ਗੁਆਂਢਣ ਦੇ ਇਸ਼ਕ ''ਚ ਅੰਨ੍ਹਾ ਹੋਇਆ 5 ਬੱਚਿਆਂ ਦਾ ਪਿਓ, ਕਰਵਾਈ ''ਲਵ ਮੈਰਿਜ'', ਹੁਣ ਹੋਇਆ...

Wednesday, Sep 04, 2024 - 07:11 PM (IST)

ਗੁਆਂਢਣ ਦੇ ਇਸ਼ਕ ''ਚ ਅੰਨ੍ਹਾ ਹੋਇਆ 5 ਬੱਚਿਆਂ ਦਾ ਪਿਓ, ਕਰਵਾਈ ''ਲਵ ਮੈਰਿਜ'', ਹੁਣ ਹੋਇਆ...

ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਗੇਟ ਹਕੀਮਾਂ ਅਧੀਨ ਆਉਂਦੇ ਇਕ ਇਲਾਕੇ ਵਿਚ 5 ਬੱਚਿਆਂ ਦਾ ਪਿਓ ਗੁਆਂਢਣ ਦੇ ਇਸ਼ਕ ਵਿਚ ਇੰਨਾ ਅੰਨ੍ਹਾ ਹੋ ਗਿਆ ਕਿ ਉਸ ਨੇ ਆਪਣੀ ਪਤਨੀ ਅਤੇ ਬੱਚੇ ਛੱਡ ਇਕੱਲੇ ਛੱਡ ਕੇ ਗੁਆਂਢਣ ਨਾਲ ਭਜ ਕੇ ਲਵ ਮੈਰਿਜ ਕਰਵਾ ਲਈ। ਜਿਸ ਤੋਂ ਬਾਅਦ ਪੀੜਤ ਪਤਨੀ ਵੱਲੋਂ ਆਪਣੇ ਪੰਜ ਬੱਚਿਆਂ ਨੂੰ ਲੈ ਕੇ ਇਨਸਾਫ਼ ਦੀ ਦੁਹਾਈ ਲਗਾਈ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦੇ ਪੀੜਤ ਔਰਤ ਨੇ ਦੱਸਿਆ ਕਿ 2010 ਵਿੱਚ ਉਸ ਦਾ ਵਿਆਹ ਖ਼ੁਸ਼ਦੀਪ ਸਿੰਘ ਨਾਮਕ ਵਿਅਕਤੀ ਨਾਲ ਹੋਇਆ ਸੀ ਅਤੇ ਉਸ ਦੇ ਪੰਜ ਬੱਚੇ ਵੀ ਹਨ ਅਤੇ ਹੁਣ ਉਸ ਦਾ ਪਤੀ ਉਸ ਨੂੰ ਇਕੱਲੇ ਛੱਡ ਕੇ ਗੁਆਂਢਣ ਨੂੰ ਭਜਾ ਕੇ ਲੈ ਗਿਆ ਹੈ।

PunjabKesari

ਇਹ ਵੀ ਪੜ੍ਹੋ- ਪੰਜਾਬ ਨੂੰ ਮੁੜ ਦਹਿਲਾਉਣ ਦੀ ਤਿਆਰੀ 'ਚ ਬੈਠੇ ਗਿਰੋਹ ਦਾ ਪਰਦਾਫ਼ਾਸ਼, ਮਾਰੂ ਅਸਲੇ ਸਣੇ 9 ਗ੍ਰਿਫ਼ਤਾਰ

