ਛੋਟੇ ਹਾਥੀ ਤੇ ਸਾਨ੍ਹ ਦੀ ਟੱਕਰ ''ਚ 5 ਜ਼ਖ਼ਮੀ
Tuesday, Jan 30, 2018 - 10:33 AM (IST)

ਫਾਜ਼ਿਲਕਾ (ਨਾਗਪਾਲ) - ਪਿੰਡ ਮੂਲਿਆਂ ਵਾਲੀ ਦੇ ਨੇੜੇ ਬੀਤੀ ਰਾਤ ਛੋਟੇ ਹਾਥੀ ਤੇ ਸਾਨ੍ਹ ਦੀ ਟੱਕਰ 'ਚ ਤਿੰਨ ਔਰਤਾਂ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋ ਗਏ।
ਸਥਾਨਕ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਗੁਰਮੀਤ ਸਿੰਘ (42) ਵਾਸੀ ਪਿੰਡ ਨੁਕੇਰੀਆਂ ਨੇ ਦੱਸਿਆ ਕਿ ਬੀਤੇ ਦਿਨ ਉਹ ਤੇ ਪਿੰਡ ਕਬੂਲਸ਼ਾਹ ਹਿਠਾੜ ਵਾਸੀ ਉਸ ਦੇ 14-15 ਰਿਸ਼ਤੇਦਾਰ ਜਿਨ੍ਹਾਂ 'ਚ ਔਰਤਾਂ ਵੀ ਸ਼ਾਮਲ ਸਨ, ਛੋਟੇ ਹਾਥੀ 'ਤੇ ਕਿਸੇ ਕੰਮ ਲਈ ਪਿੰਡ ਕੋਟਭਾਈ 'ਚ ਗਏ ਸਨ। ਉਸ ਨੇ ਦੱਸਿਆ ਕਿ ਜਦੋਂ ਉਹ ਰਾਤ ਲਗਭਗ 8.30 ਵਜੇ ਛੋਟੇ ਹਾਥੀ 'ਤੇ ਵਾਪਸ ਆ ਰਹੇ ਸਨ ਤਾਂ ਪਿੰਡ ਮੂਲਿਆਂ ਵਾਲੀ ਦੇ ਨੇੜੇ ਛੋਟੇ ਹਾਥੀ ਦੇ ਅੱਗੇ ਅਚਾਨਕ ਸਾਨ੍ਹ ਆ ਗਿਆ, ਜਿਸ ਕਾਰਨ ਉਨ੍ਹਾਂ ਦੀ ਸਾਨ੍ਹ ਨਾਲ ਟੱਕਰ ਹੋ ਗਈ ਤੇ ਸਵਾਰੀਆਂ ਨਾਲ ਭਰਿਆ ਛੋਟਾ ਹਾਥੀ ਪਲਟ ਗਿਆ, ਜਿਸ ਕਾਰਨ ਉਹ ਤੇ ਉਸ ਦੇ ਰਿਸ਼ਤੇਦਾਰ ਹੇਤ ਰਾਮ (40), ਉਸ ਦੀ ਪਤਨੀ ਚਰਨਜੀਤ ਕੌਰ (40) ਤੇ ਮਾਤਾ ਸੀਤੋ ਬਾਈ (65) ਤੇ ਇਕ ਹੋਰ ਰਿਸ਼ਤੇਦਾਰ ਮਨਜੀਤ ਕੌਰ (35) ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।