ਡੇਢ ਮਹੀਨਾ ਪਹਿਲਾਂ ਹੋਈ ਸੀ ਪੁੱਤ ਦੀ ਮੌਤ, ਬਜ਼ਰੁਗ ਪਿਓ ਨੇ ਕਤਲ ਆਖ ਕੀਤੀ ਇਨਸਾਫ਼ ਦੀ ਮੰਗ
05/28/2023 6:18:14 PM

ਮਲੋਟ (ਜੁਨੇਜਾ) : ਡੇਢ ਮਹੀਨਾ ਪਹਿਲਾਂ ਮਲੋਟ ਦੀ ਗੁਰੂ ਨਾਨਕ ਨਗਰੀ ਵਿਚ 50 ਸਾਲ ਦੇ ਵਿਅਕਤੀ ਦੀ ਹੋਈ ਮੌਤ ਨੂੰ ਲੈ ਕੇ ਉਸਦੇ ਬਜ਼ੁਰਗ ਪਿਤਾ ਅਤੇ ਭਰਾ ਨੇ ਇਸ ਨੂੰ ਕਤਲ ਦੱਸਦਿਆਂ ਜਾਂਚ ਦੀ ਮੰਗ ਕੀਤੀ ਹੈ। ਉਕਤ ਵਿਅਕਤੀਆਂ ਨੇ ਇਸ ਸਬੰਧੀ ਕੈਬਨਿਟ ਮੰਤਰੀ ਮਲੋਟ ਦਫ਼ਤਰ ਪੁੱਜ ਕੇ ਉਕਤ ਵਿਅਕਤੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। ਮਲੋਟ ਵਾਸੀ ਚੰਦ ਸਿੰਘ ਪੁੱਤਰ ਜਵਾਹਰ ਸਿੰਘ ਅਤੇ ਉਸ ਦੇ ਛੋਟੇ ਪੁੱਤਰ ਹਰਨੇਕ ਸਿੰਘ ਨੇ ਦੱਸਿਆ ਕਿ ਉਸ ਦੇ ਮੁੰਡੇ ਜਸਵੀਰ ਸਿੰਘ ਦੀ ਬੀਤੀ 11 ਅਪ੍ਰੈਲ 2023 ਦੀ ਰਾਤ ਨੂੰ ਮੌਤ ਹੋ ਗਈ ਸੀ। ਉਹ ਸਮੇਤ ਪਰਿਵਾਰ ਚੰਡੀਗੜ੍ਹ ਗਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਅਗਲੇ ਦਿਨ ਤੜਕੇ ਦੱਸਿਆ ਕਿ ਜਸਵੀਰ ਸਿੰਘ ਦੀ ਕੈਂਸਰ ਦੀ ਬੀਮਾਰੀ ਕਾਰਨ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ- ਪ੍ਰਭੂ ਦਰਸ਼ਨ ਦੀ ਚਾਹਤ : 20 ਸਾਲਾਂ 'ਚ 84 ਕਰੋੜ ਵਾਰ ਕਾਪੀ 'ਚ ਲਿਖਿਆ 'ਰਾਧੇ ਸ਼ਾਮ, ਸੀਤਾ ਰਾਮ'
ਚੰਦ ਸਿੰਘ ਅਨੁਸਾਰ ਉਸ ਦਾ ਮੁੰਡੇ ਜਸਵੀਰ ਸਿੰਘ ਬੀਮਾਰੀ ਨਾਲ ਸੀਰੀਅਸ ਨਹੀਂ ਸੀ, ਜਿਸ ਕਰਕੇ ਉਹ ਪ੍ਰੇਸ਼ਾਨ ਹੋ ਗਏ ਕਿ ਇਸ ਤਰ੍ਹਾਂ ਮੌਤ ਕਿਵੇਂ ਹੋ ਗਈ। ਇਸ ਲਈ ਉਨ੍ਹਾਂ ਮਲੋਟ ਥਾਣਾ ਸਿਟੀ ਪੁਲਸ ਨੂੰ ਇਤਲਾਹ ਦਿੱਤੀ ਕਿ ਜਸਵੀਰ ਸਿੰਘ ਦੀ ਮੌਤ ਦੀ ਜਾਂਚ ਕਰਵਾਈ ਜਾਵੇ ਕਿਉਂਕਿ ਜਸਵੀਰ ਸਿੰਘ ਦੀ ਸਾਧਾਰਨ ਮੌਤ ਨਹੀਂ ਸਗੋਂ ਕਤਲ ਕੀਤਾ ਗਿਆ ਹੈ। ਮੌਕੇ ’ਤੇ ਮੌਜੂਦ ਐੱਸ. ਐੱਚ. ਓ .ਨੇ ਤਰੁੰਤ ਹੀ ਸਾਡੇ ਨਾਲ ਮੌਕੇ ਦੀ ਵਾਰਦਾਤ ’ਤੇ ਪਹੁੰਚ ਕੇ ਜਸਵੀਰ ਸਿੰਘ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਸ ਨੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੱਕ 174 ਦੀ ਕਾਰਵਾਈ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ- ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤੇ ਮੁੰਡਿਆਂ ਨਾਲ ਵਾਪਰਿਆ ਭਾਣਾ, 17 ਸਾਲਾ ਮੁੰਡੇ ਦੀ ਹੋਈ ਮੌਤ
