ਮਜ਼ਦੂਰ ਪਿਤਾ ਨੂੰ ਰੋਟੀ ਦੇਣ ਆਇਆ ਸੀ ਪੁੱਤ, ਅਸਮਾਨੋਂ ਡਿੱਗੀ ਬਿਜਲੀ ਕਾਰਣ ਵਾਪਰ ਗਿਆ ਭਾਣਾ

Friday, Sep 04, 2020 - 09:33 PM (IST)

ਮਜ਼ਦੂਰ ਪਿਤਾ ਨੂੰ ਰੋਟੀ ਦੇਣ ਆਇਆ ਸੀ ਪੁੱਤ, ਅਸਮਾਨੋਂ ਡਿੱਗੀ ਬਿਜਲੀ ਕਾਰਣ ਵਾਪਰ ਗਿਆ ਭਾਣਾ

ਸੰਗਤ ਮੰਡੀ : ਜ਼ਿਲ੍ਹਾ ਬਠਿੰਡਾ ਦੀ ਸੰਗਤ ਮੰਡੀ ਦੇ ਪਿੰਡ ਸੰਗਤ ਕਲਾਂ ਵਿਖੇ ਸ਼ਾਮ ਸਮੇਂ ਅਸਮਾਨੀ ਬਿਜਲੀ ਡਿੱਗਣ ਕਾਰਨ 15 ਸਾਲਾਂ ਵਿਦਿਆਰਥੀ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੰਗਤ ਮੰਡੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਬੱਚੇ ਦੀ ਲਾਸ਼ ਨੂੰ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਬਠਿੰਡਾ ਭੇਜ ਦਿੱਤਾ। 

ਇਹ ਵੀ ਪੜ੍ਹੋ :  ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਵਾਦ 'ਚ ਗੈਂਗਸਟਰ ਦੀ ਐਂਟਰੀ, ਪਰਮੀਸ਼ ਵਰਮਾ ਕਾਂਡ ਦੁਹਰਾਉਣ ਦੀ ਚਿਤਾਵਨੀ

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਰਵੀ ਕੁਮਾਰ (15) ਪੁੱਤਰ ਬਲਬੀਰ ਸਿੰਘ ਇਕ ਗਰੀਬ ਘਰ ਨਾਲ ਸਬੰਧ ਰੱਖਦਾ ਹੈ। ਮ੍ਰਿਤਕ ਦਾ ਪਿਤਾ ਬਲਬੀਰ ਸਿੰਘ ਪਿੰਡ ਦੇ ਹੀ ਇਕ ਘਰ ਦੀ ਛੱਤ 'ਤੇ ਮਿੱਟੀ ਪਾ ਰਿਹਾ ਸੀ, ਇਸ ਦੌਰਾਨ ਰਵੀ ਕੁਮਾਰ ਆਪਣੇ ਪਿੱਤਾ ਲਈ ਰੋਟੀ ਲੈ ਕੇ ਗਿਆ ਸੀ। ਇਸ ਦੌਰਾਨ ਬਰਸਾਤ ਆਉਣ ਕਾਰਨ ਅਚਾਨਕ ਉਸ ਉਪਰ ਅਸਮਾਨੀ ਬਿਜਲੀ ਡਿੱਗ ਪਈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ :  ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਆਰਥਿਕ ਅਪਰਾਧ ਵਿੰਗ ਵੱਲੋਂ ਨੋਟਿਸ ਜਾਰੀ

ਘਟਨਾ ਦਾ ਪਤਾ ਲੱਗਦਿਆਂ ਥਾਣਾ ਸੰਗਤ ਮੰਡੀ ਦੀ ਪੁਲਸ ਮੌਕੇ 'ਤੇ ਪਹੁੰਚੀ। ਰਣਜੀਤ ਸਿੰਘ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਬੱਚਾ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਅੱਠਵੀ ਕਲਾਸ ਦਾ ਵਿਦਿਆਰਥੀ ਸੀ। ਮ੍ਰਿਤਕ ਦੋ ਭਰਾ ਸਨ। ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦਾ ਲਹਿਰ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ :  ਗਿਆਨੀ ਕੇਵਲ ਸਿੰਘ ਦੀ ਦਿੱਲੀ ਕਮੇਟੀ ਨੂੰ ਸੂਲਾਂ ਵਰਗੇ ਬੋਲਾਂ ਵਾਲੀ ਚਿੱਠੀ


author

Gurminder Singh

Content Editor

Related News