ਦਿਲ ਵਲੂੰਧਰਣ ਵਾਲੀ ਘਟਨਾ, ਪਿਤਾ ਨਾਲ ਪੱਠੇ ਕੁਤਰ ਰਹੀ ਧੀ ਆਈ ਇੰਜਣ ਦੀ ਲਪੇਟ ''ਚ

Monday, Nov 16, 2020 - 06:12 PM (IST)

ਦਿਲ ਵਲੂੰਧਰਣ ਵਾਲੀ ਘਟਨਾ, ਪਿਤਾ ਨਾਲ ਪੱਠੇ ਕੁਤਰ ਰਹੀ ਧੀ ਆਈ ਇੰਜਣ ਦੀ ਲਪੇਟ ''ਚ

ਭੁੱਚੋ ਮੰਡੀ (ਨਾਗਪਾਲ) : ਪਿੰਡ ਭੁੱਚੋ ਕਲਾਂ ਵਿਖੇ ਪਸ਼ੂਆਂ ਲਈ ਪੱਠੇ ਕੁਤਰਨ ਸਮੇਂ ਇਕ 10 ਸਾਲਾ ਬੱਚੀ ਦੇ ਇੰਜਣ ਦੀ ਲਪੇਟ 'ਚ ਆਉਣ ਕਾਰਣ ਮੌਤ ਹੋ ਗਈ। ਬੱਚੀ ਕਮਲਜੋਤ ਕੌਰ ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਮਸ਼ੀਨ ਨਾਲ ਪੱਠੇ ਕੁਤਰ ਰਿਹਾ ਸੀ ਅਤੇ ਕਮਲਜੋਤ ਉਸ ਨੂੰ ਪੱਠੇ ਚੁੱਕ ਕੇ ਫੜਾ ਰਹੀ ਸੀ।

ਇਹ ਵੀ ਪੜ੍ਹੋ :  ਸ਼ਰੇਆਮ ਵਾਲਾਂ ਤੋਂ ਫੜ ਕੇ ਧੂਹ-ਧੂਹ ਕੁੱਟੀ ਜਨਾਨੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਬੱਚੀ ਦੇ ਪਿਤਾ ਨੇ ਦੱਸਿਆ ਕਿ ਪੱਠੇ ਕੁਤਰਨ ਦੌਰਾਨ ਕਮਲਜੀਤ ਕੌਰ ਦੀ ਕਮੀਜ਼ ਇੰਜਣ 'ਚ ਫਸ ਜਾਣ ਨਾਲ ਇੰਜਣ ਦੀ ਤੇਜ਼ ਰਫ਼ਤਾਰ ਨੇ ਉਸ ਨੂੰ ਚੁੱਕ ਕੇ ਧਰਤੀ 'ਤੇ ਪਟਕ ਕੇ ਮਾਰਿਆ। ਇਸ ਨਾਲ ਲੜਕੀ ਦੀ ਗਰਦਨ ਦੀ ਹੱਡੀ ਟੁੱਟ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ :  ਦੀਵਾਲੀ ਵਾਲੀ ਰਾਤ ਵਾਪਰੀ ਵੱਡੀ ਵਾਰਦਾਤ, ਪਿਤਾ ਦੀ ਤਸਵੀਰ ਸਾਹਮਣੇ ਰੱਖ ਕੀਤੀ ਖ਼ੁਦਕੁਸ਼ੀ


author

Gurminder Singh

Content Editor

Related News