ਫਾਜ਼ਲਿਕਾ ’ਚ ਸਾਹਮਣੇ ਆਏ ਕੋਰੋਨਾ ਦੇ 28 ਨਵੇਂ ਮਾਮਲੇ, 20 ਲੋਕਾਂ ਦੀ ਹੋਈ ਘਰ ਵਾਪਸੀ

08/28/2020 6:35:44 PM

ਜਲਾਲਾਬਾਦ (ਨਿਖੰਜ, ਜਤਿੰਦਰ) - ਜ਼ਿਲ੍ਹੇ ਵਿਚ ਬੀਤੇ 24 ਘੰਟਿਆਂ ਦੌਰਾਨ 20 ਲੋਕਾਂ ਨੇ ਕੋਰੋਨਾ 'ਤੇ ਫਤਿਹ ਹਾਸਲ ਕੀਤੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤਰਾਂ ਹੁਣ ਜ਼ਿਲ੍ਹੇ ਵਿਚ ਠੀਕ ਹੋਣ ਵਾਲਿਆਂ ਦੀ ਗਿਣਤੀ 537 ਹੋ ਗਈ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਕਰਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਪਾਜ਼ੇਟਿਵ ਆ ਜਾਂਦਾ ਹੈ ਤਾਂ ਉਹ ਘਬਰਾਏ ਨਾ, ਹੁਣ ਤਾਂ ਸਰਕਾਰ ਨੇ ਲੋਕਾਂ ਨੂੰ ਘਰ ਵਿਚ ਰਹਿ ਕੇ ਇਲਾਜ ਕਰਵਾਉਣ ਦੀ ਸਹੂਲਤ ਵੀ ਦਿੱਤੀ ਹੈ।

 ਵਾਸਤੂ ਸ਼ਾਸ਼ਤਰ ਮੁਤਾਬਕ ਇਕ ਚੁਟਕੀ ਲੂਣ ਤੁਹਾਨੂੰ ਕਰ ਸਕਦਾ ਹੈ ‘ਮਾਲਾਮਾਲ’, ਜਾਣੋ ਕਿਵੇਂ

ਉਨ੍ਹਾਂ ਕਿਹਾ ਕਿ ਪਾਜ਼ੇਟਿਵ ਆਏ ਲੋਕਾਂ ਦੇ ਸੰਪਰਕ ਵਿਚ ਆਏ ਲੋਕ ਵੀ ਆਪਣੇ ਟੈਸਟ ਕਰਵਾ ਲੈਣ। ਟੈਸਟ ਕਰਵਾਉਣ ਦਾ ਕੋਈ ਨੁਕਸਾਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ 21644 ਲੋਕਾਂ ਦੇ ਟੈਸਟ ਹੋਏ ਹਨ, ਜਿੰਨ੍ਹਾਂ ਵਿਚੋਂ 20387 ਲੋਕਾਂ ਦੇ ਟੈਸਟ ਨੈਗੇਟਿਵ ਆਏ ਹਨ।

 ਇਸ ਵਜ੍ਹਾ ਕਰਕੇ ਬਣਦੀ ਹੈ ਢਿੱਡ 'ਚ ਗੈਸ, ਦੂਰ ਕਰਨ ਲਈ ਜਾਣੋ ਘਰੇਲੂ ਨੁਸਖ਼ੇ

ਸਿਵਲ ਸਰਜਨ ਡਾ: ਭੁਪਿੰਦਰ ਕੌਰ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿਚ 28 ਨਵੇਂ ਕੇਸਾਂ ਦਾ ਪਤਾ ਲੱਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਜ਼ਿਲ੍ਹੇ ਵਿਚ ਹੁਣ ਤੱਕ ਕੁੱਲ 813 ਲੋਕਾਂ ਦੇ ਕੋਰੋਨਾ ਟੈਸਟ ਪਾਜ਼ੇਟਿਵ ਆਏ ਹਨ, ਜਿੰਨ੍ਹਾਂ ਵਿਚੋਂ 45 ਹੋਰਨਾਂ ਜ਼ਿਲ੍ਹਿਆਂ ਦੇ ਹਨ ਅਤੇ ਫਾਜ਼ਿਲਕਾ ਦੇ ਵਸਨੀਕ ਕੇਵਲ 768 ਹਨ। ਇੰਨ੍ਹਾਂ ਵਿਚੋਂ ਹੁਣ 221 ਇਲਾਜ ਅਧੀਨ ਹਨ। 

ਸ਼ੁੱਕਰਵਾਰ ਵਾਲੇ ਦਿਨ ਜ਼ਰੂਰ ਕਰੋ ਇਹ ਉਪਾਅ, ਪੂਰੀ ਹੋਵੇਗੀ ਤੁਹਾਡੀ ਹਰੇਕ ਮਨੋਕਾਮਨਾ

ਇਸ ਮੌਕੇ ਡਾ: ਅਨਿਤਾ ਕਟਾਰੀਆ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਬੀਮਾਰੀ ਕਾਰਨ 10 ਮੌਤਾਂ ਹੋਈਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕੋਈ ਲੱਛਣ ਵਿਖਾਈ ਦੇਣ ਜਾਂ ਤੁਸੀਂ ਕਿਸੇ ਪਾਜ਼ੇਟਿਵ ਦੇ ਸੰਪਰਕ ਵਿਚ ਆਏ ਹੋ ਤਾਂ ਤੁਰੰਤ ਟੈਸਟ ਕਰਵਾ ਲਏ ਜਾਣ, ਕਿਉਂਕਿ ਬੀਮਾਰੀ ਦਾ ਦੇਰੀ ਨਾਲ ਪਤਾ ਲੱਗਣ ’ਤੇ ਇਲਾਜ ਮੁਸ਼ਕਿਲ ਹੋ ਜਾਂਦਾ ਹੈ। ਜਿੰਨ੍ਹਾਂ ਕੇਸਾਂ ਵਿਚ ਲੋਕਾਂ ਨੇ ਸਮੇਂ ਸਿਰ ਟੈਸਟ ਕਰਵਾ ਕੇ ਇਲਾਜ ਸ਼ੁਰੂ ਕਰਵਾ ਲਿਆ ਉਹ ਆਮ ਤੌਰ ’ਤੇ 7 ਤੋਂ 10 ਦਿਨ ਵਿਚ ਬਿਲਕੁੱਲ ਠੀਕ ਹੋ ਗਏ ਹਨ।

ਕੀ ਤੁਸੀਂ ਵੀ ਵਧਦੇ ਭਾਰ ਤੋਂ ਹੋ ਪਰੇਸ਼ਾਨ ਤਾਂ ਦਹੀਂ ਨਾਲ ਖਾਓ ਇਹ ਫ਼ਲ, 15 ਦਿਨਾਂ 'ਚ ਦਿਖੇਗਾ ਅਸਰ


rajwinder kaur

Content Editor

Related News