ਫਰਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

Tuesday, Feb 02, 2021 - 11:46 AM (IST)

ਫਰਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਜਲੰਧਰ (ਬਿਊਰੋ) - ਹਰ ਸਾਲ ਦੀ ਤਰ੍ਹਾਂ ਹਰੇਕ ਮਹੀਨੇ ਕੋਈ ਨਾ ਕੋਈ ਵਰਤ ਅਤੇ ਤਿਉਹਾਰ ਜ਼ਰੂਰ ਆਉਂਦੇ ਹਨ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਉਂਦੇ ਹਨ। ਬਾਕੀ ਦੇ ਮਹੀਨਿਆਂ ਵਾਂਗ ਅਸੀਂ ਅੱਜ ਤੁਹਾਨੂੰ ਫਰਵਰੀ ਮਹੀਨੇ ’ਚ ਆਉਣ ਵਾਲੇ ਵਰਤ ਅਤੇ ਤਿਉਹਾਰਾਂ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ, ਜੋ ਤਾਰੀਖ਼ ਅਤੇ ਦਿਨ ਦੇ ਹਿਸਾਬ ਨਾਲ ਇਸ ਤਰ੍ਹਾਂ ਹਨ...

3 ਫਰਵਰੀ : ਬੁੱਧਵਾਰ :- ਸ਼੍ਰੀ ਸ਼ੀਤਲਾ ਸ਼ਸ਼ਠੀ।

4 ਫਰਵਰੀ : ਵੀਰਵਾਰ :- ਮਾਸਿਕ ਕਾਲ ਅਸ਼ਟਮੀ ਵਰਤ, ਸਵਾਮੀ ਸ਼੍ਰੀ ਰਾਮਾਨੰਦ ਆਚਾਰੀਆ ਜੀ ਦੀ ਜਯੰਤੀ, ਸਵਾਮੀ ਸ਼੍ਰੀ ਵਿਵੇਕਾਨੰਦ ਜੀ ਦਾ ਜਨਮ ਦਿਵਸ।

7 ਫਰਵਰੀ : ਐਤਵਾਰ :- ਖਟਤਿਲਾ ਇਕਾਦਸ਼ੀ ਵਰਤ ਸਮਾਰਤਾਂ (ਗ੍ਰਹਿਸਤੀਆਂ) ਲਈ।

8 ਫਰਵਰੀ : ਸੋਮਵਾਰ :- ਖਟਤਿਲਾ ਇਕਾਦਸ਼ੀ ਵਰਤ ਵੈਸ਼ਨਵਾਂ (ਸੰਨਿਆਸੀਆਂ ਲਈ)

9 ਫਰਵਰੀ : ਮੰਗਲਵਾਰ :- ਭੌਮ ਪ੍ਰਦੋਸ਼ ਵਰਤ, ਸ਼ੁੱਕਰ (ਤਾਰਾ) ਪੂਰਬ ਵਿਚ ਅਸਤ ਅਤੇ 12 ਅਪ੍ਰੈਲ ਤੱਕ ਅਸਤ ਰਹੇਗਾ, ਸ਼੍ਰੀ ਸੰਗਮੇਸ਼ਵਰ ਮਹਾਦੇਵ ਅਰੂਣਾਏ (ਪਿਹੋਵਾ, ਹਰਿਆਣਾ) ਦੇ ਸ਼ਿਵ ਤਿਰੋਦਸ਼ੀ ਪੁਰਵ ਤਿੱਥੀ, ਮੇਰੂ ਤਿਰੋਦਸ਼ੀ (ਜੈਨ ਪੁਰਵ)।

10 ਫਰਵਰੀ : ਬੁੱਧਵਾਰ :- ਮਾਸਿਕ ਸ਼ਿਵਰਾਤਰੀ ਵਰਤ, ਬਲੀਦਾਨ ਦਿਵਸ ਬਾਬਾ ਦੀਪ ਸਿੰਘ ਜੀ ਸ਼ਹੀਦ (ਸੋਲਖੀਆਂ, ਰੋਪੜ, ਪੰਜਾਬ)।

