ਗੱਡੀ 'ਤੇ ਪੀਲੀ ਬੱਤੀ ਲਾ ਕੇ ਘੁੰਮਦੇ ਸੀ ਪਿਓ-ਪੁੱਤ, ਪੁਲਸ ਨੇ ਇੰਝ ਕੀਤੇ ਕਾਬੂ (ਵੀਡੀਓ)

Tuesday, May 16, 2023 - 10:02 PM (IST)

ਗੱਡੀ 'ਤੇ ਪੀਲੀ ਬੱਤੀ ਲਾ ਕੇ ਘੁੰਮਦੇ ਸੀ ਪਿਓ-ਪੁੱਤ, ਪੁਲਸ ਨੇ ਇੰਝ ਕੀਤੇ ਕਾਬੂ (ਵੀਡੀਓ)

ਹੁਸ਼ਿਆਰਪੁਰ (ਅਮਰੀਕ) : ਸ਼ਹਿਰ 'ਚ ਅੱਜ ਪੁਰਾਣੀ ਕਚਹਿਰੀ ਨੇੜੇ ਇਕ ਢਾਬੇ 'ਤੇ ਪੀਲੀ ਬੱਤੀ ਲੱਗੀ ਸ਼ੱਕੀ ਨਿੱਜੀ ਕਾਰ ਖੜ੍ਹੀ ਹੋਣ ਕਾਰਨ ਪੁਲਸ ਅਤੇ ਖੁਫੀਆ ਤੰਤਰ ਇਕਦਮ ਹਰਕਤ 'ਚ ਆ ਗਿਆ। ਜਾਣਕਾਰੀ ਮੁਤਾਬਕ ਪੀਲੀ ਬੱਤੀ ਕਾਰ ਮਾਲਕ ਇਕ ਢਾਬੇ 'ਤੇ ਜਦੋਂ ਰੋਟੀ ਖਾ ਰਿਹਾ ਸੀ ਤਾਂ ਇਸ ਦੀ ਸੂਚਨਾ ਕਿਸੇ ਨੇ ਥਾਣਾ ਸਦਰ ਨੂੰ ਦਿੱਤੀ, ਜਿਸ 'ਤੇ ਤੁਰੰਤ ਫ਼ਿਲਮੀ ਅੰਦਾਜ਼ 'ਚ ਪੁਲਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਅਜਬ-ਗਜ਼ਬ : ਸਿਰਫ਼ 30 ਮਿੰਟ ’ਚ ਹੋਵੇਗੀ ਤਬਾਹੀ, ਧਰਤੀ ’ਤੇ ਉੱਠਣਗੀਆਂ ਅੱਗ ਦੀਆਂ ਲਪਟਾਂ, ਨਾਸਾ ਦੀ ਚਿਤਾਵਨੀ

ਕਾਰ ਚਾਲਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਨੌਜਵਾਨ ਪੁੱਤ ਨੇ ਆਨਲਾਈਨ ਸਾਈਟ ਤੋਂ ਇਹ ਬੱਤੀ ਮੰਗਵਾਈ ਸੀ ਤੇ ਉਸ ਨੂੰ ਸ਼ੌਕ ਹੈ ਕਿ ਉਹ ਇਸ ਤਰ੍ਹਾਂ ਬੱਤੀ ਲਗਾ ਕੇ ਘੁੰਮੇ। ਥਾਣਾ ਸਦਰ ਮੁਖੀ ਲਵਕੇਸ਼ ਕੁਮਾਰ ਨੇ ਦੱਸਿਆ ਕਿ ਕਾਰ ਅਤੇ ਇਸ ਦੇ ਚਾਲਕਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਇਹ ਇਲਾਕਾ ਥਾਣਾ ਸਿਟੀ 'ਚ ਪੈਂਦਾ ਹੈ ਅਤੇ ਮੌਕੇ 'ਤੇ ਪਹੁੰਚੇ ਥਾਣਾ ਸਿਟੀ ਮੁਲਜ਼ਮ ਅਗਲੀ ਜਾਂਚ ਕਰਕੇ ਬਣਦੀ ਕਾਰਵਾਈ ਕਰਨਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News