ਉਸ ਨੇ ਗੁਆਂਢਣ ਦੇ ਨਾਲ ਹੀ 'ਲਵ ਮੈਰਿਜ' ਕਰਵਾ ਲਈ। ਪੀੜਤਾ ਸਰਬਜੀਤ ਕੌਰ ਨੇ ਦੱਸਿਆ ਕਿ ਗੁਆਂਢਣ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੇ ਪਤੀ ਦਾ ਗੁਆਂਢਣ ਨਾਲ ਅਫੇਅਰ ਵੀ ਚੱਲਿਆ, ਜਿਸ ਨੂੰ ਲੈ ਕੇ ਕਈ ਵਾਰ ਰਾਜੀਨਾਮਾ ਵੀ ਹੋ ਚੁੱਕਾ ਹੈ ਪਰ ਹੁਣ ਫਿਰ ਤੋਂ ਉਸ ਦੇ ਪਤੀ ਨੇ ਉਸ ਤੋਂ ਬਿਨਾਂ ਤਲਾਕ ਲਏ ਗੁਆਂਢਣ ਨੂੰ ਭਜਾ ਕੇ ਉਸ ਨਾਲ ਕੋਰਟ ਵਿਚ ਜਾ ਕੇ 'ਲਵ ਮੈਰਿਜ' ਕਰਵਾ ਲਈ ਹੈ। ਉਸ ਨੇ ਦੱਸਿਆ ਕਿ ਲਵ ਮੈਰਿਜ ਕਰਵਾਉਣ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਫੋਨ ਕਰਕੇ ਕਹਿ ਰਿਹਾ ਹੈ ਕਿ ਇਕ ਵਾਰ ਘਰ ਆਉਣ ਦੇ, ਉਹ ਗੁਆਂਢਣ ਅਤੇ ਪਤਨੀ ਨੂੰ ਦੋਹਾਂ ਨੂੰ ਰੱਖਣਾ ਚਾਹੁੰਦਾ ਹੈ। ਉਸ ਦਾ ਮਕਾਨ ਵੀ ਗਹਿਣੇ ਪੁਆ ਦਿੱਤਾ ਗਿਆ ਹੈ। ਉਸ ਨੇ ਦੱਸਿਆ ਕਿ ਮੈਂ ਪੰਜ ਬੱਚਿਆਂ ਨੂੰ ਲੈ ਕੇ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ, ਉਥੇ ਹੀ ਅੱਗੇ ਦੁਖ਼ ਬਿਆਨ ਕਰਦੇ ਹੋਏ ਸਰਬਜੀਤ ਕੌਰ ਨੇ ਕਿਹਾ ਕਿ ਦੂਜੇ ਪਾਸੇ ਪੁਲਸ ਵੀ ਉਸ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਅਤੇ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਪੀੜਤ ਔਰਤ ਨੇ ਮੀਡੀਆ ਜ਼ਰੀਏ ਇਨਸਾਫ਼ ਦੀ ਗੁਹਾਰ ਲਗਾਈ ਹੈ। 

PunjabKesari

ਇਹ ਵੀ ਪੜ੍ਹੋ- ਨਸ਼ੇ ਨੇ ਵਿਛਾਏ ਘਰ 'ਚ ਸੱਥਰ, ਦੋਸਤ ਨਾਲ ਘਰੋਂ ਨਿਕਲੇ ਨੌਜਵਾਨ ਦੀ ਓਵਰਡੋਜ਼ ਕਾਰਨ ਹੋਈ ਮੌਤ

ਉਥੇ ਹੀ ਇਸ ਸਬੰਧੀ ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀੜਤ ਔਰਤ ਵੱਲੋਂ ਪੁਲਸ ਨੂੰ ਦਰਖ਼ਾਸਤ ਦਿੱਤੀ ਗਈ ਸੀ ਕਿ ਉਸ ਦੇ ਪਤੀ ਨੇ ਗੁਆਂਢਣ ਨਾਲ ਵਿਆਹ ਕਰਵਾ ਲਿਆ ਹੈ ਅਤੇ ਜਿਸ ਸਬੰਧੀ ਅਸੀਂ ਪੀੜਤ ਔਰਤ ਨੂੰ ਦੱਸਿਆ ਕਿ ਉਹ ਇਸ ਬਾਰੇ ਮਾਣਯੋਗ ਅਦਾਲਤ ਵਿੱਚ ਕੇਸ ਦਰਜ ਕਰਵਾ ਸਕਦੀ ਹੈ ਕਿਉਂਕਿ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਰਹਿੰਦੇ ਇਕ ਵਿਅਕਤੀ ਵੱਲੋਂ ਕੋਟ ਮੈਰਿਜ ਕਰਵਾ ਦਿੱਤੀ ਗਈ ਹੈ, ਜਿਸ ਬਾਰੇ ਪੁਲਸ ਕੋਈ ਵੀ ਕਾਰਵਾਈ ਨਹੀਂ ਕਰ ਸਕਦੀ।  

PunjabKesari

ਇਹ ਵੀ ਪੜ੍ਹੋ- ਜਾਣੋ ਕੌਣ ਹਨ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News