ਫਾਜ਼ਿਲਕਾ ਦੇ ਰੇਸ਼ਮ ਲਾਲ ਛਾਬੜਾ ਨੇ ਆਪਣੇ ਪੁੱਤਰ ਦਾ ਕੀਤਾ ਨਸ਼ਾ ਮੁਕਤ ਵਿਆਹ (ਵੀਡੀਓ)

Tuesday, Oct 23, 2018 - 03:28 PM (IST)

ਫਾਜ਼ਿਲਕਾ (ਸੁਨੀਲ ਨਾਗਪਾਲ) - ਤੁਸੀਂ ਹਰੇਕ ਵਿਆਹਾਂ 'ਚ ਚਾਰ ਪੈੱਗ ਲਾ ਕੇ ਭੰਗੜੇ ਪਾਉਂਦੇ ਰਿਸ਼ਤੇਦਾਰ ਤਾਂ ਵੇਖੇ ਹੀ ਹੋਣਗੇ ਪਰ ਅਸੀਂ ਤੁਹਾਨੂੰ ਇਕ ਅਨੋਖਾ ਵਿਆਹ ਵਿਖਾਉਣ ਜਾ ਰਹੇ ਹਾਂ, ਜਿਥੇ ਭੰਗੜੇ ਤਾਂ ਪਏ ਪਰ ਪੈੱਗ ਨਹੀਂ ਲੱਗੇ। ਅਜਿਹੀ ਹੀ ਇਕ ਮਿਸਾਲ ਫਾਜ਼ਿਲਕਾ ਦੇ ਰੇਸ਼ਮ ਲਾਲ ਛਾਬੜਾ ਦੇ ਪੁੱਤਰ ਦੇ ਵਿਆਹ ਨੇ ਕਾਇਮ ਕੀਤੀ।

PunjabKesari

ਪਰਿਵਾਰਕ ਮੈਂਬਰਾਂ ਨੇ ਇਸ ਵਿਆਹ 'ਚ ਬੀੜੀ-ਤਮਾਕੂ ਪੀਣ-ਖਾਣ ਵਾਲਾ ਕੋਈ ਵੀ ਰਿਸ਼ਤੇਦਾਰ ਅਤੇ ਸੱਜਣ ਮਿੱਤਰ ਨਹੀਂ ਸੱਦਿਆ। ਇਸ ਅਨੋਖੇ ਵਿਆਹ ਨੇ ਨਸ਼ਾ ਕਰਨ ਵਾਲਿਆਂ ਨੂੰ ਦੂਰੋਂ ਹੀ ਸਲਾਮ ਕਰ ਦਿੱਤੀ। ਇਸ ਮੌਕੇ ਪੈਲੇਸ ਦੇ ਬਾਹਰ ਬਕਾਇਦਾ ਇਸ ਸਬੰਧੀ ਬੈਨਰ ਵੀ ਲਗਾਇਆ ਗਿਆ, ਜਿਸ 'ਤੇ ਲਿਖਿਆ ਗਿਆ 'ਖੁਸ਼ੀਆਂ ਦੇ ਖੇੜੇ, ਬਿਨਾਂ ਨਸ਼ਿਓ ਸਾਡੇ ਵਿਹੜੇ'।

PunjabKesari
ਦੱਸ ਦੇਈਏ ਕਿ ਪਿਤਾ ਦੀ ਇਸ ਪਹਿਲ ਕਦਮੀ ਤੋਂ ਜਿਥੇ ਪੁੱਤਰ ਕਾਫੀ ਉਤਸ਼ਾਹਿਤ ਅਤੇ ਖੁਸ਼ ਨਜ਼ਰ ਆ ਰਿਹਾ ਹੈ, ਉਥੇ ਹੀ ਰਿਸ਼ਤੇਦਾਰ ਵੀ ਛਾਬੜਾ ਪਰਿਵਾਰ ਦੇ ਇਸ ਕਦਮ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਇਸ ਅਨੋਖੇ ਵਿਆਹ ਦੀ ਇਲਾਕੇ 'ਚ ਖੂਬ ਚਰਚਾ ਹੋ ਰਹੀ ਹੈ, ਕਿਉਂਕਿ ਇਸ ਵਿਆਹ ਨੇ ਸਮਾਜ ਨੂੰ ਨਸ਼ਾ ਮੁਕਤ ਕਰਨ ਦਾ ਇਕ ਸੰਦੇਸ਼ ਦਿੱਤਾ ਹੈ ਅਤੇ ਉਨ੍ਹਾਂ ਲੋਕਾਂ ਲਈ ਇਕ ਮਿਸਾਲ ਹੈ, ਜੋ ਵਿਆਹਾਂ 'ਚ ਦਾਰੂ-ਬੀਅਰ ਚਲਾ ਕੇ ਨਸ਼ੇ ਨੂੰ ਬੜ੍ਹਾਵਾ ਦੇ ਰਹੇ ਹਨ।


Related News