11 ਫਰਵਰੀ : ਵੀਰਵਾਰ :- ਇਸ਼ਨਾਨ ਦਾਨ ਆਦਿ ਦੀ ਮਾਘ (ਮਾਘੀ) ਮੱਸਿਆ, ਮੌਣੀ ਅਮਾਵਸ, ਮੇਲਾ ਹਰਿਦੁਆਰ-ਪ੍ਰਯਾਗਰਾਜ ਆਦਿ ਤੀਰਥ, ਵੀਰਵਾਰ ਦੀ ਸਮੱਸਿਆ ਹੋਵੇ ਤਾਂ ‘ਪੁਸ਼ਕਰਯੋਗ’ ਹੁੰਦਾ ਹੈ ਅਤੇ ਅੱਜ ਦੁਪਹਿਰ 2 ਵਜ ਕੇ 5 ਮਿੰਟ ਤੱਕ ਮਹਾ ਉਦੈ ਵੀ ਹੈ। ਅੱਧੀ ਰਾਤ 2 ਵਜ ਕੇ 11 ਮਿੰਟ ’ਤੇ ਪੰਚਕ ਸ਼ੁਰੂ।

12 ਫਰਵਰੀ : ਸ਼ੁੱਕਰਵਾਰ :- ਮਾਘ ਮਹੀਨੇ ਦੇ ਮਾਤਾ ਦੇ ਗੁਪਤ ਨਵਰਾਤਰੇ ਸ਼ੁਰੂ, ਰਾਤ 9 ਵਜ ਕੇ 11 ਮਿੰਟ ’ਤੇ ਸੂਰਜ ਕੁੰਭ ਰਾਸ਼ੀ ਵਿਚ ਪ੍ਰਵੇਸ਼ ਕਰੇਗਾ, ਸੂਰਜ ਦੀ ਕੁੰਭ ਸੰਗ੍ਰਾਂਦ ਅਤੇ ਫੱਗਣ ਦ ਮਹੀਨਾ ਸ਼ੁਰੂ, ਸੰਗਰਾਂਦ ਦਾ ਪੁੰਨ ਸਮਾਂ ਅਗਲੇ ਦਿਨ ਦੁਪਹਿਰ 1 ਵਜ ਕੇ 11 ਮਿੰਟ ਤੱਕ ਹੈ, ਮਾਘ ਸ਼ੁੱਕਲ ਪੱਖ ਸ਼ੁਰੂ, ਦੀਨਬੰਧੂ ਐਂਡਰੀਊਜ਼ ਜੀ ਦੀ ਜਯੰਤੀ।

13 ਫਰਵਰੀ : ਸ਼ਨੀਵਾਰ :- ਚੰਦਰ ਦਰਸ਼ਨ, ਯੋਗੀਰਾਜ ਸਿੱਧ ਬਾਬਾ ਲਾਲ ਦਿਆਲ ਜੀ ਦੀ ਜਯੰਤੀ ਉਤਸਵ (ਧਿਆਨਪੁਰ, ਪੰਜਾਬ)।

14 ਫਰਵਰੀ : ਐਤਵਾਰ :- ਗੌਰੀ ਤੀਜ, ਗੌਂਤਰੀ ਤੀਜ ਵਰਤ, ਗੁਰੂ (ਬ੍ਰਹਿਸਪਤੀ ਤਾਰਾ) ਪੂਰਬ ਵੱਲ ਉਦੈ ਹੋਵੇਗਾ, ਮੁਸਲਮਾਨੀ ਰਜ਼ਬ ਸ਼ੁਰੂ, ਅਜਮੇਰ ਸ਼ਰੀਫ ਖਵਾਜਾ ਮੋਈਨੂੰਦੀਨ  ਚਿਸ਼ਤੀ ਸੱਜਰੀ ਅੱਲ੍ਹਾ ਦੀ ਦਰਗਾਹ ’ਤੇ ਉਰਸ ਦਾ ਮੇਲਾ ਸ਼ੁਰੂ (ਅਜਮੇਰ ਰਾਜਸਥਾਨ)।