ਚੰਦ ਸਿੰਘ ਅਤੇ ਉਸ ਦੇ ਨਾਲ ਆਏ ਮੁੰਡੇ ਹਰਨੇਕ ਸਿੰਘ ਨੇ ਦੱਸਿਆ ਕਿ ਹੁਣ ਪੋਸਟਮਾਰਟਮ ਰਿਪੋਰਟ ਵਿਚ ਡਾਕਟਰਾਂ ਨੇ ਮੌਤ ਦਾ ਕਾਰਨ ਸਾਹ ਬੰਦ ਹੋਣਾ ਦੱਸਿਆ ਗਿਆ ਹੈ ਤੇ ਜਸਵੀਰ ਸਿੰਘ ਦੀ ਗਰਦਨ ’ਤੇ ਰੱਸੀ ਦੇ ਨਿਸ਼ਾਨ ਵੀ ਸਨ, ਜਿਸ ਤੋਂ ਸਾਬਤ ਹੰਦਾ ਹੈ ਕਿ ਜਸਵੀਰ ਸਿੰਘ ਦਾ ਕਤਲ ਕੀਤਾ ਗਿਆ ਹੈ। ਬਜ਼ੁਰਗ ਚੰਦ ਸਿੰਘ ਨੇ ਆਪਣੀ ਨੂੰਹ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸ਼ਾਜਿਸ਼ ਦੇ ਤਹਿਤ ਜਸਵੀਰ ਸਿੰਘ ਦਾ ਕਤਲ ਕੀਤਾ ਹੈ। ਇਸ ਮਾਮਲੇ ਸਬੰਧੀ ਜਦੋਂ ਚੰਦ ਸਿੰਘ ਦੀ ਨੂੰਹ ਅਤੇ ਮ੍ਰਿਤਕ ਜਸਵੀਰ ਸਿੰਘ ਦੀ ਪਤਨੀ ਪਰਮਜੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਫੋਨ ਮੁੰਡੇ ਜੀਵਨ ਸਿੰਘ ਨੂੰ ਫੜਾ ਦਿੱਤਾ। ਜੀਵਨ ਸਿੰਘ ਦਾ ਕਹਿਣਾ ਹੈ ਕਿ ਉਸਦੇ ਪਿਤਾ ਨੂੰ ਕੈਂਸਰ ਸੀ ਅਤੇ ਉਹ ਆਪ੍ਰੇਸ਼ਨ ਨਹੀਂ ਕਰਵਾਉਣਾ ਚਾਹੁੰਦਾ ਸੀ, ਜਿਸ ਕਰਕੇ ਉਸ ਨੇ ਸ਼ਰਾਬੀ ਹਾਲਤ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ- 8 ਸਾਲਾ ਸਾਨਵੀ ਨੇ ਸਰ ਕੀਤੀ ਆਸਟ੍ਰੇਲੀਆ ਦੀ ਮਾਊਂਟ ਕਿਸਕਿਆਸਕੋ ਚੋਟੀ, ਲਹਿਰਾਇਆ ਤਿਰੰਗਾ
ਇਹ ਵੀ ਪਤਾ ਲੱਗਾ ਹੈ ਕਿ ਪੁਲਸ ਵੱਲੋਂ 174 ਦੀ ਕਾਰਵਾਈ ਮੌਕੇ ਮ੍ਰਿਤਕ ਦੀ ਪਤਨੀ ਸਮੇਤ ਪਰਿਵਾਰ ਨੇ ਬਿਆਨ ਦੇ ਕੇ ਕਿਹਾ ਸੀ ਕਿ ਜਸਵੀਰ ਸਿੰਘ ਦੀ ਮੌਤ ਬੀਮਾਰੀ ਅਤੇ ਸ਼ਰਾਬ ਕਾਰਨ ਹੋਈ ਹੈ ਪਰ ਜਦੋਂ ਪੋਸਟਮਾਰਟਮ ਵਿਚ ਗਲ਼ੇ ’ਤੇ ਨਿਸ਼ਾਨ ਆ ਗਏ ਤਾਂ ਫਿਰ ਪਰਿਵਾਰ ਨੇ ਖ਼ੁਦਕੁਸ਼ੀ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਧਰ ਇਸ ਮਾਮਲੇ ਵਿਚ ਡੀ .ਐੱਸ. ਪੀ. ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਬਜ਼ੁਰਗ ਚੰਦ ਸਿੰਘ ਨੇ ਇਸ ਸਬੰਧੀ ਗਵਾਹਾਂ ਅਤੇ ਸਬੂਤਾਂ ਦੇ ਆਧਾਰ ’ਤੇ ਆ ਕੇ ਬਿਆਨ ਦਰਜ ਕਰਵਾਏ ਹਨ ਤੇ ਬਾਕੀ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਮਾਮਲਾ ਸਪੱਸ਼ਟ ਹੋ ਜਾਵੇਗਾ ਤੇ ਅਗਲੀ ਕਾਰਵਾਈ ਹੋਵੇਗੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।