ਪਿਓ ਦੀਆਂ ਕਰਤੂਤਾਂ ਤੋਂ ਤੰਗ ਆ ਕੇ 14 ਸਾਲਾ ਬੱਚੀ ਪਹੁੰਚੀ ਮੁੰਬਈ, ਪੁਲਸ ਸਾਹਮਣੇ ਬਿਆਨ ਕੀਤਾ ਦਰਦ
Saturday, Jul 10, 2021 - 11:18 AM (IST)
ਚੰਡੀਗੜ੍ਹ (ਸੰਦੀਪ, ਲਲਨ) : 14 ਸਾਲਾ ਮਾਸੂਮ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਮੁਲਜ਼ਮ ਪਿਤਾ ਖ਼ਿਲਾਫ਼ ਗੌਰਮੈਂਟ ਰੇਲਵੇ ਪੁਲਸ (ਜੀ. ਆਰ. ਪੀ.) ਨੇ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜੀ. ਆਰ. ਪੀ. ਨੇ ਮੁਲਜ਼ਮ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਅਦਾਲਤ ਨੇ ਮੁਲਜ਼ਮ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਹੈ। ਮਾਸੂਮ ਆਪਣੇ ਸ਼ੋਸ਼ਣ ਤੋਂ ਇਸ ਹੱਦ ਤਕ ਪ੍ਰੇਸ਼ਾਨ ਸੀ ਕਿ ਡਰ ਕਾਰਨ ਉਹ ਬਾਂਦਰਾ ਐਕਸਪ੍ਰੈੱਸ ਵਿਚ ਸਵਾਰ ਹੋ ਕੇ ਮੁੰਬਈ ਪਹੁੰਚ ਗਈ ਸੀ। ਉੱਥੇ ਰੇਲਵੇ ਸਟੇਸ਼ਨ ’ਤੇ ਚਾਈਲਡ ਵੈੱਲਫੇਅਰ ਕਮੇਟੀ (ਸੀ. ਡਬਲਯੂ. ਸੀ.) ਨੇ ਜਦੋਂ ਮਾਸੂਮ ਦੀ ਕਾਊਂਸਲਿੰਗ ਕੀਤੀ ਤਾਂ ਸਾਰੀ ਗੱਲ ਸਾਹਮਣੇ ਆਈ। ਬੱਚੀ ਨੂੰ ਰੇਲਵੇ ਪੁਲਸ ਚੰਡੀਗੜ੍ਹ ਲਿਆਈ ਅਤੇ ਅੱਗੇ ਦੀ ਕਾਰਵਾਈ ਕੀਤੀ।
ਇਹ ਵੀ ਪੜ੍ਹੋ : ਮੁੱਲਾਂਪੁਰ ਦਾਖਾ ’ਚ ਹੈਵਾਨੀਅਤ ਦੀ ਹੱਦ, ਸਕੇ ਪਿਓ ਨੇ ਨੌਜਵਾਨ ਧੀ ਦੀ ਲੁੱਟੀ ਪੱਤ, ਹੈਰਾਨ ਕਰਨ ਵਾਲੀ ਹੈ ਘਟਨਾ
ਘਰ ਵਾਪਸ ਨਹੀਂ ਜਾਣਾ ਚਾਹੁੰਦੀ ਸੀ ਬੱਚੀ
ਬੱਚੀ ਲਖਨਊ ਸਥਿਤ ਆਪਣੇ ਪਿੰਡ ਤੋਂ 10 ਜੂਨ ਨੂੰ ਸਦਭਾਵਨਾ ਐਕਸਪ੍ਰੈੱਸ ਵਿਚ ਚੰਡੀਗੜ੍ਹ ਪਹੁੰਚੀ ਸੀ। ਇਸ ਦੌਰਾਨ ਬੱਚੀ ਨੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਉਸਦਾ ਪਿਤਾ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ ਪਰ ਮਾਂ ਨੂੰ ਆਪਣੀ ਮਾਸੂਮ ਬੱਚੀ ਦੀਆਂ ਗੱਲਾਂ ’ਤੇ ਭਰੋਸਾ ਨਾ ਹੋਇਆ ਅਤੇ ਉਸ ਨੇ ਬੱਚੀ ਨੂੰ ਅਣਸੁਣਿਆ ਕਰ ਦਿੱਤਾ ਪਰ ਪਿਤਾ ਦੀਆਂ ਇਨ੍ਹਾਂ ਘਿਨੌਣੀਆਂ ਹਰਕਤਾਂ ਤੋਂ ਬੱਚੀ ਇਸ ਹੱਦ ਤਕ ਡਰ ਚੁੱਕੀ ਸੀ ਕਿ ਉਹ ਆਪਣੇ ਘਰ ਵਾਪਸ ਜਾਣਾ ਹੀ ਨਹੀਂ ਚਾਹੁੰਦੀ ਸੀ।
ਇਹ ਵੀ ਪੜ੍ਹੋ : ਗੈਂਗਸਟਰ ਰਹੇ ਕੁਲਵੀਰ ਨਰੂਆਣਾ ਨੂੰ ਗੋਲ਼ੀਆਂ ਨਾਲ ਭੁੰਨਣ ਵਾਲਾ ਮੰਨਾ ਗ੍ਰਿਫ਼ਤਾਰ, ਇੰਝ ਖੇਡਿਆ ਖੂਨੀ ਖੇਡ
