ਪਿਓ-ਧੀ ਦੇ ਪਵਿੱਤਰ ਰਿਸ਼ਤੇ ਨੂੰ ਦਾਗ ਲਾ ਗਿਆ ਇਹ ਪਿਤਾ, ਕੀਤੀ ਅਜਿਹੀ ਕਰਤੂਤ ਸੁਣ ਉੱਡ ਜਾਣ ਹੋਸ਼

02/25/2017 6:52:50 PM

ਅੰਮ੍ਰਿਤਸਰ (ਅਰੁਣ) : ਇਥੋਂ ਦੇ ਜਵਾਹਰ ਨਗਰ ਵਿਖੇ ਇਕ ਕਲਯੁਗੀ ਪਿਤਾ ਵਲੋਂ ਧੀ ਨਾਲ ਜਬਰ-ਜ਼ਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਉਜਾਗਰ ਹੋਣ ਤੋਂ ਬਾਅਦ 7ਵੀਂ ਕਲਾਸ ਦੀ ਵਿਦਿਆਰਥਣ ਨੂੰ ਜਬਰੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਬਾਪ ਖਿਲਾਫ ਥਾਣਾ ਸਦਰ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤ ਵਿਚ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਮਾਂ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਸ ਦੇ ਪਿਤਾ ਰਾਜੂ ਨੇ ਦੂਸਰਾ ਵਿਆਹ ਕਰਵਾ ਲਿਆ ਅਤੇ ਜਦੋਂ ਉਸ ਦੀ ਮਤਰੇਈ ਮਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਈ ਸੀ ਤਾਂ ਮਗਰੋਂ ਉਸ ਦੇ ਪਿਤਾ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ।
ਪੀੜਤ ਲੜਕੀ ਨੇ ਦੱਸਿਆ ਕਿ ਇਕ ਦਿਨ ਫਿਰ ਜਦੋਂ ਉਸ ਦੀ ਮਾਂ ਬਾਜ਼ਾਰ ਗਈ ਤਾਂ ਉਸ ਨੇ ਮੁੜ ਉਸ ਨਾਲ ਜਬਰ-ਜ਼ਨਾਹ ਕੀਤਾ। ਅਖੀਰ ਉਸ ਨੇ ਸਾਰੀ ਹੱਡਬੀਤੀ ਆਪਣੇ ਸਕੂਲ ਅਧਿਆਪਕ ਨੂੰ ਦੱਸੀ। ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਕੀਤੀ ਗਈ। ਪੁਲਸ ਨੇ ਦੋਸ਼ੀ ਪਿਤਾ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News