6 ਕਰੋੜ ਕਿੱਥੇ ਗਾਇਬ ਹੋਏ ਆਈ. ਜੀ. ਕਰਨਗੇ ਪਾਦਰੀ ਦੇ ਦੋਸ਼ਾਂ ਦੀ ਜਾਂਚ

Tuesday, Apr 02, 2019 - 12:11 PM (IST)

6 ਕਰੋੜ ਕਿੱਥੇ ਗਾਇਬ ਹੋਏ ਆਈ. ਜੀ. ਕਰਨਗੇ ਪਾਦਰੀ ਦੇ ਦੋਸ਼ਾਂ ਦੀ ਜਾਂਚ

ਜਲੰਧਰ/ਚੰਡੀਗੜ੍ਹ (ਰਮਨਜੀਤ)— ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਸੋਮਵਾਰ ਨੂੰ ਖੰਨਾ ਪੁਲਸ ਵੱਲੋਂ ਹਾਲ ਹੀ 'ਚ ਰੋਮਨ ਕੈਥੋਲਿਕ ਗਿਰਜਾ ਘਰ ਦੇ ਪਾਦਰੀ ਦੇ ਜਲੰਧਰ ਸਥਿਤ ਘਰ 'ਤੇ ਛਾਪਾ ਮਾਰ ਕੇ ਬਰਾਮਦ ਕੀਤੇ ਗਏ ਕਰੋੜਾਂ ਰੁਪਏ ਦੀ ਕਥਿਤ ਦੁਰਵਰਤੋਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਪੰਜਾਬ ਪੁਲਸ ਸੂਤਰਾਂ ਅਨੁਸਾਰ ਜਾਂਚ ਆਈ. ਜੀ. ਕ੍ਰਾਈਮ ਪ੍ਰਵੀਨ ਕੁਮਾਰ ਸਿਨਹਾ ਨੂੰ ਦਿੱਤੀ ਗਈ ਹੈ। ਗਿਰਜਾ ਘਰ ਦੇ ਜਲੰਧਰ ਦੇ ਪਾਦਰੀ ਐਂਥਨੀ ਮੈਡਾਸੇਰੀ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਖੰਨਾ ਪੁਲਸ ਖਿਲਾਫ 6.66 ਕਰੋੜ ਰੁਪਏ ਦੀ ਹੇਰਾਫੇਰੀ ਦਾ ਗੰਭੀਰ ਦੋਸ਼ ਲਗਾਏ ਸਨ। ਉਥੇ ਹੀ, ਪੁਲਸ ਵੱਲੋਂ ਆਪਣੇ ਪੱਧਰ 'ਤੇ ਕੀਤੀ ਗਈ ਮੁੱਢਲੀ ਜਾਂਚ 'ਚ ਵੀ ਡੀ. ਆਈ. ਜੀ. ਪੱਧਰ ਦੇ ਇਕ ਅਧਿਕਾਰੀ ਵੱਲੋਂ ਮਾਮਲੇ 'ਤੇ ਸ਼ੱਕ ਜਤਾਉਂਦੇ ਹੋਏ ਇਸ ਦੀ ਉੱਚ ਪੱਧਰ ਜਾਂਚ ਦੀ ਸਿਫਾਰਿਸ਼ ਡੀ. ਜੀ. ਪੀ. ਨੂੰ ਕੀਤੀ ਗਈ ਸੀ। ਉਸ ਤੋਂ ਬਾਅਦ ਹੀ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਵੱਲੋਂ ਇਹ ਜਾਂਚ ਕਰਾਉਣ ਦਾ ਫੈਸਲਾ ਲਿਆ ਗਿਆ ਹੈ।
ਯਾਦ ਰਹੇ ਕਿ ਖੰਨਾ ਪੁਲਸ ਦੇ ਐੱਸ. ਐੱਸ. ਪੀ. ਧਰੁਵ ਦਹੀਆ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਇਹ ਖੁਲਾਸਾ ਕੀਤਾ ਗਿਆ ਸੀ ਕਿ ਛਾਪੇਮਾਰੀ 'ਚ 9.66 ਕਰੋੜ ਬਰਾਮਦ ਹੋਏ ਹਨ, ਜਦੋਂਕਿ ਪਾਦਰੀ ਦਾ ਕਹਿਣਾ ਹੈ ਕਿ ਉਕਤ ਰਾਸ਼ੀ 16 ਕਰੋੜ ਤੋਂ ਜ਼ਿਆਦਾ ਸੀ ਅਤੇ ਉਸ ਦਾ ਪੂਰਾ ਹਿਸਾਬ-ਕਿਤਾਬ ਉਨ੍ਹਾਂ ਦੇ ਕੋਲ ਮੌਜੂਦ ਹੈ ਅਤੇ ਉਕਤ ਰਾਸ਼ੀ ਉਸ ਸਮੇਂ ਜ਼ਬਤ ਕੀਤੀ ਗਈ ਜਦੋਂ ਬੈਂਕ ਦੇ ਅਧਿਕਾਰੀ ਉਸ ਨੂੰ ਜਮ੍ਹਾ ਕਰਨ ਲਈ ਗਿਣਤੀ ਕਰ ਰਹੇ ਸਨ।


author

shivani attri

Content Editor

Related News