ਬੀਮਾਰੀ ਤੋਂ ਤੰਗ ਆ ਕੇ 2 ਬੱਚਿਆਂ ਦੇ ਪਿਓ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

06/04/2021 3:06:06 PM

ਲੁਧਿਆਣਾ (ਰਿਸ਼ੀ) : ਥਾਣਾ ਡਿਵੀਜ਼ਨ ਨੰ. 6 ਦੇ ਇਲਾਕੇ ਕੋਟ ਮੰਗਲ ਸਿੰਘ ਦੀ ਗਲੀ ਨੰਬਰ ਜ਼ੀਰੋ ਵਿਚ ਰਹਿਣ ਵਾਲੇ 2 ਬੱਚਿਆਂ ਦੇ ਪਿਤਾ ਨੇ ਬੀਮਾਰੀ ਤੋਂ ਤੰਗ ਆ ਕੇ ਘਰ ’ਤੇ ਚੁੰਨੀ ਦੇ ਸਹਾਰੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪਿਤਾ ਹਰੀਸ਼ ਕੁਮਾਰ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਕਰ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਹੈ। ਜਾਂਚ ਅਧਿਕਾਰੀ ਸੇਠੀ ਕੁਮਾਰ ਅਨੁਸਾਰ ਮ੍ਰਿਤਕ ਦੀ ਪਛਾਣ ਕਰਨ ਕੁਮਾਰ 26 ਦੇ ਰੂਪ ’ਚ ਹੋਈ ਹੈ। ਪੁਲਸ ਨੂੰ ਪਛਾਣ ਕਰਨ ਕੁਮਾਰ (26) ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਪਿਤਾ ਨੇ ਦੱਸਿਆ ਕਿ ਕਰਨ ਦਾ 2 ਸਾਲ ਅਤੇ 1 ਸਾਲ ਦਾ ਬੇਟਾ ਹੈ। ਕੁਝ ਦਿਨਾਂ ਤੋਂ ਉਹ ਸੈੱਲ ਘਟਣ ਕਾਰਨ ਬੀਮਾਰ ਚੱਲ ਰਿਹਾ ਸੀ। ਵੀਰਵਾਰ ਸਵੇਰੇ ਲਗਭਗ 9.30 ਵਜੇ ਉਸ ਦੀ ਪਤਨੀ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਕੋਲ ਕੀਤੀ ਕਰਿਆਨੇ ਸ਼ਾਪ ’ਤੇ ਸਾਮਾਨ ਲੈਣ ਗਈ ਸੀ। ਕੁਝ ਸਮੇਂ ਬਾਅਦ ਵਾਪਸ ਆਈ ਤਾਂ ਪਤੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਤੋਂ ਬਾਅਦ ਨੇੜੇ ਦੇ ਲੋਕਾਂ ਦੀ ਮੱਦਦ ਨਾਲ ਦਰਵਾਜ਼ਾ ਤੋੜਿਆ ਤਾਂ ਅੰਦਰ ਫਾਹਾ ਲਿਆ ਹੋਇਆ ਸੀ।

ਇਹ ਵੀ ਪੜ੍ਹੋ : ਕਾਰ ਸ਼ੋਅਰੂਮ ਦੇ ਬਾਹਰ ਵਿਅਕਤੀ ਨੇ ਕੀਤੀ ਆਤਮਦਾਹ ਦੀ ਕੋਸ਼ਿਸ਼

14 ਸਾਲਾ ਬੱਚੇ ਨੇ ਲਿਆ ਫਾਹਾ
ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕਾ ਸੂਆ ਰੋਡ ’ਤੇ ਇਕ 14 ਸਾਲਾ ਦੇ ਬੱਚੇ ਨੇ ਬੁੱਧਵਾਰ ਨੂੰ ਪੱਖੇ ਨਾਲ ਰੱਸੀ ਦੇ ਸਹਾਰੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪਤਾ ਲਗਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤੀ ਅਤੇ ਵੀਰਵਾਰ ਨੂੰ ਪਿਤਾ ਚੇਤ ਰਾਮ ਚੌਹਾਨ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ। ਚੌਕੀ ਸ਼ੇਰਪੁਰ ਦੇ ਇੰਚਾਰਜ ਏ. ਐੱਸ. ਆਈ. ਕਪਿਲ ਕੁਮਾਰ ਮੁਤਾਬਕ ਮ੍ਰਿਤਕ ਦੀ ਪਛਾਣ ਵਿਕਾਸ ਚੌਹਾਨ ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਪਤਾ ਨੇ ਦੱਸਿਆ ਕਿ ਉਹ ਇਕ ਫੈਕਟਰੀ ਵਿਚ ਕੰਮ ਕਰਦਾ ਹੈ ਅਤੇ ਕੁਲਵੰਤ ਦੇ ਵਿਹੜੇ ’ਚ ਬਣੇ ਕਮਰੇ ਵਿਚ ਆਪਣੇ ਬੇਟੇ ਸਮੇਤ ਰਹਿੰਦਾ ਸੀ, ਜਦੋਂਕਿ 3 ਲੜਕੇ ਅਤੇ 2 ਲੜਕੀਆਂ ਮਾਂ ਦੇ ਨਾਲ ਯੂ. ਪੀ. ਪਿੰਡ ਰਹਿ ਰਹੀਆਂ ਹਨ। ਬੁੱਧਵਾਰ ਦੁਪਹਿਰ ਲਗਭਗ 2.30 ਵਜੇ ਵਿਹੜੇ ’ਚ ਖੇਡ ਰਹੇ ਬੱਚਿਆਂ ਨੇ ਖਿੜਕੀ ਤੋਂ ਲਾਸ਼ ਲਟਕੀ ਦੇਖ ਕੇ ਉਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਆ ਕੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਬੇਟਾ ਦਮ ਤੋੜ ਚੁੱਕਾ ਸੀ। ਪੁਲਸ ਦੇ ਮੁਤਾਬਕ ਮੌਤ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਖੁਦ ਨੂੰ ਸੀ. ਬੀ. ਆਈ. ਦੱਸ ਕੇ ਲੁਟੇਰਿਆਂ ਨੇ 35 ਤੋਲੇ ਸੋਨਾ ਤੇ 4 ਲੱਖ ਦੀ ਨਕਦੀ ਲੁੱਟੀ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News