ਗੁਰਦਾਸਪੁਰ ’ਚ ਸ਼ਰਮਨਾਕ ਘਟਨਾ, ਧੀਆਂ ਵਰਗੀ ਨੂੰਹ ਨਾਲ ਸਹੁਰੇ ਨੇ ਟੱਪੀਆਂ ਹੱਦਾਂ

Wednesday, Jun 02, 2021 - 01:18 PM (IST)

ਗੁਰਦਾਸਪੁਰ ’ਚ ਸ਼ਰਮਨਾਕ ਘਟਨਾ, ਧੀਆਂ ਵਰਗੀ ਨੂੰਹ ਨਾਲ ਸਹੁਰੇ ਨੇ ਟੱਪੀਆਂ ਹੱਦਾਂ

ਬਟਾਲਾ (ਸਾਹਿਲ) : ਥਾਣਾ ਘੁਮਾਣ ਵਿਚ ਪੈਂਦੇ ਇਕ ਪਿੰਡ ਵਿਚ ਸਹੁਰੇ ਵਲੋਂ ਆਪਣੀ ਨੂੰਹ ਨਾਲ ਜਬਰ-ਜ਼ਿਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਪੀੜਤਾ ਨੇ ਲਿਖਵਾਇਆ ਹੈ ਕਿ ਉਸਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ ਅਤੇ ਬੀਤੀ 31 ਮਈ ਦੀ ਦਰਮਿਆਨੀ ਰਾਤ ਨੂੰ ਉਸਦਾ ਸਹੁਰਾ ਉਸ ਨੂੰ ਫੜ ਕੇ ਆਪਣੇ ਕਮਰੇ ਵਿਚ ਲੈ ਗਿਆ ਜਿਥੇ ਉਸਦੇ ਸਹੁਰੇ ਨੇ ਉਸਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਜਬਰ-ਜ਼ਿਨਾਹ ਕੀਤਾ। ਉਕਤ ਨੇ ਦੱਸਿਆ ਕਿ ਉਸਦੀ ਸੱਸ ਆਪਣੇ ਪੇਕੇ ਗਈ ਹੋਈ ਸੀ।

ਇਹ ਵੀ ਪੜ੍ਹੋ : ਜਲੰਧਰ : ਨੂੰਹ ਨਾਲ ਹੱਦਾਂ ਟੱਪਣ ਵਾਲੇ 80 ਸਾਲਾ ਸਹੁਰੇ ਦੀ ਮਿਲੀ ਲਾਸ਼, ਪਰਿਵਾਰ ਨੇ ਦਿੱਤੇ ਹੋਸ਼ ਉਡਾਉਣ ਵਾਲੇ ਬਿਆਨ

ਪੀੜਤਾ ਵਲੋਂ ਦਰਜ ਕਰਵਾਏ ਬਿਆਨਾਂ ਮੁਤਾਬਕ ਉਸ ਵਲੋਂ ਰੌਲਾ ਪਾਏ ਜਾਣ ’ਤੇ ਉਸਦਾ ਸਹੁਰਾ ਘਰੋਂ ਭੱਜ ਗਿਆ। ਪੀੜਤਾ ਨੇ ਬਿਆਨਾਂ ਵਿਚ ਅੱਗੇ ਲਿਖਵਾਇਆ ਕਿ ਇਸ ਤੋਂ ਬਾਅਦ ਉਸ ਨੇ ਇਸ ਬਾਰੇ ਆਪਣੇ ਮਾਤਾ-ਪਿਤਾ ਨੂੰ ਸਾਰੀ ਗੱਲ ਦੱਸੀ ਅਤੇ ਪੁਲਸ ਕੋਲ ਸ਼ਿਕਾਇਤ ਕੀਤੀ ਗਈ। ਉਕਤ ਮਾਮਲੇ ਸਬੰਧੀ ਮਹਿਲਾ ਐੱਸ.ਆਈ. ਅੰਮ੍ਰਿਤਪਾਲ ਕੌਰ ਨੇ ਕਾਰਵਾਈ ਕਰਦਿਆਂ ਥਾਣਾ ਘੁਮਾਣ ਵਿਖੇ ਬਣਦੀਆਂ ਧਾਰਾਵਾਂ ਹੇਠ ਪੀੜਤਾ ਦੇ ਬਿਆਨਾਂ ’ਤੇ ਇਸ ਦੇ ਸਹੁਰੇ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਤੇਜ਼ ਹਨ੍ਹੇਰੀ ਅਤੇ ਝੱਖੜ ਦੇ ਕਹਿਰ ਨੇ ਵਿਛਾਏ ਦੋ ਘਰਾਂ ’ਚ ਸੱਥਰ, 16 ਸਾਲਾ ਮੁੰਡੇ ਸਣੇ 2 ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News