿਲੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਅਤੇ ਜਥੇ. ਹਰੀ ਸਿੰਘ ਜ਼ੀਰਾ ਦੇ ਪਰਿਵਾਰ ਦਾ ਇਸ ਜ਼ਿੰਮੇਵਾਰੀ ਬਦਲੇ ਰਿਣੀ ਰਹਾਂਗਾ। ਇਸ ਮੌਕੇ ਜ਼ਿਲਾ ਪ੍ਰਧਾਨ ਗੁਰਬਖਸ਼ ਸਿੰਘ ਸੇਖੋਂ, ਗੁਰਮੁੱਖ ਸਿੰਘ ਸੰਧੂ ਮੱਲੂਬਾਂਡੀਆਂ, ਸੁਖਜਿੰਦਰ ਸਿੰਘ ਸੇਖੋਂ, ਡਾ. ਕਾਰਜ ਸਿੰਘ, ਸਰਬਜੀਤ ਸਿੰਘ ਬੂਹ ਆਦਿ ਹਾਜ਼ਰ ਸਨ।
