ਪਾਤੜਾਂ ''ਚ ਰਾਤ ਵੇਲੇ ਵਾਪਰੀ ਖੂਨੀ ਵਾਰਦਾਤ, ਪਿਓ-ਪੁੱਤ ਨੂੰ ਗੋਲੀਆਂ ਨਾਲ ਭੁੰਨ੍ਹਿਆ

Thursday, May 27, 2021 - 10:59 AM (IST)

ਪਾਤੜਾਂ ''ਚ ਰਾਤ ਵੇਲੇ ਵਾਪਰੀ ਖੂਨੀ ਵਾਰਦਾਤ, ਪਿਓ-ਪੁੱਤ ਨੂੰ ਗੋਲੀਆਂ ਨਾਲ ਭੁੰਨ੍ਹਿਆ

ਪਾਤੜਾਂ (ਅਡਵਾਣੀ) : ਪਾਤੜਾਂ ਤਹਿਤ ਪੈਂਦੇ ਪਿੰਡ ਹਾਮਝੇੜੀ 'ਚ ਰਾਤ ਨੂੰ ਉਸ ਵੇਲੇ ਖੂਨੀ ਵਾਰਦਾਤ ਵਾਪਰੀ, ਜਦੋਂ ਪਿਓ-ਪੁੱਤ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬੀਰਾ ਸਿੰਘ ਅਤੇ ਉਸ ਦੇ ਪੁੱਤਰ ਚਰਨਜੀਤ ਸਿੰਘ ਨਿੱਕਾ ਦੇ ਰੂਪ 'ਚ ਹੋਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਕੋਰੋਨਾ ਵੈਕਸੀਨ ਸਰਟੀਫਿਕੇਟ' ਤੋਂ ਹਟੀ PM ਮੋਦੀ ਦੀ ਤਸਵੀਰ, ਜਾਣੋ ਕਾਰਨ

ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਮ੍ਰਿਤਕਾਂ ਦਾ ਉਸ ਦੇ ਰਿਸ਼ਤੇਦਾਰਾਂ ਨਾਲ ਜ਼ਮੀਨ ਨੂੰ ਲੈ ਝਗੜਾ ਚੱਲ ਰਿਹਾ ਸੀ। ਇਸ ਸਬੰਧੀ ਉਨ੍ਹਾਂ ਦਾ ਅਦਾਲਤ 'ਚ ਕੇਸ ਵੀ ਚੱਲ ਰਿਹਾ ਹੈ ਪਰ ਇਸੇ ਦੌਰਾਨ ਹੀ ਪਿਓ-ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : CBSE 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਨਤੀਜੇ ਮਗਰੋਂ ਮੁਹੱਈਆ ਨਹੀਂ ਹੋਵੇਗੀ ਇਹ ਸਹੂਲਤ

ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਖੇਡਾਂ ਦੇ ਆਯੋਜਨ ਵੀ ਕਰਵਾਉਂਦਾ ਸੀ ਅਤੇ ਕੁੱਝ ਸਮਾਂ ਪਹਿਲਾਂ ਹੀ ਉਸ ਨੇ ਟੂਰਨਾਮੈਂਟ ਵੀ ਕਰਵਾਇਆ ਸੀ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News