ਡਰ ਕਾਰਨ ਬੱਚੀ ਰੇਲਵੇ ਸਟੇਸ਼ਨ ’ਤੇ ਹੀ ਮਾਂ ਨਾਲੋਂ ਵੱਖ ਹੋ ਗਈ ਅਤੇ ਬਿਨ੍ਹਾਂ ਕੁਝ ਸੋਚੇ-ਸਮਝੇ ਉੱਥੇ ਜਾਣ ਲਈ ਖੜ੍ਹੀ ਬਾਂਦਰਾ ਐਕਸਪ੍ਰੈੱਸ ਵਿਚ ਸਵਾਰ ਹੋ ਕੇ ਮੁੰਬਈ ਪਹੁੰਚ ਗਈ। 1 ਜੁਲਾਈ ਨੂੰ ਮੁੰਬਈ ਪੁਲਸ ਨੇ ਚੰਡੀਗੜ੍ਹ ਵਿਚ ਜੀ. ਆਰ. ਪੀ. ਅਤੇ ਬੱਚੀ ਦੀ ਮਾਂ ਨੂੰ ਕਾਲ ਕਰ ਕੇ ਉਸ ਦੇ ਉੱਥੇ ਮਿਲਣ ਅਤੇ ਉਸ ਨਾਲ ਹੋਣ ਵਾਲੇ ਅਪਰਾਧ ਬਾਰੇ ਦੱਸਿਆ। ਇਸ ’ਤੇ ਜੀ. ਆਰ. ਪੀ. ਟੀਮ ਤੁਰੰਤ ਮੁੰਬਈ ਪਹੁੰਚੀ ਅਤੇ ਸਾਰੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਬੱਚੀ ਨੂੰ ਚੰਡੀਗੜ੍ਹ ਵਾਪਸ ਲਿਆਈ।
ਇਹ ਵੀ ਪੜ੍ਹੋ : ਜਲੰਧਰ ਦੇ ਡਿਪਟੀ ਕਤਲ ਕਾਂਡ ’ਚ ਫਰੀਦਕੋਟ ਜੇਲ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਚਿੱਦੀ ਕੋਲੋਂ ਪੁੱਛਗਿੱਛ
ਬੱਚੀ ਦਾ ਮੈਡੀਕਲ ਕਰਵਾਇਆ, ਮੈਜਿਸਟ੍ਰੇਟ ਸਾਹਮਣੇ ਦਰਜ ਕਰਵਾਏ ਬਿਆਨ
ਚੰਡੀਗੜ੍ਹ ਪਹੁੰਚਣ ’ਤੇ ਚਾਈਲਡ ਵੈੱਲਫੇਅਰ ਕਮੇਟੀ ਨੇ ਚਾਈਲਡ ਹੈਲਪਲਾਈਨ ਦੀ ਮਦਦ ਨਾਲ ਮਾਸੂਮ ਬੱਚੀ ਦੀ ਕਾਊਂਸਲਿੰਗ ਕੀਤੀ। ਬੱਚੀ ਦੀ ਕਾਊਂਸਲਿੰਗ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਸਦਾ ਪਿਤਾ ਹੀ ਆਏ ਦਿਨ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ। ਇਸ ਸਬੰਧੀ ਉਸ ਨੇ ਕਈ ਵਾਰ ਆਪਣੀ ਮਾਂ ਨੂੰ ਦੱਸਿਆ ਪਰ ਮਾਂ ਨੇ ਉਸ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ। ਕਾਊਂਸਲਿੰਗ ਰਿਪੋਰਟ ਚਾਈਲਡ ਵੈੱਲਫੇਅਰ ਕਮੇਟੀ ਨੂੰ ਸੌਂਪੀ ਗਈ। ਬੱਚੀ ਦੀ ਕਾਊਂਸਲਿੰਗ ਰਿਪੋਰਟ ਤੋਂ ਬਾਅਦ ਉਸਦਾ ਮੈਡੀਕਲ ਕਰਵਾਇਆ ਗਿਆ। ਜੀ. ਆਰ. ਪੀ. ਨੇ ਮੈਜਿਸਟ੍ਰੇਟ ਸਾਹਮਣੇ ਬੱਚੀ ਦੇ ਬਿਆਨ ਕਰਵਾਏ। ਇਸ ਤੋਂ ਬਾਅਦ ਮੁਲਜ਼ਮ ਨੂੰ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ : ਨਵ-ਵਿਆਹੀ ਵਹੁਟੀ ਨੇ ਚਾੜ੍ਹਿਆ ਚੰਨ, ਹੋਇਆ ਕੁਝ ਅਜਿਹਾ ਕਿ ਪੇਕੇ ਫੇਰਾ ਪਵਾਉਣ ਗਏ ਲਾੜੇ ਦੇ ਉੱਡੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?