ਫਾਜ਼ਿਲਕਾ ''ਚ ਸਿੱਖਿਆ ਵਿਭਾਗ ਦੀ ਨਵੀਂ ਪਹਿਲ, ਸਰਕਾਰੀ ਸਕੂਲਾਂ ਦੇ ਬੱਚੇ ਲੈ ਸਕਦੈ ਭਾਗ

Friday, Jan 17, 2020 - 02:17 PM (IST)

ਫਾਜ਼ਿਲਕਾ ''ਚ ਸਿੱਖਿਆ ਵਿਭਾਗ ਦੀ ਨਵੀਂ ਪਹਿਲ, ਸਰਕਾਰੀ ਸਕੂਲਾਂ ਦੇ ਬੱਚੇ ਲੈ ਸਕਦੈ ਭਾਗ

ਫਾਜ਼ਿਲਕਾ (ਸੁਨੀਲ ਨਾਗਪਾਲ) - ਫਾਜ਼ਿਲਕਾ 'ਚ ਸਿੱਖਿਆ ਵਿਭਾਗ ਨੇ ਨਵੀਂ ਪਹਿਲ ਦੀ ਸ਼ੁਰੂਆਤ ਕਰਦੇ ਹੋਏ ਇਸ ਵਾਰ ਗਣਤੰਤਰ ਦਿਵਸ ਮੌਕੇ ਸਿਰਫ ਸਰਕਾਰੀ ਸਕੂਲਾਂ ਦੇ ਬੱਚਿਆਂ ਵਲੋਂ ਭਾਗ ਲੈਣ ਹੁਕਮ ਜਾਰੀ ਕੀਤੇ ਹਨ। ਗਣਤੰਤਰ ਦਿਵਸ ਮੌਕੇ ਹੋਣ ਵਾਲੇ ਪ੍ਰੋਗਰਾਮਾਂ 'ਚ ਪਹਿਲਾਂ ਵਾਂਗ ਭਾਗ ਲੈਣ ਵਾਲੇ ਪ੍ਰਾਇਵੇਟ ਸਕੂਲਾਂ ਦੇ ਵਿਦਿਆਰਥੀਆਂ ਦੀ ਪ੍ਰਾਫਾਰਮੇਂਸ ਨੂੰ ਘੱਟ ਕਰ ਦਿੱਤਾ ਹੈ। ਉਕਤ ਸਕੂਲਾਂ ਦੇ ਵਿਦਿਆਰਥੀ ਅਜਿਹੇ ਪ੍ਰੋਗਰਾਮਾਂ 'ਚ ਸਿਰਫ 10 ਫੀਸਦੀ ਹੀ ਭਾਗ ਲੈ ਸਕਦੇ ਹਨ। ਜਾਣਕਾਰੀ ਅਨੁਸਾਰ ਫਾਜ਼ਿਲਕਾ ਦੀ ਭਾਰਤ-ਪਾਕਿ ਸਰਹੱਦ 'ਤੇ ਸਟੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਗਣਤੰਤਰ ਦਿਵਸ ਮੌਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੇ ਲਈ ਪਲੇਟਫਾਰਮ ਮੁੱਹਇਆਂ ਕਰਵਾਇਆ ਗਿਆ ਹੈ। 

ਫਾਜ਼ਿਲਕਾ ਦੇ ਸਿੱਖਿਆ ਵਿਭਾਗ ਨੇ ਪ੍ਰਾਇਵੇਟ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਕੀਤੇ ਜਾ ਰਹੇ ਪ੍ਰੋਗਰਾਮਾਂ 'ਤੇ ਰੋਕ ਲਾਉਂਦੇ ਹੋਏ ਸਰਕਾਰੀ ਸਕਲਾਂ ਦੇ ਵਿਦਿਆਰਥੀਆਂ ਨੂੰ ਭਾਗ ਲੈਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਸਬੰਧ 'ਚ ਬੋਲਦੇ ਹੋ ਜ਼ਿਲਾ ਸਿੱਖਿਆ ਅਧਿਕਾਰੀ ਪਵਨ ਕੁਮਾਰ ਨੇ ਕਿਹਾ ਕਿ ਵਿਭਾਗ ਦੇ ਇਸ ਕਦਮ ਨਾਲ ਸਰਹੱਦੀ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੀ ਕਲਾਂ ਦਾ ਪ੍ਰਦਰਸ਼ਨ ਕਰਨਗੇ, ਜਿਸ ਨਾਲ ਉਨ੍ਹਾਂ ਦਾ ਮਨੋਬਲ ਵਧੇਗਾ। ਦੱਸ ਦੇਈਏ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਪੂਰੇ ਭਾਰਤ 'ਚ ਬਣੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਰਾਸ਼ਟਰੀ ਝੰਡੇ ਨੂੰ ਲਹਿਰਾ ਕੇ ਸਲਾਮੀ ਲਈ ਜਾਂਦੀ ਹੈ। ਇਸ ਮੌਕੇ ਸਰਕਾਰੀ ਅਤੇ ਪ੍ਰਾਇਵੇਟ ਸਕੂਲਾਂ ਦੇ ਬੱਚੇ ਕਈ ਦਿਨਾਂ ਦੀ ਰਿਹਸਲ ਕਰਨ ਮਗਰੋਂ ਆਪਣੀ ਕਲਾ ਦਾ ਹੁਨਰ ਇਸ ਮੌਕੇ ਹੋਣ ਵਾਲੇ ਪ੍ਰੋਗਰਾਮ 'ਚ ਦਿਖਾਉਂਦੇ ਹਨ।


author

rajwinder kaur

Content Editor

Related News