ਫ਼ਾਜ਼ਿਲਕਾ : ਵਾਹੀ ਕਰ ਰਹੇ ਕਿਸਾਨ ਦੇ ਖੇਤ 'ਚੋਂ ਨਿਕਲਿਆ ਬੰਬ

Friday, Jul 01, 2022 - 01:57 PM (IST)

ਫ਼ਾਜ਼ਿਲਕਾ : ਵਾਹੀ ਕਰ ਰਹੇ ਕਿਸਾਨ ਦੇ ਖੇਤ 'ਚੋਂ ਨਿਕਲਿਆ ਬੰਬ

ਫ਼ਾਜ਼ਿਲਕਾ(ਸੁਨੀਲ) : ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲਗਦਾ ਫ਼ਾਜ਼ਿਲਕਾ ਇਲਾਕਾ ਜਿੱਥੇ ਕਈ ਵਾਰ ਪੁਰਾਣੀ ਬੰਬ ਬਰਾਮਦ ਹੋ ਚੁੱਕੇ ਹਨ। ਅੱਜ ਮੁੜ ਤੋਂ ਉੱਥੋ ਇਕ ਖੇਤ 'ਚੋਂ ਬੰਬ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਖੇਤ ਵਿਚ ਵਾਹੀ ਕਰ ਰਿਹਾ ਸੀ ਜਿਸ ਦੌਰਾਨ ਜ਼ਮੀਨ ਵਿੱਚੋਂ ਬੰਬ ਬਾਹਰ ਆ ਗਿਆ। ਇਸ ਸਬੰਧੀ ਸਥਾਨਕ ਪੁਲਸ ਨੂੰ ਤੁਰੰਤ ਹੀ ਜਾਣਕਾਰੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਸੰਗਰੂਰ ਰੇਲਵੇ ਸਟੇਸ਼ਨ ’ਤੇ ਵਿਅਕਤੀ ਤੋਂ ਬਰਾਮਦ ਹੋਈ 40 ਕਿੱਲੋ ਚਾਂਦੀ

ਦਰਅਸਲ ਫ਼ਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਬਾਧਾ ਦੇ ਸੇਮ ਨਾਲੇ ਦੇ ਨਾਲ ਪੈਂਦੀ ਜ਼ਮੀਨ 'ਚ ਕਿਸਾਨ ਵਾਹੀ ਕਰ ਰਿਹਾ ਸੀ ਅਤੇ ਵਾਹੀ ਕਰਦਿਆਂ ਜ਼ਮੀਨ 'ਚੋਂ ਬੰਬ ਨਿਕਲਿਆ। ਬੰਬ ਮਿਲਣ 'ਤੇ ਕਿਸਾਨ ਉਸ ਨੂੰ ਦੇਖ ਕੇ ਘਬਰਾ ਗਿਆ। ਉਕਤ ਕਿਸਾਨ ਵੱਲੋਂ ਉਸੇ ਸਮੇਂ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ। ਸੂਚਨਾ ਮਿਲਣ 'ਤੇ ਪੁਲਸ ਨੇ ਵੱਡੀ ਗਿਣਤੀ 'ਚ ਆ ਕੇ ਖੇਤ ਦਾ ਜਾਇਜ਼ਾ ਲਿਆ। ਪੁਲਸ ਪਾਰਟੀ ਵੱਲੋਂ ਬੰਬ ਵਿਸਫੋਟਕ ਦਸਤੇ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਹਾਲਾਂਕਿ ਮੌਕੇ 'ਤੇ ਪਹੁੰਚੇ ਫ਼ਾਜ਼ਿਲਕਾ ਦੇ ਡੀ.ਐੱਸ.ਪੀ ਜ਼ੋਰਾ ਸਿੰਘ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਵੱਲੋਂ ਬੰਬ ਨੂੰ ਸੁਰੱਖਿਅਤ ਥਾਂ 'ਤੇ ਲਿਜਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਕੈਦੀਆਂ ਕੋਲੋਂ ਪੇਅ. ਟੀ. ਐੱਮ. ਰਾਹੀਂ ਪੈਸੇ ਲੈ ਕੇ ਵੇਚਦਾ ਸੀ ਨਸ਼ੀਲੇ ਪਦਾਰਥ, ਇੰਝ ਹੋਇਆ ਪਰਦਾਫਾਸ਼

ਨੋਟ-ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News