ਤਰਨਤਾਰਨ ''ਚ ਨਸ਼ੇ ਲਈ ਪੈਸੇ ਨਾ ਦੇਣ ''ਤੇ ਪੁੱਤ ਵੱਲੋਂ ਬਜ਼ੁਰਗ ਪਿਓ ਦਾ ਬੇਰਹਿਮੀ ਨਾਲ ਕਤਲ

Saturday, Nov 13, 2021 - 04:57 PM (IST)

ਤਰਨਤਾਰਨ ''ਚ ਨਸ਼ੇ ਲਈ ਪੈਸੇ ਨਾ ਦੇਣ ''ਤੇ ਪੁੱਤ ਵੱਲੋਂ ਬਜ਼ੁਰਗ ਪਿਓ ਦਾ ਬੇਰਹਿਮੀ ਨਾਲ ਕਤਲ

ਤਰਨਤਾਰਨ (ਰਮਨ)- ਸਥਾਨਕ ਸ਼ਹਿਰ ਦੇ ਮੁਰਾਦਪੁਰਾ ਮੁਹੱਲੇ ਵਿਚ ਇਕ ਬਜ਼ੁਰਗ ਦਾ ਉਸ ਦੇ ਨਸ਼ੇੜੀ ਪੁੱਤਰ ਵੱਲੋਂ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਵਾਰਦਾਤ ਬੀਤੀ ਰਾਤ ਵਾਪਰੀ। ਇਸ ਮਾਮਲੇ ਵਿਚ ਥਾਣਾ ਸਿਟੀ ਤਰਨ ਤਾਰਨ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦੀ ਇਸ ਕਤਲ ਮਾਮਲੇ ’ਚ ਸੂਈ ਕਿਸੇ ਪਰਿਵਾਰਕ ਮੈਂਬਰ ’ਤੇ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਸ਼ਿੰਗਾਰਾ ਸਿੰਘ (65) ਪੁੱਤਰ ਕੁੰਦਨ ਸਿੰਘ ਵਜੋ ਹੋਈ ਹੈ, ਜੋਕਿ ਮੁਰਾਦਪੁਰਾ ਮੁਹੱਲੇ ਦਾ ਰਹਿਣ ਵਾਲਾ ਸੀ। 

ਇਹ ਵੀ ਪੜ੍ਹੋ: BSF ਦੇ ਮੁੱਦੇ 'ਤੇ ਆਈ. ਜੀ. ਸੋਨਾਲੀ ਮਿਸ਼ਰਾ ਦਾ ਬਿਆਨ, ਕਿਹਾ-ਨਹੀਂ ਘਟੇ ਪੰਜਾਬ ਪੁਲਸ ਦੇ ਅਧਿਕਾਰ

ਇਸ ਕਤਲ ਦੀ ਸੂਚਨਾ ਪੁਲਸ ਨੂੰ ਮਿਲਣ ’ਤੇ ਕਾਰਵਾਈ ਸ਼ੁਰੂ ਕੀਤੀ ਗਈ। ਬਜ਼ੁਰਗ ਦੇ ਘਰ ਵਿਚ ਉਸ ਦਾ ਇਕ ਛੋਟਾ ਬੇਟਾ ਅਰਸ਼ਦੀਪ ਸਿੰਘ ਅਤੇ ਵੱਡਾ ਬੇਟਾ ਇੰਦਰਜੀਤ ਸਿੰਘ (ਫ਼ੌਜ ਵਿਚ ਤਾਇਨਾਤ) ਰਹਿੰਦੇ ਸਨ। ਪੁਲਸ ਦੀ ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਬਜ਼ੁਰਗ ਦਾ ਕਤਲ ਉਸ ਦੇ ਪੁੱਤਰ ਵੱਲੋਂ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ ਮੰਗੇ ਪੈਸੇ ਨਾ ਮਿਲਣ 'ਤੇ ਕੰਧ ਵਿੱਚ ਸਿਰ ਮਾਰ ਕੇ ਕੀਤਾ ਗਿਆ ਹੈ।

ਇਸ ਮਾਮਲੇ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਨੂੰਹ ਕਮਲਜੀਤ ਕੌਰ ਦੇ ਬਿਆਨਾਂ ਹੇਠ ਆਪਣੇ ਦਿਓਰ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ, ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਹੈ। ਇਸ ਸਬੰਧੀ ਸਬ-ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਸੁਖਬੀਰ ਦਾ ਐਲਾਨ, ਸਰਕਾਰ ਬਣਨ ’ਤੇ ਮੁੜ ਬਣਾਵਾਂਗੇ ਨੀਲੇ ਕਾਰਡ, ਬੀਬੀਆਂ ਦੇ ਖਾਤਿਆਂ ’ਚ ਭੇਜਾਂਗੇ ਸਾਲ ਦੇ 24 ਹਜ਼ਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News