ਅੰਮ੍ਰਿਤਸਰ ’ਚ ਸ਼ਰਮਨਾਕ ਘਟਨਾ: ਦਫ਼ਨਾਉਣ ਦੀ ਥਾਂ ਪਿਤਾ ਨੇ ਕੂੜੇ ’ਚ ਸੁੱਟਿਆ ਨਵਜਾਤ ਮ੍ਰਿਤਕ ਬੱਚਾ, ਇੰਝ ਲੱਗਾ ਪਤਾ

Thursday, Feb 24, 2022 - 02:33 PM (IST)

ਅੰਮ੍ਰਿਤਸਰ (ਦਲਜੀਤ)- ਖੂਨ ਦੇ ਰਿਸ਼ਤੇ ਕਲਯੁੱਗ ਦੌਰ ’ਚ ਪਾਣੀ ਹੁੰਦੇ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ’ਚ ਉਦੋਂ ਸਾਹਮਣੇ ਆਇਆ, ਜਦੋਂ ਇਕ ਪਿਤਾ ਨੇ ਆਪਣੇ ਨਵਜੰਮੇ ਮ੍ਰਿਤਕ ਬੱਚੇ ਨੂੰ ਦਫ਼ਨਾਉਣ ਦੀ ਬਜਾਏ ਕੂੜੇ ਦੇ ਢੇਰ ’ਚ ਸੁੱਟ ਦਿੱਤਾ। ਰਾਹਗੀਰਾਂ ਦੀ ਨਜ਼ਰ ਜਦੋਂ ਕੂੜੇ ’ਤੇ ਪਈ ਤਾਂ ਵੇਖਿਆ ਕਿ ਇਕ ਲਾਲ ਕੱਪੜੇ ਵਿਚ ਮ੍ਰਿਤਕ ਬੱਚੇ ਨੂੰ ਸੁੱਟਿਆ ਗਿਆ ਹੈ। ਘਟਨਾਕ੍ਰਮ ਨੂੰ ਵੇਖਦੇ ਸਾਰ ਹੀ ਸਾਰਿਆਂ ਦੇ ਹੱਥ ਪੈਰ ਫੁਲ ਗਏ।

ਪੜ੍ਹੋ ਇਹ ਵੀ ਖ਼ਬਰ - ਦੇਸੀ ਗੁੜ ਤਿਆਰ ਕਰ 1.50 ਲੱਖ ਰੁਪਏ ਮਹੀਨਾ ਕਮਾ ਰਿਹੈ ਗੁਰਦਾਸਪੁਰ ਦਾ ਇਹ ਕਿਸਾਨ (ਤਸਵੀਰਾਂ)

ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮ੍ਰਿਤਕ ਬੱਚੇ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਮਾਮਲਾ ਸਰਕਾਰੀ ਮੈਡੀਕਲ ਕਾਲਜ ਅਧੀਨ ਆਉਂਦੇ ਕੰਪਲੈਕਸ ਨਾਲ ਸਬੰਧਤ ਹੈ। ਗੁਰੂ ਨਾਨਕ ਦੇਵ ਹਸਪਤਾਲ ਦੇ ਨਜ਼ਦੀਕ ਆਕਸੀਜਨ ਪਲਾਂਟ ਕੋਲ ਸਵੇਰੇ ਤਕਰੀਬਨ 11:30 ਵਜੇ ਨਵਜਾਤ ਮ੍ਰਿਤਕ ਬੱਚੇ ਨੂੰ ਵੇਖਿਆ ਗਿਆ ਸੀ। ਇਸ ਤੋਂ ਬਾਅਦ ਤਿੰਨ ਘੰਟੇ ਤੱਕ ਪੁਲਸ ਅਤੇ ਹਸਪਤਾਲ ਪ੍ਰਸ਼ਾਸਨ ਪ੍ਰੇਸ਼ਾਨੀ ਵਿਚ ਰਿਹਾ ਕਿ ਆਖਿਰਕਾਰ ਇਹ ਹਰਕਤ ਕਿਸ ਨੇ ਕੀਤੀ ਹੈ। 

ਪੜ੍ਹੋ ਇਹ ਵੀ ਖ਼ਬਰ - ਵਰਕ ਪਰਮਿਟ ’ਤੇ ਦੁਬਈ ਗਏ ਨੌਜਵਾਨਾਂ ਨਾਲ ਹੋਈ ਹੱਦੋਂ ਮਾੜੀ, ਭੀਖ ਮੰਗਣ ਲਈ ਹੋਏ ਮਜ਼ਬੂਰ

