ਜ਼ਮੀਨ ਦੇ ਲਾਲਚ ’ਚ ਕੀਤਾ ਸੀ ਪਿਤਾ ਦਾ ਕਤਲ, ਹੁਣ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

Saturday, Jul 16, 2022 - 06:00 PM (IST)

ਜ਼ਮੀਨ ਦੇ ਲਾਲਚ ’ਚ ਕੀਤਾ ਸੀ ਪਿਤਾ ਦਾ ਕਤਲ, ਹੁਣ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਫਰੀਦਕੋਟ (ਜਗਦੀਸ਼) : ਥਾਣਾ ਸਦਰ ਵਿਚ ਪੈਂਦੇ ਪਿੰਡ ਸਾਧਾਵਾਲਾ ਦੇ ਇਕ ਵਿਅਕਤੀ ਦਾ ਉਸ ਦੇ ਪੁੱਤਰ ਵੱਲੋਂ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਤੇ ਸੈਸ਼ਨ ਜੱਜ ਰਮੇਸ਼ ਕੁਮਾਰੀ ਦੀ ਅਦਾਲਤ ਨੇ ਮਿਤ੍ਰਕ ਦੇ ਪੁੱਤਰ ਨੂੰ ਕਾਤਲ ਮੰਨਦੇ ਹੋਏ ਉਮਰ ਕੈਦ ਦੀ ਸਜ਼ਾ ਅਤੇ 10,000 ਰੁਪਏ ਜੁਰਮਾਨਾ ਅਤੇ ਜੁਰਮਾਨਾ ਜਮ੍ਹਾ ਨਾ ਕਰਾਉਣ ਦੀ ਸੂਰਤ ਵਿਚ 6 ਮਹੀਨੇ ਹੋਰ ਵਾਧੂ ਜੇਲ ਵਿਚ ਰਹਿਣ ਦਾ ਹੁਕਮ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਦੀ ਪੁਲਸ ਵੱਲੋਂ 7 ਜੁਲਾਈ 2020 ਨੂੰ ਗੁਰਮੁੱਖ ਸਿੰਘ ਪੁੱਤਰ ਗੁਰਦਿਆਲ ਸਿੰਘ ਦੇ ਕਤਲ ਸਬੰਧੀ ਮੁਕੱਦਮਾ ਨੰਬਰ 0080 ਅਧੀਨ ਧਾਰਾ 302, ਆਈ.ਪੀ.ਸੀ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਮ੍ਰਿਤਕ ਦੇ ਪੁੱਤਰ ਬਲਜੀਤ ਸਿੰਘ ਦੇ ਬਿਆਨ ਤੇ ਮ੍ਰਿਤਕ ਦੇ ਹੀ ਪੁੱਤਰ ਚਰਨਜੀਤ ਸਿੰਘ ਖ਼ਿਲਾਫ ਮਾਮਲਾ ਦਰਜ ਕਰਵਾਉਂਦੇ ਹੋਏ ਦੋਸ਼ ਲਾਇਆ ਸੀ ਕਿ ਉਸ ਦੇ ਬਾਪ ਨੇ ਇਕ ਸਾਲ ਪਹਿਲਾਂ 33 ਮਰਲੇ ਜਗ੍ਹਾ ਵੇਚੀ ਸੀ ਅਤੇ ਦੋਸ਼ੀ ਚਰਨਜੀਤ ਸਿੰਘ ਆਪਣੇ ਪਿਤਾ ਕੋਲੋਂ ਪੈਸੇ ਮੰਗਦਾ ਸੀ। 

ਇਸ ਕਾਰਨ ਦੋਸ਼ੀ ਚਰਨਜੀਤ ਸਿੰਘ ਲੜਾਈ ਝਗੜਾ ਕਰਦਾ ਸੀ, ਜਿਸ ਕਾਰਨ ਆਪਣੇ ਬਾਪ ਦਾ ਰੱਸੀ ਦੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਮੇਸ਼ ਕੁਮਾਰੀ ਦੀ ਅਦਾਲਤ ਨੇ ਦੋਵਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਮ੍ਰਿਤਕ ਦੇ ਪੁੱਤਰ ਚਰਨਜੀਤ ਸਿੰਘ ਨੂੰ ਆਪਣੇ ਪਿਤਾ ਗੁਰਮੁੱਖ ਸਿੰਘ ਦਾ ਕਾਤਲ ਪਾਇਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ।


author

Gurminder Singh

Content Editor

Related News