15 ਫਰਵਰੀ : ਸੋਮਵਾਰ :- ਸਿੱਧੀ ਵਿਨਾਇਕ ਸ਼੍ਰੀ ਗਣੇਸ਼ ਚਤੁਰਥੀ ਵਰਤ, ਤਿਲ ਚਤੁਰਥੀ-ਵਰਤ ਚਤੁਰਥੀ, ਕੁੰਦ ਚਤੁਰਥੀ ਵਰਤ, ਸਤਿਗੁਰੂ ਸ਼੍ਰੀ ਰਾਮ ਸਿੰਘ ਜੀ ਦਾ ਜਨਮ ਮਹਾਉਤਸਵ (ਨਾਮਧਾਰੀ ਪੁਰਵ)

15 ਫਰਵਰੀ : ਮੰਗਲਵਾਰ:-ਬਸੰਤ ਪੰਚਮੀ, ਸ਼੍ਰੀ ਪੰਚਮੀ, ਸ਼੍ਰੀ ਸਰਸਵਤੀ ਦੇਵੀ ਜੀ ਦੀ ਜਯੰਤੀ, ਸ਼੍ਰੀ ਲਕਸ਼ਮੀ ਪੂਜਨ ਪੰਚਮੀ, ਸ਼੍ਰੀ ਬਾਗੇਸ਼ਵਰੀ ਦੇਵੀ ਜੀ ਦੀ ਜਯੰਤੀ, (ਦੁਪਹਿਰ ਤੋਂ ਪਹਿਲਾਂ ਭਗਵਾਨ ਸ਼੍ਰੀ ਵਿਸ਼ਨੂੰ-ਸ਼੍ਰੀ ਸਰਸਵਤੀ-ਸ਼੍ਰੀ ਰਾਧਾ ਰਾਣੀ ਜੀ-ਸ਼੍ਰੀ ਕ੍ਰਿਸ਼ਨ ਜੀ-ਸ਼੍ਰੀ ਲਕਸ਼ਮੀ ਤੇ ਰਤਿਕਾਮਦੇਵ ਜੀ ਦੀ ਲਾਲ-ਪੀਲੇ ਫੁੱਲਾਂ ਨਾਲ ਪੂਜਾ ਅਤੇ ਮਿੱਠੇ ਪੀਲੇ ਚਾਵਲਾਂ ਦੀ ਪ੍ਰੰਪਰਾ ਹੈ), ਰਾਤ 8 ਵਜ ਕੇ 57 ਮਿੰਟ ’ਤੇ ਪੰਚਕ ਸਮਾਪਤ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਜੇਕਰ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼

18 ਫਰਵਰੀ : ਵੀਰਵਾਰ :- ਸੂਰਜ ‘ਸਾਯਣ’ ਮੀਨ ਰਾਸ਼ੀ ਵਿਚ ਪ੍ਰਵੇਸ਼ ਕਰੇਗਾ,  ਬਸੰਤ ਰੁੱਤ ਸ਼ੁਰੂ।

19 ਫਰਵਰੀ : ਸ਼ੁੱਕਰਵਾਰ :- ਰੱਥ ਸਪਤਮੀ, ਸੂਰਜ (ਭਾਨੂੰ) ਸਪਤਮੀ,ਅਰੋਗ ਸਪਤਮੀ, ਅਚਲਾ ਸਪਤਮੀ, ਸਾਹੂ ਜੀ ਮਹਾਰਾਜ ਛੱਤਰਪਤੀ ਸ਼੍ਰੀ ਸ਼ਿਵਾਜੀ ਮਰਾਠਾ ਜੀ ਦੀ ਜਯੰਤੀ, ਮਰਿਆਦਾ ਮਹਾਉਤਸਵ (ਜੈਨ ਪੁਰਵ)।

20 ਫਰਵਰੀ : ਸ਼ਨੀਵਾਰ :- ਸ਼੍ਰੀ ਦੁਰਗਾ ਅਸ਼ਟਮੀ ਵਰਤ, ਸ਼੍ਰੀ ਭੀਸ਼ਮ ਅਸ਼ਟਮੀ, ਰਾਸ਼ਟਰੀ ਮਹੀਨਾ ਫੱਗਣ ਸ਼ੁਰੂ।

