ਤੀਜੀ ਲਹਿਰ ਦਾ ਡਰ ਤੇ ਸੈਂਪਲਿੰਗ ਦੀ ਗਿਣਤੀ ’ਚ ਕਮੀ

Wednesday, Aug 04, 2021 - 08:27 PM (IST)

ਤੀਜੀ ਲਹਿਰ ਦਾ ਡਰ ਤੇ ਸੈਂਪਲਿੰਗ ਦੀ ਗਿਣਤੀ ’ਚ ਕਮੀ

ਲੁਧਿਆਣਾ (ਜ.ਬ.) : ਇਕ ਹੋਰ ਸਿਹਤ ਮਹਿਕਮੇ ਵੱਲੋਂ ਸੰਭਾਵਿਤ ਤੀਜੀ ਲਹਿਰ ਦਾ ਡਰ ਦਿਖਾ ਕੇ ਲੋਕਾਂ ਨੂੰ ਜਾਗਰੂਕ ਰਹਿਣ ਲਈ ਕਿਹਾ ਜਾ ਰਿਹਾ ਹੈ। ਦੂਜੇ ਪਾਸੇ ਸੈਂਪਲਿੰਗ ਦੀ ਗਿਣਤੀ ’ਚ ਤੇਜ਼ੀ ਨਾਲ ਕਮੀ ਲਿਆਂਦੀ ਜਾ ਰਹੀ ਹੈ। 1 ਜੂਨ ਨੂੰ ਜ਼ਿਲ੍ਹੇ ਵਿਚ 14,427 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਪਰ 7 ਜੂਨ ਨੂੰ ਇਸ ਵਿਚ ਕਮੀ ਲਿਆਉਂਦੇ ਹੋਏ 11,445 ਸੈਂਪਲ ਹੀ ਇਕੱਤਰ ਕੀਤੇ ਗਏ, 15 ਜੂਨ ਨੂੰ ਜ਼ਿਲ੍ਹੇ ਵਿਚ 10,870 ਜਦਕਿ 19 ਜੁਲਾਈ ਨੂੰ ਇਹ ਗਿਣਤੀ 7843 ਰਹਿ ਗਈ, 30 ਜੁਲਾਈ ਨੂੰ 7381 ਸੈਂਪਲ ਜ਼ਿਲ੍ਹੇ ਵਿਚੋਂ ਇਕੱਤਰ ਕੀਤੇ ਗਏ। ਜ਼ਿਲ੍ਹੇ ਵਿਚ 8015 ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 7420 ਸੈਂਪਲ ਸਿਹਤ ਮਹਿਕਮੇ ਵੱਲੋਂ ਲਏ ਗਏ। ਵਰਣਨਯੋਗ ਹੈ ਕਿ ਜ਼ਿਲ੍ਹੇ ਵਿਚ ਲਏ ਗਏ ਉਪਰੋਕਤ ਸੈਂਪਲਾਂ ’ਚੋਂ ਨਿੱਜੀ ਹਸਪਤਾਲਾਂ ਅਤੇ ਲੈਬਜ਼ ਵੱਲੋਂ ਲਏ ਗਏ ਸੈਂਪਲ ਵੀ ਸ਼ਾਮਲ ਹਨ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਇਹ ਸਿਲਸਿਲਾ ਕਈ ਜ਼ਿਲ੍ਹਿਆਂ ਵਿਚ ਜਾਰੀ ਹੈ। ਦਿਨ-ਬ-ਦਿਨ ਸੈਂਪਲ ਲੈਣ ਦੀ ਗਿਣਤੀ ਵਿਚ ਕਮੀ ਆਉਂਦੀ ਜਾ ਰਹੀ ਹੈ, ਜਿਸ ਦਾ ਅਸਰ ਸੂਬੇ ਵੱਲੋਂ ਕੀਤੀ ਜਾ ਰਹੀ ਸੈਂਪਲਿੰਗ ’ਤੇ ਵੀ ਪਿਆ ਹੈ। ਉਨ੍ਹਾਂ ਦੱਸਿਆ ਕਿ 1 ਜੁਲਾਈ ਨੂੰ 51 ਹਜ਼ਾਰ ਦੇ ਕਰੀਬ ਸੈਂਪਲ ਸੂਬੇ ਵਿਚ ਲਏ ਗਏ, ਜਦੋਂਕਿ 17 ਜੁਲਾਈ ਨੂੰ ਇਹ ਗਿਣਤੀ ਘੱਟ ਹੋ ਕੇ 43,500 ਦੇ ਕਰੀਬ ਰਹਿ ਗਏ। ਅੱਜ ਸੂਬੇ ਵਿਚ 38,408 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ, ਜਦੋਂਕਿ ਮਾਹਿਰਾਂ ਮੁਤਾਬਕ ਸੰਭਾਵਿਤ ਤੀਜੀ ਲਹਿਰ ਦੇ ਆਗਮਨ ਨੂੰ ਦੇਖਦੇ ਹੋਏ ਸੈਂਪਲਿੰਗ ਦੀ ਗਿਣਤੀ ਘੱਟ ਤੋਂ ਘੱਟ ਪਹਿਲਾਂ ਵਾਂਗ ਬਰਕਰਾਰ ਰੱਖਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ‘ਜਿਸ ’ਤੇ ਦੇਸ਼ ਨੂੰ ‘ਮਾਣ’, ਉਸ ਨੂੰ ਹੀ ਨਹੀਂ ਮਿਲਿਆ ਸਰਕਾਰੀ ਸਨਮਾਨ’

