ਕਲਯੁਗੀ ਪਿਓ ਨੇ ਕੀਤਾ ਗੋਦ ਲਈ ਧੀ ਨੂੰ ਗਰਭਵਤੀ

Friday, May 17, 2019 - 11:36 PM (IST)

ਕਲਯੁਗੀ ਪਿਓ ਨੇ ਕੀਤਾ ਗੋਦ ਲਈ ਧੀ ਨੂੰ ਗਰਭਵਤੀ

ਲੋਹੀਆਂ ਖਾਸ, (ਮਨਜੀਤ)- ਲੋਹੀਆਂ ਥਾਣੇ 'ਚ ਪੈਂਦੇ ਸਿੰਧੜ ਵਿਖੇ ਕਲਯੁਗੀ ਪਿਓ ਵੱਲੋਂ ਗੋਦ ਲਈ ਧੀ ਨਾਲ ਦੁਸ਼ਕਰਮ ਕਰਕੇ ਗਰਭਵਤੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਦੀ ਮਾਤਾ ਜਸਵੀਰ ਕੌਰ ਤੇ ਪਤਨੀ ਸੁਖਵਿੰਦਰ ਸਿੰਘ ਵਾਸੀ ਪਿੰਡ ਸਿੰਧੜ ਨੇ ਦੱਸਿਆ ਕਿ ਮੈਂ ਅਤੇ ਮੇਰੀ ਧੀ ਪਿੰਡ ਦੇ ਵਸਨੀਕ ਰਜਿੰਦਰ ਸਿੰਘ ਉਰਫ ਸੋਨੂੰ ਪੁੱਤਰ ਪੂਰਨ ਸਿੰਘ ਦੇ ਘਰ 'ਚ ਸਫਾਈ ਕਰਨ ਦਾ ਕੰਮ ਪਿੱਛਲੇ ਚਾਰ-ਪੰਜ ਸਾਲ ਤੋਂ ਕਰਦੀਆਂ ਆ ਰਹੀਆਂ ਹਾਂ ਇਸੇ ਸਾਲ ਦੇ ਜਨਵਰੀ ਮਹੀਨੇ ਜਦੋਂ ਰਜਿੰਦਰ ਸਿੰਘ ਦੀ ਪਤਨੀ ਨੂੰ ਬੱਚਾ ਹੋਣ ਵਾਲਾ ਸੀ ਤਾਂ ਜ਼ਿਆਦਾਤਰ ਉਹ ਆਪਣੇ ਪੇਕੇ ਘਰੀ ਜਾਂ ਹਸਪਤਾਲ 'ਚ ਰਹਿੰਦੀ ਸੀ ਤਾਂ ਉਸ ਸਮੇਂ ਦੌਰਾਨ ਰਜਿੰਦਰ ਸਿੰਘ ਨੇ ਮੇਰੀ ਧੀ ਜ਼ਬਰਦਸਤੀ ਉਸ ਨਾਲ ਸਰੀਰਕ ਸੰਬੰਧ ਬਣਾਏ। 
ਪੀੜਤ ਲੜਕੀ ਦੀ ਮਾਂ ਜਸਵੀਰ ਕੌਰ ਨੇ ਦੱਸਿਆ ਕਿ ਰਜਿੰਦਰ ਸਿੰਘ ਨੇ ਮੇਰੀ ਧੀ ਨੂੰ ਪੰਜ ਸਾਲ ਕੁ ਸਾਲ ਤੋਂ ਹੀ ਗੋਦ ਲਿਆ ਹੋਇਆ ਹੈ ਕਿ ਉਸ ਵੇਲੇ ਉਸ ਨੇ ਕਿਹਾ ਸੀ ਕਿ ਮੈਂ ਇਸ ਨੂੰ ਆਪਣੀ ਧੀ ਵਾਂਗ ਰੱਖਾਗਾਂ ਪਰ ਉਸ ਦੇ ਦਿਲ ਵਿੱਚਲੇ ਪਾਪ ਨੂੰ ਮੈਂ ਸਮਝ ਨਹੀਂ ਪਾਈ ਨਹੀਂ ਪਾਈ।
ਲੜਕੀ ਦੇ ਗਰਭਵਤੀ ਹੋਣ 'ਤੇ ਮਾਮਲਾ ਆਇਆ ਸਾਹਮਣੇ
ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਂਝ ਸ਼ਾਇਦ ਸਾਨੂੰ ਪਤਾ ਨਾ ਚੱਲਦਾ ਪਰ ਹੁਣ ਜਦੋਂ ਪੰਜ ਮਹੀਨੇ ਬੀਤ ਜਾਣ ਤੋਂ ਬਾਅਦ ਲੜਕੀ ਦੇ ਗਰਭਵਤੀ ਹੋਣ ਦਾ ਪਤਾ ਲੱਗਾ ਕਿ ਲੜਕੀ ਤਾਂ ਪਿੱਛਲੇ ਪੰਜ ਮਹੀਨੇ ਤੋਂ ਗਰਭਵਤੀ ਹੈ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਜਦੋਂ ਇਸ ਸਾਨੂੰ ਲੜਕੀ ਦੇ ਗਰਭਵਤੀ ਹੋਣ ਦਾ ਪਤਾ ਲੱਗਾ ਤਾਂ ਅਸੀਂ ਸਖ਼ਤੀ ਨਾਲ ਲੜਕੀ ਨੂੰ ਪੁਛਿਆ ਤਾਂ ਉਸ ਨੇ ਦੱਸਿਆ ਕਿ ਜਨਵਰੀ ਮਹੀਨੇ ਰਜਿੰਦਰ ਉਰਫ ਸੋਨੂੰ ਨੇ ਇਕ ਦਿਨ ਜਦੋਂ ਮੈਂ ਇਕਲੀ ਘਰ ਵਿੱਚ ਕੰਮ ਕਰ ਰਹੀ ਤਾਂ ਉਸ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਤੇ ਮੈਨੂੰ ਕਿਹਾ ਕਿ ਜੇਕਰ ਮੈਂ ਕਿਸੇ ਦੱਸਿਆ ਤਾਂ ਉਹ ਮੇਰੇ ਪਰਿਵਾਰ ਨੂੰ ਖ਼ਤਮ ਕਰ ਦੇਵੇਗਾ ਇਸ ਤਰਾਂ ਦੀਆਂ ਧਮਕੀਆਂ ਦੇ ਕੇ ਉਸ ਨੇ ਮੇਰੇ ਨਾਲ ਕਈ ਵਾਰ ਅਜਿਹਾ ਗੰਦਾ ਕੰਮ ਕੀਤਾ।                         
ਪੁਲਸ ਨੇ ਮਾਮਲਾ ਕਰਕੇ ਦੋਸ਼ੀ ਦੀ ਭਾਲ 'ਚ ਮਾਰੇ ਛਾਪੇ
ਇਸ ਬਾਰੇ ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਪੀੜਤ ਲਕੜੀ ਦੀ ਮਾਂ ਜਸਵੀਰ ਕੌਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ਼ ਕਰਦੇ ਹੋਏ ਦੋਸ਼ੀ ਰਜਿੰਦਰ ਸਿੰਘ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀ ਪੁਲਸ ਹਿਰਾਸਤ 'ਚ ਹੋਵੇਗਾ।
 


author

DILSHER

Content Editor

Related News