ਹੜ੍ਹ ਦਾ ਡਰ, ਫਾਜ਼ਿਲਕਾ ਜ਼ਿਲੇ ਦੇ 18 ਪਿੰਡ ਖਾਲੀ ਕਰਨ ਦੇ ਹੁਕਮ
Monday, Aug 19, 2019 - 07:34 PM (IST)

ਫਾਜ਼ਿਲਕਾ (ਸੁਨੀਲ ਨਾਗਪਾਲ) - ਸਤਲੁਜ ਦਰਿਆ 'ਚ ਵੱਧ ਰਹੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਫਾਜ਼ਿਲਕਾ ਦੇ ਐੱਸ.ਡੀ.ਐੱਮ. ਸੁਭਾਸ਼ ਖਟਕ ਨੇ ਫਾਜ਼ਿਲਕਾ ਜ਼ਿਲੇ ਦੇ 18 ਪਿੰਡ ਖਾਲੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਖਾਲੀ ਕਰਵਾਏ ਗਏ ਇਨ੍ਹਾਂ 'ਚੋਂ 5 ਪਿੰਡ ਜਲਾਲਾਬਾਦ ਹਲਕੇ ਦੇ ਹਨ, ਜੋ ਹੜ੍ਹ ਆਉਣ ਦੇ ਡਰ ਕਾਰਨ ਖਾਲੀ ਕਰਵਾਏ ਗਏ ਹਨ।