6 ਮਰੀਜ਼ ਡਿਸਚਾਰਜ, 15 ਹਸਪਤਾਲਾਂ ’ਚ ਦਾਖਲ, 3 ਗੰਭੀਰ
ਸਥਾਨਕ ਹਸਪਤਾਲਾਂ ’ਚ ਅੱਜ ਕੋਰੋਨਾ ਵਾਇਰਸ ਤੋਂ ਮੁਕਤ ਹੋਣ ’ਤੇ 6 ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ, ਜਦੋਂਕਿ 15 ਪਾਜ਼ੇਟਿਵ ਮਰੀਜ਼ ਅਜੇ ਹਸਪਤਾਲਾਂ ’ਚ ਭਰਤੀ ਹਨ। ਇਨ੍ਹਾਂ ਵਿਚ 11 ਜ਼ਿਲੇ ਦੇ, ਜਦੋਂਕਿ 4 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਇਨ੍ਹਾਂ ਮਰੀਜ਼ਾਂ ਵਿਚ 3 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਇਨ੍ਹਾਂ ’ਚੋਂ 2 ਜ਼ਿਲੇ ਦੇ ਰਹਿਣ ਵਾਲੇ ਹਨ।

7221 ਲੋਕਾਂ ਨੇ ਲਗਵਾਈ ਵੈਕਸੀਨ
ਵੱਖ-ਵੱਖ ਥਾਵਾਂ ’ਤੇ ਲੱਗੇ ਕੈਂਪਾਂ ਵਿਚ 7221 ਵਿਅਕਤੀਆਂ ਨੇ ਟੀਕਾਕਰਨ ਕਰਵਾਇਆ। ਇਨ੍ਹਾਂ ’ਚੋਂ 5813 ਵਿਅਕਤੀਆਂ ਨੇ ਸਿਹਤ ਵਿਭਾਗ ਵੱਲੋਂ ਮੁੁਹੱਈਆ ਸੈਸ਼ਨ ਸਾਈਟ ’ਤੇ ਜਦੋਂਕਿ 472 ਨੇ ਨਿੱਜੀ ਹਸਪਤਾਲਾਂ ਅਤੇ 936 ਲੋਕਾਂ ਨੇ ਉਦਯੋਗਿਕ ਇਕਾਈਆਂ ਵੱਲੋਂ ਕੈਂਪਾਂ ਵਿਚ ਜਾ ਕੇ ਵੈਕਸੀਨ ਲਗਵਾਈ। ਕਈ ਥਾਵਾਂ ’ਤੇ ਕੋਵਿਸ਼ੀਲਡ ਨਾਮੀ ਵੈਕਸੀਨ ਵੀ ਲੋਕਾਂ ਨੂੰ ਲਗਾਈ ਗਈ ਪਰ ਕੱਲ ਸਹਿਤ ਵਿਭਾਗ ਵੱਲੋਂ ਸਿਰਫ ਕੋਵੈਕਸੀਨ ਲਗਾਉਣ ਦੀ ਗੱਲ ਕਹੀ ਗਈ ਸੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਕਾਂਗਰਸ ਦਾ ਪ੍ਰਧਾਨ ਬਣਨ ’ਤੇ ਬੋਲੇ ਪਰਮਿੰਦਰ ਢੀਂਡਸਾ, ਦਿੱਤਾ ਤਿੱਖਾ ਬਿਆਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News