ਹੁਸ਼ਿਆਰਪੁਰ ’ਚ ਸ਼ਰਮਨਾਕ ਘਟਨਾ, ਧੀ ਦੀਆਂ ਚੀਕਾਂ ਸੁਣ ਭੱਜੀ ਆਈ ਮਾਂ, ਪਿਓ ਨੂੰ ਇਸ ਹਾਲਤ ’ਚ ਦੇਖ ਉੱਡੇ ਹੋਸ਼

Wednesday, Aug 02, 2023 - 06:25 PM (IST)

ਹੁਸ਼ਿਆਰਪੁਰ ’ਚ ਸ਼ਰਮਨਾਕ ਘਟਨਾ, ਧੀ ਦੀਆਂ ਚੀਕਾਂ ਸੁਣ ਭੱਜੀ ਆਈ ਮਾਂ, ਪਿਓ ਨੂੰ ਇਸ ਹਾਲਤ ’ਚ ਦੇਖ ਉੱਡੇ ਹੋਸ਼

ਚੱਬੇਵਾਲ (ਗੁਰਮੀਤ) : ਇਥੋਂ ਦੇ ਇਕ ਇਲਾਕੇ ਦਾ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਪਿਓ ਵਲੋਂ ਆਪਣੀ ਸੱਤ ਸਾਲਾ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ। ਇਸ ਕਲਯੁਗੀ ਪਿਓ ਨੂੰ ਪਿੰਡ ਵਾਸੀਆਂ ਨੇ ਮੌਕੇ ਤੋਂ ਕਾਬੂ ਕਰਕੇ ਥਾਣਾ ਚੱਬੇਵਾਲ ਪੁਲਸ ਦੇ ਹਵਾਲੇ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਚੱਬੇਵਾਲ ਦੇ ਇਕ ਪਿੰਡ ਵਿਖੇ ਅੱਜ ਸਵੇਰੇ ਇਕ ਪਿਓ ਵੱਲੋਂ ਆਪਣੀ ਹੀ ਸੱਤ ਸਾਲਾ ਧੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਛੋਟੀ ਬੱਚੀ ਨੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ ਤਾਂ ਘਰ ਵਿਚ ਮੌਜੂਦ ਉਸਦੀ ਮਾਂ ਨੇ ਜਦੋਂ ਦੇਖਿਆਂ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। 

ਇਹ ਵੀ ਪੜ੍ਹੋ : ਘਰਵਾਲੀ ਬਾਰੇ ਗ਼ਲਤ ਅਫ਼ਵਾਹਾਂ ਫ਼ੈਲਾਉਣ ਤੋਂ ਰੋਕਣਾ ਪਿਆ ਮਹਿੰਗਾ, ਸ਼ਰੇਆਮ ਪਿੰਡ ਵਿਚਾਲੇ ਮਾਰਤਾ ਘਰਵਾਲਾ

ਬੱਚੀ ਦੀ ਮਾਂ ਨੇ ਗਲੀ ਵਿਚ ਰੌਲਾ ਪਇਆ ਤਾਂ ਪਿੰਡ ਵਾਸੀ ਇਕੱਠੇ ਹੋ ਗਏ। ਪਿੰਡ ਵਾਸੀਆਂ ਨੇ ਕਲਯੁਗੀ ਪਿਓ ਨੂੰ ਕਾਬੂ ਕਰਕੇ ਪਹਿਲਾਂ ਤਾਂ ਉਸਦੀ ਛਿੱਤਰ-ਪਰੇਡ ਕੀਤੀ ਅਤੇ ਬਾਅਦ ਵਿਚ ਮੁਲਜ਼ਮ ਨੂੰ ਥਾਣਾ ਪੁਲਸ ਦੇ ਹਵਾਲੇ ਕਰ ਦਿੱਤਾ। ਜਿਸ ’ਤੇ ਕਾਰਵਾਈ ਕਰਦਿਆ ਥਾਣਾ ਪੁਲਸ ਨੇ ਮੁਲਜ਼ਮ ਪਿਓ ਖ਼ਿਲਾਫ ਵੱਖ ਵੱਖ ਧਰਾਵਾਂ ਅਧੀਨ ਪੋਕਸੋ ਐਕਟ ਅਧੀਨ ਕਾਰਵਾਈ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਇਮਾਰਤਾਂ ਦੇ ਨਕਸ਼ੇ ਪਾਸ ਕਰਨ ਨੂੰ ਲੈ ਕੇ ਅਹਿਮ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News