ਪਿਓ ਤੇ ਭਰਾ ਨੇ ਕੀਤੀ ਰਾਹ ''ਚ ਘੇਰ ਕੇ ਕੁੱਟਮਾਰ

Sunday, Aug 20, 2017 - 07:28 AM (IST)

ਪਿਓ ਤੇ ਭਰਾ ਨੇ ਕੀਤੀ ਰਾਹ ''ਚ ਘੇਰ ਕੇ ਕੁੱਟਮਾਰ

ਮੁੱਲਾਂਪੁਰ ਦਾਖਾ, (ਕਾਲੀਆ)- ਗੁਰਚਰਨ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਪੰਡੋਰੀ ਨੇ ਥਾਣਾ ਦਾਖਾ ਨੂੰ ਲਿਖਤੀ ਸ਼ਿਕਾਇਤ ਵਿਚ ਇਨਸਾਫ ਲਈ ਗੁਹਾਰ ਲਾਈ ਹੈ ਕਿ ਮੇਰੇ ਪਿਤਾ ਨਿਰਮਲ ਸਿੰਘ ਅਤੇ ਮੇਰੇ ਭਰਾ ਤਰਸੇਮ ਸਿੰਘ ਨੇ ਮੈਨੂੰ ਰੰਜਿਸ਼ ਤਹਿਤ ਰਾਤ 9.30 ਵਜੇ ਰਾਹ ਵਿਚ ਘੇਰ ਕੇ ਮਾਰੂ ਹਥਿਆਰਾਂ ਨਾਲ ਕੁੱਟਿਆ ਅਤੇ ਕੁੱਟਮਾਰ ਸਮੇਂ ਇਨ੍ਹਾਂ ਦੇ ਨਾਲ ਦੋ ਅਣਪਛਾਤੇ ਵਿਅਕਤੀ ਵੀ ਸਨ।
ਪੀੜਤ ਨੇ ਦੱਸਿਆ ਕਿ ਉਸ ਦਾ ਕੇਸ ਐੱਸ. ਡੀ. ਐੱਮ. ਦੀ ਅਦਾਲਤ ਵਿਚ ਜ਼ਮੀਨ ਦੀ ਹੋਈ ਵੰਡ ਨੂੰ ਤੁੜਵਾਉਣ ਦਾ ਲੱਗਾ ਹੋਇਆ ਹੈ ਅਤੇ ਜੋ ਫੈਸਲਾ ਹੋਵੇਗਾ, ਮੇਰੇ ਲਈ ਇਨਸਾਫ ਪਸੰਦ ਹੋਵੇਗਾ ਪਰ ਮੇਰਾ ਪਿਓ ਨਿਰਮਲ ਸਿੰਘ ਅਤੇ ਭਰਾ ਤਰਸੇਮ ਸਿੰਘ ਵੰਡੀ ਜ਼ਮੀਨ ਤੁੜਵਾਉਣ ਵਿਚ ਲੱਗੇ ਹੋਏ ਹਨ ਜਿਸ ਤਹਿਤ ਇਨ੍ਹਾਂ ਨੇ ਦੋ ਸਾਥੀਆਂ ਨਾਲ ਮਿਲ ਕੇ ਰਾਤ 9.30 ਵਜੇ ਉਦੋਂ ਕੁੱਟਮਾਰ ਕੀਤੀ ਜਦੋਂ ਮੈਂ ਆਪਣੇ ਖੇਤਾਂ ਨੂੰ ਪਾਣੀ ਦੇਣ ਲਈ ਮੋਟਰ ਚਲਾ ਕੇ ਆ ਰਿਹਾ ਸੀ। ਪਾਣੀ ਦੀ ਵਾਰੀ ਵੀ ਝਗੜੇ ਦਾ ਕਾਰਨ ਹੈ ਅਤੇ ਉਹ ਮੈਨੂੰ ਜ਼ਮੀਨ ਵੇਚਣ ਲਈ ਕਹਿ ਰਹੇ ਹਨ ਅਤੇ ਮੈਂ ਵੇਚਣੀ ਨਹੀਂ ਚਾਹੁੰਦਾ। ਜ਼ਖਮੀ ਹਾਲ ਵਿਚ ਮੈਨੂੰ ਜ਼ੇਰੇ ਇਲਾਜ ਅਧੀਨ ਸਿੱਧਵਾਂ ਬੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਥਾਣਾ ਮੁਖੀ ਜਸਬੀਰ ਸਿੰਘ ਮੁਤਾਬਕ ਪੁਲਸ ਕੇਸ ਦੀ ਜਾਂਚ ਕਰ ਰਹੀ ਹੈ। 


Related News