21 ਫਰਵਰੀ : ਐਤਵਾਰ :- ਮਾਘਾ ਮਹੀਨੇ ਦੇ ਮਾਤਾ ਦੇ ਗੁੱਪਤ ਨਵਰਾਤਰੇ ਸਮਾਪਤ।

22 ਫਰਵਰੀ : ਸੋਮਵਾਰ :- ਨਵਰਾਤਰੇ ਵਰਤ ਦਾ ਪਾਰਣਾ।

23 ਫਰਵਰੀ : ਮੰਗਲਵਾਰ :- ਜਯਾ ਇਕਾਦਸ਼ੀ ਵਰਤ।

24 ਫਰਵਰੀ : ਬੁੱਧਵਾਰ :- ਪ੍ਰਦੋਸ਼ ਵਰਤ, ਸ਼੍ਰੀ ਭੀਸ਼ਮ ਦੁਆਦਸ਼ੀ, ਤਿੱਲ ਦੁਆਦਸ਼ੀ।

25 ਫਰਵਰੀ : ਵੀਰਵਾਰ :- ਗੁਰੂਪੱਖ ਯੋਗ ਦੁਪਹਿਰ 1 ਵੱਜ ਕੇ 17 ਮਿੰਟ ਤੱਕ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਜਨਮ ਉਤਸਵ, ਮੇਲਾ ਜੈਸਲਮੇਰ (ਰਾਜਸਥਾਨ)।

26 ਫਰਵਰੀ : ਸ਼ੁੱਕਰਵਾਰ :- ਸ਼੍ਰੀ ਸਤ ਨਾਰਾਇਣ ਵਰਤ, ਸ਼੍ਰੀ ਹਜਰਤ ਅਲੀ ਜੀ ਦਾ ਜਨਮ ਦਿਵਸ (ਮੁਸਲਿਮ ਪੁਰਵ), 

27 ਫਰਵਰੀ : ਸ਼ਨੀਵਾਰ :- ਇਸ਼ਨਾਨ ਦਾਨ ਆਦਿ ਦੀ ਮਾਘ ਦੀ (ਮਾਘੀ) ਪੂਰਨਮਾਸੀ, ਮਾਘ ਇਸ਼ਨਾਨ ਸਮਾਪਤ, ਦਸ ਮਹਾਵਿਦਿਆ ਸ਼੍ਰੀ ਲਲਿਤਾ ਜੀ ਦੀ ਜਯੰਤੀ, ਸਤਿਗੁਰੂ ਸ੍ਰੀ ਰਵਿਦਾਸ ਜੀ ਦਾ ਜਯੰਤੀ, ਪੰਡਿਤ ਚੰਦਰ ਸ਼ੇਖਰ ਆਜ਼ਾਦ ਜੀ ਦਾ ਬਲੀਦਾਨ ਦਿਵਸ।

28 ਫਰਵਰੀ : ਐਤਵਾਰ :- ਫੱਗਣ ਕ੍ਰਿਸ਼ਨ ਪੱਖ ਸ਼ੁਰੂ। 

ਪੜ੍ਹੋ ਇਹ ਵੀ ਖ਼ਬਰ - Health tips : ਮੂੰਹ ‘ਚੋਂ ਆਉਣ ਵਾਲੀ ਬਦਬੂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੇ ਨੇ ਇਹ ਰੋਗ

ਪੜ੍ਹੋ ਇਹ ਵੀ ਖ਼ਬਰ -  Health Tips: ‘ਜੋੜਾਂ ਅਤੇ ਗੋਡਿਆਂ ਦੇ ਦਰਦ’ ਤੋਂ ਇੱਕ ਹਫ਼ਤੇ ’ਚ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਨੁਸਖ਼ਾ

—ਪੰਡਿਤ ਕੁਲਦੀਪ ਸ਼ਰਮਾ 


author

rajwinder kaur

Content Editor

Related News