ਰਾਤੀਂ ਪਿਤਾ ਨੂੰ ਰੋਟੀ ਦੇਣ ਗਿਆ ਸੀ ਪੁੱਤ, ਸਵੇਰੇ ਇਸ ਹਾਲਾਤ ''ਚ ਲਾਸ਼ ਦੇਖ ਪਰਿਵਾਰ ਦੇ ਉੱਡੇ ਹੋਸ਼

9/14/2020 5:38:44 PM

ਤਰਨਤਾਰਨ (ਵਿਜੇ) : ਤਰਨਤਾਰਨ ਦੇ ਮੁਹੱਲਾ ਮੁਰਾਦਪੁਰ ਵਿਖੇ ਵਿਸ਼ਾਲ ਨਾਮਕ ਨੌਜਵਾਨ ਦਾ ਬੀਤੀ ਰਾਤ ਸ਼ੱਕੀ ਹਾਲਾਤ ਵਿਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੀਤੀ ਰਾਤ ਘਰੋਂ ਆਪਣੇ ਪਿਤਾ ਨੂੰ ਨਜ਼ਦੀਕ ਦਾਣਾ ਮੰਡੀ ਵਿਚ ਰੋਟੀ ਦੇਣ ਗਿਆ ਸੀ ਪਰ ਰਾਤ ਨੂੰ ਵਾਪਸ ਘਰ ਨਹੀ ਆਇਆ। ਮ੍ਰਿਤਕ ਦੀ ਲਾਸ਼ ਸਵੇਰੇ ਮੁਹੱਲੇ ਦੇ ਇਕ ਖਾਲ੍ਹੀ ਪਏ ਪਲਾਟ ਵਿਚ ਝਾੜੀਆਂ 'ਚ ਬੰਨ੍ਹੀ ਹੋਈ ਮਿਲੀ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਵੱਲੋ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ :  ਦਿੱਲੀ ਹਾਈਕੋਰਟ ਦਾ ਡੇਰਾ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਝਟਕਾ

ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਦੱਸਿਆਂ ਕਿ ਬੀਤੀ ਰਾਤ ਉਹ ਰੋਟੀ ਦੇਣ ਲਈ ਮੰਡੀ ਗਿਆ ਸੀ ਪਰ ਰਾਤ ਨੂੰ ਘਰ ਵਾਪਸ ਨਹੀਂ ਆਇਆਂ ਸਵੇਰੇ ਉਸਦੀ ਲਾਸ਼ ਝਾੜੀਆਂ ਵਿਚ ਰੱਸੀ ਨਾਲ ਬੰਨ੍ਹੀ ਹੋਈ ਮਿਲੀ। ਉਨ੍ਹਾਂ ਨੇ ਦੱਸਿਆ ਕਿ ਕਿਸੇ ਨਾਲ ਉਨ੍ਹਾਂ ਦੀ ਦੁਸ਼ਮਣੀ ਵੀ ਨਹੀਂ ਹੈ। ਪਰਿਵਾਰ ਦਾ ਕਹਿਣਾ ਹੈ ਕਿ ਵਿਸ਼ਾਲ ਦਾ ਕਤਲ ਕੀਤਾ ਗਿਆ ਹੈ। 

ਇਹ ਵੀ ਪੜ੍ਹੋ :  ਭਰਾ ਨਾਲ ਮਿਲ ਪਤਨੀ ਨੇ ਕੀਤੀ ਦਰਿੰਦਗੀ, ਪਤੀ ਨੂੰ ਦਿੱਤੀ ਰੂਹ ਕੰਬਾਊ ਮੌਤ

ਉੱਧਰ ਮੌਕੇ 'ਤੇ ਪਹੁੰਚੇ ਪੁਲਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰਕ ਮੈਬਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ :  ਅਕਾਲੀ ਦਲ ਦੇ ਸੀਨੀਅਰ ਆਗੂ ਦੀ ਕੋਰੋਨਾ ਕਾਰਣ ਮੌਤ


Gurminder Singh

Content Editor Gurminder Singh