ਟਿੱਡੀ ਦਲ ਦੇ ਕੁਝ ਜਾਨਵਰਾਂ ਦੀ ਚੀਮਾ ਮੰਡੀ ਵਿਚ ਆਮਦ ਨੂੰ ਲੈ ਕੇ ਕਿਸਾਨਾਂ ''ਚ ਸਹਿਮ
Friday, Jul 17, 2020 - 05:53 PM (IST)
ਚੀਮਾ ਮੰਡੀ(ਗੋਇਲ) - ਜ਼ਿਲ੍ਹਾ ਸੰਗਰੂਰ ਦੇ ਕਸਬਾ ਚੀਮਾ ਮੰਡੀ ਦੇ ਹੀਰੋ ਕਲਾਂ ਰੋਡ ਤੇ ਇੱਕ ਕਿਸਾਨ ਦੇ ਖੇਤ ਵਿਚ ਟਿੱਡੀ ਦਲ ਦੇ ਕੁੱਝ ਜਾਨਵਰਾਂ ਦੀ ਆਮਦ ਨੂੰ ਦੇਖਦੇ ਹੋਏ ਕਿਸਾਨਾਂ 'ਚ ਸਹਿਮ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਬੇਅੰਤ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਚੀਮਾ ਨੇ ਦੱਸਿਆ ਕਿ ਉਹ ਇੱਕ ਦੋ ਦਿਨਾਂ ਤੋਂ ਇਸ ਨੂੰ ਦੇਖ ਰਿਹਾ ਹੈ। ਜਿਸ ਨੂੰ ਮਾਰਨ ਲਈ ਉਸ ਨੇ ਇਸ 'ਤੇ ਤੇਜ ਸਪਰੇਅ ਵੀ ਕੀਤੀ ਪਰ ਕੋਈ ਅਸਰ ਨਹੀਂ ਹੋਇਆ। ਜਿਸ 'ਤੇ ਉਸ ਨੂੰ ਇਹ ਟਿੱਡੀ ਦਲ ਦੇ ਜਾਨਵਰ ਲੱਗੇ।
ਬੇਅੰਤ ਸਿੰਘ ਨੇ ਦੱਸਿਆ ਕਿ ਇਹ ਜਾਨਵਰ ਮੱਕੀ ਦੀਆਂ ਛੱਲੀਆਂ, ਪੱਤੇ, ਕੱਦੂ ਦੀਆਂ ਬੇਲਾਂ, ਗੱਨੇ ਦੇ ਪੱਤੇ ਬੇਰੀ ਦੇ ਪੱਤੇ ਸਮੇਤ ਸਾਰੀ ਹਰੇਬਾਈ ਨੂੰ ਖਾ ਰਿਹਾ ਹੈ ਜਿਸ ਨਾਲ ਉਸ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਜਦੋਂ ਇਨ੍ਹਾਂ ਜਾਨਵਰਾਂ ਦੀ ਪੁਸ਼ਟੀ ਕਰਨੀ ਲੲੀ ਖੇਤੀਬਾੜੀ ਵਿਭਾਗ ਸੁਨਾਮ ਦੇ ਖੇਤੀਬਾੜੀ ਵਿਕਾਸ ਅਫਸਰ ਦਮਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਨੂੰ ਟਿੱਡੀ ਦਲ ਹੀ ਹਿੱਸਾ ਮੰਨਿਆ ਅਤੇ ਕਿਹਾ ਕਿ ਇਹ ਨਾਰਮਲ ਸਾਇਜ 'ਚ ਹਨ। ਉਨ੍ਹਾਂ ਨੇ ਦੱਸਿਆ ਕਿ ਹੋ ਸਕਦੈਂ ਇਹ ਕੁਝ ਗਿਣਤੀ ਵਿਚ ਆਪਣੇ ਦਲ ਚੋਂ ਵਿਛੜ ਕੇ ਇੱਥੇ ਆ ਗੲੀਆਂ ਹੋਣ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਦਿਨਾਂ 'ਚ ਹਰਿਆਣਾ ਦੇ ਸਿਰਸਾ ਵਿਚ ਟਿੱਡੀ ਦਲ ਦੀ ਆਮਦ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਹਾਈ ਅਲਰਟ 'ਤੇ ਸਨ। ਉਨ੍ਹਾਂ ਕਿਹਾ ਕਿ ਉਹ ਹੁਣੇ ਹੀ ਕਿਸਾਨਾਂ ਨਾਲ ਗੱਲਬਾਤ ਕਰਦੇ ਹਨ। ਜਦੋਂ ਦੁਬਾਰਾ ਕਿਸਾਨ ਨਾਲ ਗੱਲਬਾਤ ਕੀਤੀ ਤਾਂ ਕਿਸਾਨ ਬੇਅੰਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਆਇਆ ਤਾਂ ਕੋਈ ਨਹੀਂ ਪਰ ਉਨ੍ਹਾਂ ਮੇਰੇ ਨਾਲ ਫੋਨ 'ਤੇ ਜ਼ਰੂਰ ਗਲਬਾਤ ਕੀਤੀ ਹੈ।