ਅਜਿਹਾ ਮੰਨਿਆ ਜਾ ਰਿਹਾ ਸੀ ਕਿ ਕਿਸੇ ਕੁਆਰੀ ਮਾਂ ਨੇ ਬੱਚੇ ਨੂੰ ਜਨਮ ਦੇ ਕੇ ਇੱਥੇ ਸੁੱਟ ਦਿੱਤਾ ਹੋਵੇਗਾ ਪਰ ਇਹ ਅੰਦਾਜ਼ਾ ਗਲਤ ਨਿਕਲਿਆ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇ. ਡੀ. ਸਿੰਘ ਨੇ ਗਾਇਨੀ ਵਿਭਾਗ ਵਿਚ ਮੰਗਲਵਾਰ ਅਤੇ ਬੁੱਧਵਾਰ ਨੂੰ ਹੋਣ ਵਾਲੇ ਜਣੇਪਿਆਂ ਦੀ ਸੂਚੀ ਮੰਗਵਾਈ। ਇਸ ਵਿਚ ਇੱਕ ਔਰਤ ਨੇ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ ਸੀ, ਜਦੋਂ ਇਸ ਔਰਤ ਦੇ ਪਤੀ ਧਰਮਵੀਰ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸੱਚਾਈ ਦੱਸੀ। ਉਸ ਅਨੁਸਾਰ ਮ੍ਰਿਤਕ ਬੱਚੇ ਨੂੰ ਦਫ਼ਨਾਉਣ ਲਈ ਉਸ ਕੋਲ ਕਹੀ ਆਦਿ ਨਹੀਂ ਸੀ। ਇਸ ਲਈ ਉਸ ਵਲੋਂ ਕੱਪੜੇ ਵਿਚ ਲਪੇਟ ਕੇ ਆਕਸੀਜਨ ਪਲਾਂਟ ਕੋਲ ਰੱਖ ਕੇ ਕੂੜੇ ਨਾਲ ਢੱਕ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਪਹਿਲਾਂ ਟਰੈਕਟਰ ਹੇਠ ਦਿੱਤਾ, ਫਿਰ ਦਾਤਰ ਮਾਰ-ਮਾਰ ਕੀਤਾ ਵੱਡੇ ਭਰਾ ਦਾ ਕਤਲ

ਹਸਪਤਾਲ ਪ੍ਰਸ਼ਾਸਨ ਨੇ ਉਸ ਨੂੰ ਫਟਕਾਰ ਲਗਾਈ। ਅਜਿਹੇ ਵਿਚ ਧਰਮਵੀਰ ਨੇ ਗਲਤੀ ਦੀ ਮੁਆਫ਼ੀ ਮੰਗੀ। ਇਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਬੱਚੇ ਨੂੰ ਦਫ਼ਨਾਇਆ। ਡਾ.ਕੇ.ਡੀ. ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਇਹ ਖੁਲਾਸਾ ਸਾਹਮਣੇ ਹੋਇਆ। ਉਨ੍ਹਾਂ ਕਿਹਾ ਕਿ ਆਖਿਰ ਕੋਈ ਆਪਣੇ ਖੂਨ ਦੇ ਰਿਸ਼ਤੇ ਨੂੰ ਖੁੱਲ੍ਹੇ ਵਿਚ ਕਿਵੇ ਸੁੱਟ ਸਕਦਾ ਹੈ। ਜੇਕਰ ਬੱਚੇ ਵੱਲ ਧਿਆਨ ਨਾ ਦਿੱਤਾ ਜਾਂਦਾ ਤਾਂ ਅਣਪਛਾਤੇ ਕੁੱਤੇ ਮ੍ਰਿਤਕ ਦੇਹ ਨੂੰ ਖਾ ਜਾਂਦੇ। 

ਪੜ੍ਹੋ ਇਹ ਵੀ ਖ਼ਬਰ - ਚੋਣ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਦੱਸਣਯੋਗ ਹੈ ਕਿ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਕੋਲ ਕਈ ਵਾਰ ਜਿੱਥੇ ਭਰੂਣ ਮਿਲੇ ਹਨ, ਉਥੇ ਹੀ ਕਈ ਲੋਕ ਆਪਣੇ ਪਾਪਾਂ ਨੂੰ ਛੁਪਾਉਣ ਲਈ ਨਵਜੰਮੇ ਬੱਚਿਆਂ ਨੂੰ ਇੱਥੇ ਸੁੱਟ ਜਾਂਦੇ ਹਨ। ਅਕਸਰ ਹਸਪਤਾਲ ਵਿਚ ਘੁੰਮਣ ਵਾਲੇ ਅਣਪਛਾਤੇ ਕੁੱਤੇ ਸੁੱਟੇ ਗਏ ਭਰੂਣ ਨੂੰ ਖਾ ਵੀ ਜਾਂਦੇ ਹਨ। ਪੁਲਸ ਪ੍ਰਸ਼ਾਸਨ ਵਲੋਂ ਹਰ ਵਾਰ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਪਰ ਅੱਜ ਤੱਕ ਹਸਪਤਾਲ ਵਿਚ ਸੁੱਟੇ ਗਏ ਅਣਪਛਾਤੇ ਭਰੂਣ ਅਤੇ ਨਵਜੰਮੇ ਬੱਚਿਆਂ ਨੂੰ ਸੁੱਟਣ ਵਾਲੇ ਮਾਪਿਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ।

ਪੜ੍ਹੋ ਇਹ ਵੀ ਖ਼ਬਰ - ਚੋਣ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ


rajwinder kaur

Content Editor

Related News